IPL 2022 : ਮੁੰਬਈ ਦੀ ਦੂਜੀ ਹਾਰ, ਰਾਜਸਥਾਨ ਨੇ 23 ਦੌੜਾਂ ਨਾਲ ਜਿੱਤਿਆ ਮੈਚ

04/02/2022 7:36:55 PM

ਸਪੋਰਟਸ ਡੈਸਕ- ਅੱਜ ਮੁੰਬਈ ਇੰਡੀਅਨਜ਼ ਤੇ ਰਾਜਸਥਾਨ ਰਾਇਲਜ਼ ਦਰਮਿਆਨ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਦਾ 9ਵਾਂ ਮੈਚ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਰਾਜਸਥਾਨ ਨੇ ਮੁੰਬਈ ਨੂੰ 23 ਦੌੜਾ ਨਾਲ ਹਰਾ ਦਿੱਤਾ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ ਨਿਰਧਾਰਤ 20 ਓਵਰਾਂ 'ਚ ਜੋਸ ਬਟਲਰ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 8 ਵਿਕਟਾਂ ਦੇ ਨੁਕਸਾਨ 'ਤੇ 193 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਜਸਥਾਨ ਨੇ ਮੁੰਬਈ ਨੂੰ ਜਿੱਤ ਲਈ 194 ਦੌੜਾਂ ਦਾ ਟੀਚਾ ਦਿੱਤਾ । ਟੀਚੇ ਦਾ ਪਿੱਛਾ ਕਰਨ ਆਈ ਮੁੰਬਈ ਇੰਡੀਅਨਜ਼ ਦੀ ਟੀਮ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 170 ਦੌੜਾਂ ਹੀ ਬਣਾ ਸਕੀ ਤੇ ਮੈਚ 23 ਦੌੜਾਂ ਨਾਲ ਹਾਰ ਗਈ। ਇਹ ਮੁੰਬਈ ਦੀ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਮੁੰਬਈ ਨੇ ਦਿੱਲੀ ਕੈਪੀਟਲਸ ਦੇ ਹੱਥੋਂ ਮੈਚ ਗੁਆਇਆ ਸੀ।

