MS Dhoni ਨੇ 2011 ਵਿਸ਼ਵ ਕੱਪ ਫਾਈਨਲ ''ਚ ਇਸਤੇਮਾਲ ਕੀਤਾ ਸੀ ਸਭ ਤੋਂ ਮਹਿੰਗਾ ਬੈਟ, ਕੀਮਤ ਕਰ ਦੇਵੇਗੀ ਹੈਰਾਨ
Thursday, Aug 10, 2023 - 10:49 AM (IST)
ਸਪੋਰਟਸ ਡੈਸਕ- ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਜੋਂ ਆਪਣੇ ਕਾਰਜਕਾਲ ਦੌਰਾਨ ਟੀਮ ਇੰਡੀਆ ਨੂੰ ਦੋ ਵਿਸ਼ਵ ਕੱਪ ਜਿਤਾਏ। 2007 'ਚ ਪਹਿਲਾ ਟੀ-20 ਵਿਸ਼ਵ ਕੱਪ ਅਤੇ ਫਿਰ 2011 'ਚ ਵਨਡੇ ਵਿਸ਼ਵ ਕੱਪ। ਵਨਡੇ ਵਿਸ਼ਵ ਕੱਪ 'ਚ ਉਹ ਦੁਨੀਆ ਦੇ ਸਭ ਤੋਂ ਮਹਿੰਗੇ ਕ੍ਰਿਕਟ ਬੱਲੇ ਨਾਲ ਖੇਡੇ ਸਨ। ਹੁਣ ਜਦੋਂ ਅੰਤਰਰਾਸ਼ਟਰੀ ਮੈਚਾਂ ਦੌਰਾਨ ਕ੍ਰਿਕਟਰਾਂ ਦੁਆਰਾ ਵਰਤੇ ਜਾਣ ਵਾਲੇ ਜ਼ਿਆਦਾਤਰ ਕ੍ਰਿਕਟ ਬੈਟਾਂ ਦੀ ਕੀਮਤ 4000 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਹੁੰਦੀ ਹੈ ਪਰ ਧੋਨੀ ਨੇ ਜੋ ਬੱਲਾ ਵਰਤਿਆ ਸੀ ਉਸ ਦੀ ਕੀਮਤ ਲੱਖਾਂ ਰੁਪਏ ਹੈ।
ਇਹ ਵੀ ਪੜ੍ਹੋ- ਵਿਸ਼ਵ ਐਥਲੈਟਕਿਸ ਚੈਂਪੀਅਨਸ਼ਿਪ ’ਚ ਭਾਰਤ ਦੀ 28 ਮੈਂਬਰੀ ਟੀਮ ਦੀ ਅਗਵਾਈ ਕਰੇਗਾ ਨੀਰਜ ਚੋਪੜਾ
ਧੋਨੀ ਦਾ ਇਹ ਬੱਲਾ ਇੰਗਲਿਸ਼ ਵਿਲੋ ਨਾਲ ਬਣਿਆ ਸੀ ਅਤੇ ਇਸ ਦੀ ਕੀਮਤ ਲਗਭਗ 1 ਲੱਖ ਰੁਪਏ ਸੀ। ਐੱਮ.ਐੱਸ. ਧੋਨੀ ਦਾ ਇਹ ਬੱਲਾ ਬਾਅਦ 'ਚ ਚੈਰਿਟੀ ਸੰਸਥਾ ਲਈ ਨਿਲਾਮ ਕੀਤਾ ਗਿਆ ਸੀ। ਕਮਾਲ ਦੀ ਗੱਲ ਇਹ ਹੈ ਕਿ ਇਸਦੀ ਕੀਮਤ 83 ਲੱਖ ਰੁਪਏ ਲੱਗੀ ਸੀ। ਮੇਨਸਐਕਸਪੀ ਦੀ ਇਕ ਰਿਪੋਰਟ ਦੇ ਅਨੁਸਾਰ 2011 ਵਿਸ਼ਵ ਕੱਪ ਤੋਂ ਐੱਮ.ਐੱਸ ਧੋਨੀ ਦਾ ਕ੍ਰਿਕਟ ਬੱਲਾ 'ਈਸਟ ਮੀਟਸ ਵੈਸਟ' ਚੈਰਿਟੀ ਡਿਨਰ ਨਾਮਕ ਚੈਰਿਟੀ ਨਿਲਾਮੀ 'ਚ ਸ਼ਾਮਲ ਕੀਤਾ ਗਿਆ ਸੀ ਅਤੇ ਆਰਕੇ ਗਲੋਬਲ ਸ਼ੇਅਰ ਐਂਡ ਸਕਿਓਰਿਟੀਜ਼ ਲਿਮਟਿਡ ਨੇ ਇਸ ਨੂੰ 100,000 ਪਾਊਂਡ (83 ਲੱਖ ਰੁਪਏ) ਤੋਂ ਵੱਧ 'ਚ ਵੇਚਿਆ ਸੀ।
ਇਹ ਵੀ ਪੜ੍ਹੋ- ਸ਼੍ਰੀਲੰਕਾ 'ਚ ਬੱਚਿਆਂ ਨੂੰ ਪੂਰਾ ਭੋਜਨ ਨਾ ਮਿਲਣ 'ਤੇ ਦੁਖ਼ੀ ਹੋਏ ਸਚਿਨ ਤੇਂਦੁਲਕਰ, ਦਿੱਤਾ ਖ਼ਾਸ ਸੰਦੇਸ਼
ਐੱਮ.ਐੱਸ. ਧੋਨੀ ਨੇ ਆਪਣੇ ਬਹੁਤ ਮਸ਼ਹੂਰ ਕ੍ਰਿਕਟ ਕਰੀਅਰ 'ਚ ਬਹੁਤ ਸਾਰੇ ਰਿਕਾਰਡ ਬਣਾਏ ਹਨ ਅਤੇ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਆਪਣੇ ਕਰੀਅਰ ਦੇ ਸ਼ੁਰੂ 'ਚ ਉਨ੍ਹਾਂ ਨੂੰ ਇਕ ਬੱਲਾ ਸਪਾਂਸਰ ਕਰਨ ਲਈ ਵੀ ਸੰਘਰਸ਼ ਕਰਨਾ ਪਿਆ ਸੀ। ਐੱਮ.ਐੱਸ.ਧੋਨੀ ਨੇ ਉਦੋਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਅਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਵਜੋਂ ਸਿਰਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਖੇਡਦੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8