ਨਡਾਲ ਨੇ 5ਵੀਂ ਵਾਰ ਚੋਟੀ ਦੇ ਖਿਡਾਰੀ ਤੌਰ ''ਤੇ ਕੀਤਾ ਸਾਲ ਦਾ ਅੰਤ

11/18/2019 10:52:53 PM

ਪੈਰਿਸ— ਰਫੇਲ ਨਡਾਲ ਪਿਛਲੇ ਹਫਤੇ ਖੇਡੇ ਗਏ ਏ. ਟੀ. ਪੀ. ਫਾਈਨਲਸ ਦੇ ਗਰੁੱਪ ਪੜਾਅ ਤੋਂ ਅੱਗੇ ਨਹੀਂ ਵੱਧਣ ਦੇ ਬਾਵਜੂਦ ਏ. ਟੀ. ਪੀ. ਦੀ ਸੋਮਵਾਰ ਨੂੰ ਜਾਰੀ ਸਾਲ ਦੀ ਆਖਰੀ ਰੈਂਕਿੰਗ 'ਚ ਚੋਟੀ 'ਤੇ ਕਬਜ਼ਾ ਰਹਿਣ 'ਚ ਸਫਲ ਰਹੇ। ਇਹ 5ਵੀਂ ਵਾਰ ਹੈ ਜਦੋਂ ਨਡਾਲ ਨੇ ਸਾਲ ਦਾ ਅੰਤ ਚੋਟੀ ਖਿਡਾਰੀ ਦੇ ਰੂਪ 'ਚ ਕੀਤਾ ਹੈ। ਨਡਾਲ 9,985 ਅੰਕ ਦੇ ਨਾਲ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਬਜ਼ਾ ਸਰਬੀਆ ਦੇ ਨੋਵਾਕ ਜੋਕੋਵਿਚ ਤੋਂ 840 ਅੰਕ ਅੱਗੇ ਹਨ। ਜੋਕੋਵਿਚ ਕੋਲ ਹਾਲਾਂਕਿ ਚੋਟੀ 'ਤੇ ਪਹੁੰਚਣ ਦਾ ਮੌਕਾ ਸੀ ਪਰ ਉਹ ਲੰਡਨ 'ਚ ਖੇਡੇ ਗਏ ਏ. ਟੀ. ਪੀ. ਫਾਈਨਲਸ ਦੇ ਸੈਮੀਫਾਈਨਲ 'ਚ ਪਹੁੰਚਣ 'ਚ ਅਸਫਲ ਰਹੇ। ਨਡਾਲ ਨੇ 5ਵੀਂ ਵਾਰ ਚੋਟੀ ਖਿਡਾਰੀ ਦੇ ਤੌਰ 'ਤੇ ਸਾਲ ਖਤਮ ਕਰਨ ਦੇ ਮਾਮਲੇ 'ਚ ਦਿੱਗਜ ਰੋਜਰ ਫੈਡਰਰ ਤੇ ਜੋਕੋਵਿਚ ਦੀ ਬਰਾਬਰੀ ਕੀਤੀ। ਜੋਕੋਵਿਚ ਨੇ ਇਸ ਸਾਲ ਆਸਟਰੇਲੀਆਈ ਓਪਨ ਤੇ ਵਿੰਬਲਡਨ 'ਚ ਜਿੱਤ ਦਰਜ ਕੀਤੀ ਜਦਕਿ ਨਡਾਲ ਨੇ ਫ੍ਰੈਂਚ ਓਪਨ ਤੇ ਯੂ. ਐੱਸ. ਓਪਨ 'ਚ ਜਿੱਤ ਦਰਜ ਕੀਤੀ। ਫੈਡਰਰ ਨੇ ਸਾਲ ਦਾ ਅੰਤ ਤੀਜੇ ਨੰਬਰ ਦੇ ਖਿਡਾਰੀ ਦੇ ਤੌਰ 'ਤੇ ਕੀਤਾ। ਏ. ਟੀ. ਪੀ. ਫਾਈਨਲਸ ਦੇ ਖਿਤਾਬੀ ਮੁਕਾਬਲੇ 'ਚ ਸਟੀਫਾਨੋਸ ਸਿਟਸਿਪਾਸ ਤੋਂ ਹਾਰ ਦਾ ਸਾਹਮਣਾ ਕਰਨ ਵਾਲੇ ਡੋਮਿਨਿਕ ਥਿਯੇਮ ਰੈਂਕਿੰਗ 'ਚ ਚੌਥੇ ਸਥਾਨ 'ਤੇ ਹੈ। ਯੂਨਾਨ ਦੇ 21 ਸਾਲ ਦੇ ਸਿਟਸਿਪਾਸ ਦਾਨਿਲ ਮੇਦਵੇਦੇਵ ਤੋਂ ਬਾਅਦ 6ਵੇਂ ਸਥਾਨ 'ਤੇ ਹੈ। ਵਿਸ਼ਵ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਬਜ਼ਾ ਰਹੇ ਐਂਡੀ ਮਰੇ ਸਾਲ ਦੀ ਸ਼ੁਰੂਆਤ 'ਚ 240ਵੇਂ ਸਥਾਨ 'ਤੇ ਸੀ ਪਰ ਸਰਜਰੀ ਤੋਂ ਬਾਅਦ ਖੇਡ ਤੋਂ ਦੂਰ ਰਹਿਣ ਦੇ ਬਾਅਦ ਉਸਦੀ ਰੈਂਕਿੰਗ 503ਵੇਂ ਸਥਾਨ 'ਤੇ ਪਹੁੰਚ ਗਈ। ਯੂਰਪੀਅਨ ਓਪਨ 'ਚ ਜਿੱਤ ਦਰਜ ਕਰਨ ਤੋਂ ਬਾਅਦ ਉਹ ਸਾਲ ਦੇ ਆਖਿਰ 'ਚ 126ਵੇਂ ਸਥਾਨ 'ਤੇ ਪਹੁੰਚ ਗਏ।


Gurdeep Singh

Content Editor

Related News