ਮੁੱਕੇਬਾਜ਼ੀ : ਰਾਸ਼ਟਰਮੰਡਲ ਚੈਂਪੀਅਨਸ਼ਿਪ ਜਿੱਤਣ ਵਾਲੇ ਅਲੀ ਬਣੇ ਮਹਿਲਾ ਟੀਮ ਦੇ ਕੋਚ

Tuesday, Jan 15, 2019 - 01:48 PM (IST)

ਮੁੱਕੇਬਾਜ਼ੀ : ਰਾਸ਼ਟਰਮੰਡਲ ਚੈਂਪੀਅਨਸ਼ਿਪ ਜਿੱਤਣ ਵਾਲੇ ਅਲੀ ਬਣੇ ਮਹਿਲਾ ਟੀਮ ਦੇ ਕੋਚ

ਨਵੀਂ ਦਿੱਲੀ : ਭਾਰਤ ਨੂੰ ਮੁੱਕੇਬਾਜ਼ੀ 'ਚ ਰਾਸ਼ਟਰਮੰਡਲ ਖੇਡਾਂ ਦਾ ਪਹਿਲਾ ਸੋਨ ਤਮਗਾ ਦਿਵਾਉਣ ਵਾਲੇ ਮੁੱਹੰਮਦ ਅਲੀ ਕਮਰ ਨੂੰ ਮਹਿਲਾ ਟੀਮ ਦਾ ਮੁੱਖ ਕੋਚ ਬਣਾਇਆ ਹੈ ਜੋ ਇਸ ਆਹੁਦੇ ਕਾਬਿਜ਼ ਹੋਣ ਵਾਲੇ ਸਭ ਤੋਂ ਨੌਜਵਾਨ ਕੋਚ ਹਣਗੇ। 2 ਮਹੀਨੇ ਬਾਅਦ 38 ਸਾਲ ਦੇ ਹੋਣ ਜਾ ਰਹੇ ਅਲੀ ਕਮਰ ਦੀ ਨਿਯੁਕਤੀ ਸੋਮਵਾਰ ਦੀ ਰਾਤ ਹੋਈ ਜੋ ਸ਼ਿਵ ਸਿੰਘ ਦੀ ਜਗ੍ਹਾ ਲੈਣਗੇ। ਉਹ ਇਕ ਸਾਲ ਤੋਂ ਵੱਧ ਸਮੇਂ ਤੋਂ ਰਾਸ਼ਟਰੀ ਕੈਂਪ ਵਿਚ ਸਹਾਇਕ ਕੋਚ ਸਨ। ਅਰਜੁਨ ਪੁਰਸਕਾਰ ਪ੍ਰਾਪਤ ਕਮਰ ਰੇਲਵੇ ਖੇਡ ਬੋਰਡ ਦੇ ਮਹਿਲਾ ਟੀਮ ਦੇ ਕੋਚ ਵੀ ਰਹਿ ਚੁੱਕੇ ਹਨ।

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਇਹ ਮੇਰੇ ਲਈ ਹੈਰਾਨੀ ਭਰਿਆ ਸੀ ਅਤੇ ਮੈਨੂੰ ਕਲ ਰਾਤ ਹੀ ਪਤਾ ਚੱਲਿਆ। ਮੈਂ ਭਾਰਤੀ ਮੁੱਕੇਬਾਜ਼ੀ ਮਹਾਸੰਘ ਦਾ ਧੰਨਵਾਦੀ ਹਾਂ ਜਿਸ ਨੇ ਮੈਨੂੰ ਇਸ ਜ਼ਿੰਮੇਵਾਰੀ ਲਾਇਕ ਸਮਝਿਆ।'' ਮੈਨਚੈਸਟਰ ਰਾਸ਼ਟਰਮੰਡਲ ਖੇਡ 2002 ਵਿਚ ਸੋਨ ਤਮਗਾ ਜਿੱਤਣ ਵਾਲੇ ਕਮਰ ਇਤਾਲਵੀ ਕੋਚ ਰਫੇਲੇ ਬਰਗਾਮਾਸਕੋ ਦੇ ਨਾਲ ਕੰਮ ਕਰਨਗੇ। ਉਨ੍ਹਾਂ ਦੇ 7 ਸਹਾਇਕ ਕੋਚ ਹੋਣਗੇ ਜਿਸ ਵਿਚ ਐੱਮ. ਸੀ. ਮੈਰੀਕਾਮ ਨੇ ਟ੍ਰੇਨਰ ਛੋਟੇ ਲਾਲ ਯਾਦਵ ਸ਼ਾਮਲ ਹਨ। ਕੈਂਪ ਲਈ ਆਪਣੀਆਂ ਯੋਜਨਾਵਾਂ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ, '' ਮੇਰਾ ਧਿਆਨ ਫਿੱਟਨੈਸ 'ਤੇ ਹੋਵੇਗਾ। ਇਸ ਤਰ੍ਹਾਂ ਖੇਡ ਵਿਚ ਫਿੱਟਨੈਸ ਸਭ ਤੋਂ ਜ਼ਰੂਰੀ ਹੈ। ਮੈਂ ਟ੍ਰੇਨਿੰਗ ਪ੍ਰੋਗਰਾਮ ਵਿਚ ਕੁਝ ਬਦਲਾਅ ਕਰਾਂਗਾ ਪਰ ਪਹਿਲੇ ਆਪਣੇ ਸਾਥੀ ਕੋਚਾਂ ਨਾਲ ਗੱਲ ਕਰਾਂਗਾ।''


Related News