ਪ੍ਰੋ-ਓਲੰਪੀਆ ਪਾਵਰ ਲਿਫਟਿੰਗ ''ਚ ਹਿੱਸਾ ਲੈਣ ਵਾਲਾ ਪਹਿਲਾ ਭਾਰਤੀ ਬਣੇਗਾ ਮੁਕੇਸ਼

09/10/2017 11:13:34 PM

ਨਵੀਂ ਦਿੱਲੀ— ਦ੍ਰੋਣਾਚਾਰੀਆ ਭੁਪਿੰਦਰ ਧਵਨ ਦਾ ਚੇਲਾ ਮੁਕੇਸ਼ ਸਿੰਘ ਅਮਰੀਕਾ ਦੇ ਲਾਸ ਵੇਗਾਸ 'ਚ ਪ੍ਰੋ-ਓਲੰਪੀਆ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲਾ ਪਹਿਲਾ ਭਾਰਤੀ ਬਣਨ ਦਾ ਇਤਿਹਾਸ ਰਚਣ ਜਾ ਰਿਹਾ ਹੈ।
ਪ੍ਰੋ-ਓਲੰਪੀਆ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦਾ ਅਮਰੀਕਾ ਦੇ ਲਾਸ ਵੇਗਾਸ ਸ਼ਹਿਰ 'ਚ 15-16 ਸਤੰਬਰ ਨੂੰ ਆਯੋਜਨ ਹੋਣਾ ਹੈ।  ਮੁਕੇਸ਼ ਸਿੰਘ ਇਸ ਮੰਨੇ-ਪ੍ਰਮੰਨੇ ਮੁਕਾਬਲੇ 'ਚ ਹਿੱਸਾ ਲੈਣ ਵਾਲਾ ਪਹਿਲਾ ਭਾਰਤੀ ਬਣੇਗਾ।
ਮੁਕੇਸ਼ ਦੇ ਕੋਚ ਦ੍ਰੋਣਾਚਾਰੀਆ ਭੁਪਿੰਦਰ ਧਵਨ ਨੂੰ ਹਾਲ ਹੀ 'ਚ ਬਰਮਿੰਘਮ (ਇੰਗਲੈਂਡ) 'ਚ ਵਰਲਡ ਪਾਵਰ ਲਿਫਟਿੰਗ ਯੂਨੀਅਨ ਵਲੋਂ ਇੰਟਰਨੈਸ਼ਨਲ ਹਾਲ ਆਫ ਫੇਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਧਵਨ ਹੁਣ ਤਕ 16 ਪ੍ਰਤੀਯੋਗਿਤਾਵਾਂ 'ਚ ਭਾਰਤੀ ਟੀਮ ਦੇ ਕੋਚ ਵਜੋਂ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਹੈ।
ਮੁਕੇਸ਼ ਪਾਵਰ ਲਿਫਟਿੰਗ 'ਚ 3 ਵਾਰ ਦਾ ਵਿਸ਼ਵ ਚੈਂਪੀਅਨ ਅਤੇ ਤਿੰਨ ਹੀ ਵਾਰ ਦਾ ਯੂਰਪੀਅਨ ਚੈਂਪੀਅਨ ਰਹਿ ਚੁੱਕਾ ਹੈ। 2016-17 'ਚ ਯੂਰਪ ਵਿਚ ਉਸ ਨੂੰ ਸਰਵਸ੍ਰੇਸ਼ਠ ਲਿਫਟਰ ਐਲਾਨਿਆ ਗਿਆ ਸੀ। ਉਹ ਚਾਰ ਵਾਰ ਮਿਸਟਰ ਇੰਡੀਆ ਦਾ ਖਿਤਾਬ ਵੀ ਜਿੱਤ ਚੁੱਕਾ ਹੈ। ਇਸ ਦੇ ਨਾਲ ਹੀ ਉਹ ਬਾਡੀ ਬਿਲਡਿੰਗ 'ਚ ਏਸ਼ੀਆ ਸਿਲਵਰ ਜੇਤੂ ਤੇ ਸਾਊਥ ਏਸ਼ੀਆ ਗੋਲਡ ਮੈਡਲ ਜੇਤੂ ਹੈ।


Related News