ਕਰਾਰੀ ਹਾਰ ਤੋਂ ਬਾਅਦ ਬੋਲੇ ਧੋਨੀ, ਹੁਣ ਅਸੀਂ ਅਗਲੇ ਸਾਲ ਦੀ ਤਿਆਰੀ ਕਰਾਂਗੇ

Saturday, Oct 24, 2020 - 01:36 AM (IST)

ਨਵੀਂ ਦਿੱਲੀ : ਮੁੰਬਈ ਇੰਡੀਅਨਜ਼ ਤੋਂ ਕਰਾਰੀ ਹਾਰ ਮਿਲਣ ਦੇ ਬਾਅਦ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਇਹ ਸਾਲ ਸਾਡਾ ਸਾਲ ਨਹੀਂ ਰਿਹਾ। ਇਸ ਸਾਲ ਸਿਰਫ ਇਕ ਜਾਂ ਦੋ ਮੈਚਾਂ 'ਚ ਅਸੀਂ ਚੰਗੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕੀਤੀ ਹੈ। ਚਾਹੇ ਤੁਸੀਂ 10 ਵਿਕੇਟ ਨਾਲ ਹਾਰੇ ਜਾਂ 8 ਵਿਕਟ ਇਹ ਮਾਈਨੇ ਰੱਖਦਾ ਹੈ। ਸਾਰੇ ਖਿਡਾਰੀ ਸੱਟ ਮਹਿਸੂਸ ਕਰ ਰਹੇ ਹਨ ਪਰ ਉਹ ਆਪਣੀ ਸਰਵਸ਼੍ਰੇਠ ਕੋਸ਼ਿਸ਼ ਕਰ ਰਹੇ ਹਨ। ਉਮੀਦ ਹੈ ਕਿ ਅਗਲੇ 3 ਮੈਚਾਂ 'ਚ ਅਸੀਂ ਆਪਣਾ ਆਖਰੀ ਰੁਖ ਰੱਖਣ ਦੀ ਕੋਸ਼ਿਸ਼ ਕਰਾਂਗੇ।
ਧੋਨੀ ਨੇ ਕਿਹਾ ਕਿ ਮੈਨੂੰ ਲੱਗਾ ਕਿ ਸਾਡੀ ਖੇਡ ਗੇਂਦਬਾਜ਼ੀ 'ਤੇ ਸੀ। ਸਾਡੀ ਬੱਲੇਬਾਜ਼ੀ 'ਚ ਬਦਲਾਅ ਨਹੀਂ ਹੋਇਆ। ਰਾਇਡੂ ਜ਼ਖਮੀ ਹੋ ਗਏ ਅਤੇ ਬਾਕੀ ਬੱਲੇਬਾਜ਼ ਸੰਭਲ ਨਹੀਂ ਰਹੇ ਸਨ ਅਤੇ ਅਸੀਂ ਸਿਰਫ ਬੱਲੇਬਾਜ਼ੀ ਕ੍ਰਮ 'ਤੇ ਦਬਾਅ ਬਣਾ ਰਹੇ ਸੀ। ਜਦ ਵੀ ਅਸੀਂ ਚੰਗੀ ਸ਼ੁਰੂਆਤ ਦੇ ਨਾਲ ਆਏ ਤਾਂ ਮੱਧ ਕ੍ਰਮ 'ਚ ਮੁਸ਼ਕਿਲ ਆ ਗਈ। ਕ੍ਰਿਕਟ 'ਚ ਜਦ ਤੁਸੀਂ ਮੁਸ਼ਕਿਲ ਦੌਰ 'ਚੋਂ ਲੰਘ ਰਹੇ ਹੁੰਦੇ ਹੋ ਤਾਂ ਤੁਹਾਨੂੰ ਆਪਣੇ ਰਸਤੇ 'ਤੇ ਜਾਣ ਲਈ ਥੋੜਾ ਕਿਸਮਤ ਦੀ ਲੋੜ ਹੁੰਦੀ ਹੈ ਪਰ ਇਸ ਟੂਰਨਾਮੈਂਟ 'ਚ ਇਹ ਵਾਸਤਵ 'ਚ ਸਾਡੇ ਰਸਤੇ 'ਤੇ ਨਹੀਂ ਸੀ।