PunjabKesari

ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਤੇ ਕਪਤਾਨ 10 ਦੌੜਾਂ ਦੇ ਨਿੱਜੀ ਸਕੋਰ 'ਤੇ ਪ੍ਰਸਿੱਧ ਦੀ ਗੇਂਦ 'ਤੇ ਰੀਆਨ ਪਰਾਗ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਮੁੰਬਈ ਦੀ ਦੂਜੀ ਵਿਕਟ ਅਨਮੋਲਪ੍ਰੀਤ ਸਿੰਘ ਦੇ ਤੌਰ 'ਤੇ ਡਿੱਗੀ। ਅਨਮੋਲਪ੍ਰੀਤ 5 ਦੌੜਾਂ ਦੇ ਨਿੱਜੀ ਸਕੋਰ 'ਤੇ ਨਵਦੀਪ ਸੈਣੀ ਦੀ ਗੇਂਦ 'ਤੇ ਪਡੀਕੱਲ ਨੂੰ ਕੈਚ ਦੇ ਕੇ ਆਊਟ ਹੋਏ। ਮੁੰਬਈ ਦੀ ਤੀਜੀ ਵਿਕਟ ਈਸ਼ਾਨ ਕਿਸ਼ਨ ਦੇ ਤੌਰ 'ਤੇ ਡਿੱਗੀ। ਈਸ਼ਾਨ 54 ਦੌੜਾਂ ਦੇ ਨਿੱਜੀ ਸਕੋਰ 'ਤੇ ਬੋਲਟ ਦੀ ਗੇਂਦ 'ਤੇ ਨਵਦੀਪ ਸੈਣੀ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਮੁੰਬਈ ਦੀ ਚੌਥੀ ਵਿਕਟ ਤਿਲਕ ਵਰਮਾ ਦੇ ਤੌਰ 'ਤੇ ਡਿੱਗੀ। ਤਿਲਕ ਨੇ ਚੰਗੀ ਪਾਰੀ ਖੇਡੀ। ਉਸ ਨੇ 5 ਛੱਕੇ ਤੇ 3 ਚੌਕਿਆਂ ਮਦਦ ਨਾਲ 61 ਦੌੜਾਂ ਬਣਾਈਆਂ ਪਰ ਇਸ ਦੌਰਾਨ ਉਹ ਰਵੀਚੰਦਰਨ ਅਸ਼ਵਿਨ ਦੀ ਗੇਂਦ 'ਤੇ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਮੁੰਬਈ ਦੀ ਪੰਜਵੀਂ ਵਿਕਟ ਟਿਮ ਡੇਵਿਡ ਦੇ ਤੌਰ 'ਤੇ ਡਿੱਗੀ। ਡੇਵਿਡ 1 ਦੌੜ ਦੇ ਨਿੱਜੀ ਸਕੋਰ 'ਤੇ ਚਾਹਲ ਵਲੋਂ ਐੱਲ. ਬੀ. ਡਬਲਯੂ. ਆਊਟ ਹੋਏ। ਮੁੰਬਈ ਦੀ 6ਵੀਂ ਵਿਕਟ ਡੈਨੀਅਲ ਸੈਮਸ ਦੇ ਤੌਰ 'ਤੇ ਡਿੱਗੀ। ਸੈਮਸ ਆਪਣਾ ਖ਼ਾਤਾ ਵੀ ਨਾ ਖੋਲ ਸਕੇ ਚਾਹਲ ਦੀ ਗੇਂਦ 'ਤੇ ਜੋਸ ਬਟਲਰ ਨੂੰ ਕੈਚ ਦੇ ਕੇ ਆਊਟ ਹੋਏ। ਇਸ ਤੋਂ ਬਾਅਦ ਮੁਰੂਗਨ ਅਸ਼ਵਿਨ 6 ਦੌੜਾਂ ਦੇ ਨਿੱਜੀ ਸਕੋਰ 'ਤੇ ਸੈਮਸਨ ਵਲੋਂ ਰਨ ਆਊਟ ਹੋਇਆ। ਰਾਜਸਥਾਨ ਵਲੋਂ ਵਲੋਂ ਟ੍ਰੇਂਟ ਬੋਲਟ ਨੇ 1, ਪ੍ਰਸਿੱਧ ਕ੍ਰਿਸ਼ਣਾ ਨੇ 1, ਨਵਦੀਪ ਸੈਣੀ ਨੇ 1, ਰਵੀਚੰਦਰਨ ਅਸ਼ਵਿਨ ਨੇ 1 ਤੇ ਯੁਜਵੇਂਦਰ ਚਾਹਲ ਨੇ 2 ਵਿਕਟਾਂ ਲਈਆਂ।

ਇਹ ਵੀ ਪੜ੍ਹੋ : IPL 2022 : ਜੋਸ ਬਟਲਰ ਦਾ ਸ਼ਾਨਦਾਰ ਸੈਂਕੜਾ, ਰਾਜਸਥਾਨ ਨੇ ਮੁੰਬਈ ਨੂੰ ਦਿੱਤਾ 194 ਦੌੜਾਂ ਦਾ ਟੀਚਾ

ਪਲੇਇੰਗ ਇਲੈਵਨ

ਰਾਜਸਥਾਨ ਰਾਇਲਜ਼ : ਜੋਸ ਬਟਲਰ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਦੇਵਦੱਤ ਪਡੀਕਲ, ਸ਼ਿਮਰੋਨ ਹੇਟਮਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਟ੍ਰੇਂਟ ਬੋਲਟ, ਨਵਦੀਪ ਸੈਣੀ, ਪ੍ਰਸਿੱਧ ਕ੍ਰਿਸ਼ਣਾ

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਅਨਮੋਲਪ੍ਰੀਤ ਸਿੰਘ, ਤਿਲਕ ਵਰਮਾ, ਕੀਰੋਨ ਪੋਲਾਰਡ, ਟਿਮ ਡੇਵਿਡ, ਡੇਨੀਅਲ ਸੈਮਸ, ਮੁਰੂਗਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਟਾਈਮਲ ਮਿਲਸ, ਬਾਸਿਲ ਥੰਪੀ

ਇਹ ਵੀ ਪੜ੍ਹੋ : 11 ਸਾਲ ਪਹਿਲਾਂ ਅੱਜ ਦੇ ਹੀ ਦਿਨ ਧੋਨੀ ਬ੍ਰਿਗੇਡ ਨੇ ਰਚਿਆ ਸੀ ਇਤਿਹਾਸ, ਜਿਸ ਦੇ ਲਈ ਤਰਸਦੇ ਹਨ ਵੱਡੇ-ਵੱਡੇ ਖਿਡਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News