ਮੁੰਬਈ ਸਿਟੀ ਐੱਫ. ਸੀ. ਨੇ ਕਾਰਲੋਸ, ਗੋਲੁਈ ਨਾਲ ਕਰਾਰ ਕੀਤਾ
Thursday, Jun 20, 2019 - 12:27 AM (IST)

ਮੁੰਬਈ- ਇੰਡੀਅਨ ਸੁਪਰ ਲੀਗ ਫ੍ਰੈਂਚਾਈਜ਼ੀ ਮੁੰਬਈ ਸਿਟੀ ਐੱਫ. ਸੀ. ਨੇ ਬੁੱਧਵਾਰ ਬ੍ਰਾਜ਼ੀਲੀ ਸਟ੍ਰਾਈਕਰ ਡਿਏਗੋ ਕਾਰਲੋਸ ਅਤੇ ਡਿਫੈਂਡਰ ਸਾਰਥਕ ਗੋਲੁਈ ਨਾਲ ਕਰਾਰ ਦਾ ਐਲਾਨ ਕੀਤਾ। ਕਲੱਬ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਇਸ ਦਾ ਐਲਾਨ ਕੀਤਾ।
ਕਲੱਬ ਨੇ ਕਾਰਲੋਸ ਅਤੇ ਗੋਲੁਈ ਦੀ ਫੋਟੋ ਨਾਲ ਲਿਖਿਆ, ''ਸਾਨੂੰ ਬ੍ਰਾਜ਼ੀਲ ਦੇ ਸਟ੍ਰਾਈਕਰ ਡਿਏਗੋ ਕਾਰਲੋਸ ਅਤੇ ਡਿਫੈਂਡਰ ਸਾਰਥਕ ਗੋਲੁਈ ਨਾਲ ਕਰਾਰ ਦੀ ਪੁਸ਼ਟੀ ਕਰ ਕੇ ਖੁਸ਼ੀ ਹੋ ਰਹੀ ਹੈ, ਜੋ ਐੱਫ. ਸੀ. ਪੁਣੇ ਸਿਟੀ ਨਾਲ ਜੁੜਿਆ ਹੋਇਆ ਸੀ। ਕਲੱਬ 'ਚ ਤੁਹਾਡਾ ਸਵਾਗਤ ਹੈ।''