ਧੋਨੀ ਨੇ ਕਿਹਾ ਕਿ ਅਸੀਂ ਟਾਸ ਨਹੀਂ ਜਿੱਤ ਸਕੇ। ਜਦ ਅਸੀਂ ਦੂਜੀ ਗਰਾਊਂਡ 'ਤੇ ਬੱਲੇਬਾਜ਼ੀ ਕਰ ਰਹੇ ਹਾਂ ਤਾਂ ਓਸ ਨਹੀਂ ਹੈ ਅਤੇ ਜਦ ਅਸੀਂ ਪਹਿਲਾਂ ਬੱਲੇਬਾਜ਼ੀ ਕਰ ਰਹੇ ਸੀ ਤਾਂ ਮੈਦਾਨ 'ਤੇ ਬਹੁਤ ਜ਼ਿਆਦਾ ਓਸ ਹੁੰਦੀ ਹੈ। ਇਨ੍ਹਾਂ ਚੀਜ਼ਾਂ ਦਾ ਸਿਰਫ ਅਧਿਐਨ ਹੋ ਸਕਦਾ ਹੈ। ਜਦ ਵੀ ਤੁਸੀਂ ਚੰਗਾ ਨਹੀਂ ਕਰ ਰਹੇ ਹੋ ਤਾਂ ਕਈ ਕਾਰਣ ਹੋ ਸਕਦੇ ਹਨ। ਮੁੱਖ ਚੀਜਾਂ 'ਚੋਂ ਇਕ ਜੋ ਤੁਸੀਂ ਖੁਦ ਤੋਂ ਪੁੱਛਦੇ ਹੋ ਕਿ ਕੀ ਤੁਸੀਂ  ਆਪਣੀ ਸਮਰੱਥਾ ਨਾਲ ਖੇਡ ਰਹੇ ਹੋ, ਜਦ ਤੁਸੀਂ ਇਕ ਪਲੇਇੰਗ ਇਲੈਵਨ ਪਾਉਂਦੇ ਹੋ ਤਾਂ ਜੱਜ ਕਰਦੇ ਹੋ ਕਿ ਉਨ੍ਹਾਂ ਨੇ ਮੈਦਾਨ 'ਤੇ ਆਪਣੇ ਅੰਕੜਿਆਂ ਨੂੰ ਸਹੀ ਠਹਿਰਾਉਣ ਦੇ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਸ ਸਾਲ ਅਸੀਂ ਅਜਿਹਾ ਨਹੀਂ ਕੀਤਾ ਹੈ। ਧੋਨੀ ਨੇ ਕਿਹਾ ਕਿ ਜਦ ਤੁਹਾਡੇ 3 ਜਾਂ 4 ਬੱਲੇਬਾਜ਼ ਚੰਗਾ ਨਹੀਂ ਕਰ ਰਹੇ ਹੁੰਦੇ ਹਨ ਤਾਂ ਮੁਸ਼ਕਿਲ ਹੋ ਜਾਂਦੀ ਹੈ। ਜਦ ਤੁਸੀਂ ਦਰਦ ਮਹਿਸੂਸ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਆਪਣੇ ਚੇਹਰੇ 'ਤੇ ਇਕ ਮੁਸਕਾਨ ਲੈ ਕੇ ਆਉਂਦੇ ਹੋ ਤਾਂ ਜੋ ਪ੍ਰਬੰਧਨ ਨੂੰ ਅਜਿਹਾ ਨਾ ਲੱਗੇ ਕਿ ਅਸੀਂ ਘਬਰਾਹਟ 'ਚ ਹਾਂ। ਇਹ ਹੀ ਨੌਜਵਾਨ ਚਾਹੁੰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਲੜਕਿਆਂ ਨੇ ਅਜਿਹਾ ਕੀਤਾ ਹੈ। ਅਸੀਂ ਡ੍ਰੈਸਿੰਗ ਰੂਮ ਨੂੰ ਅਜਿਹੇ ਹੀ ਰੱਖਿਅ ਹੈ ਅਤੇ ਉਮੀਦ ਹੈ ਕਿ ਅਸੀਂ ਅਗਲੇ 3 ਮੈਚਾਂ 'ਚ ਚੰਗਾ ਪ੍ਰਦਰਸ਼ਨ ਕਰਾਂਗੇ।


Deepak Kumar

Content Editor

Related News