ਬੜੀ ਮਜ਼ੇਦਾਰ ਹੈ ਧੋਨੀ ਤੇ ਸ਼ਾਕਸ਼ੀ ਦੀ 'ਲਵ ਸਟੋਰੀ', ਕ੍ਰਿਕਟਰ ਨੇ ਇੰਝ ਕੀਤਾ ਸੀ ਪਿਆਰ ਦਾ ਇਜ਼ਹਾਰ

Friday, Jul 07, 2023 - 12:14 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫ਼ਲ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਅੱਜ ਜਨਮਦਿਨ ਹੈ। 7 ਜੁਲਾਈ 1981 ਨੂੰ ਰਾਂਚੀ 'ਚ ਜਨਮੇ ਇਸ ਮਹਾਨ ਵਿਕਟਕੀਪਰ ਬੱਲੇਬਾਜ਼ ਨੇ 2019 ਵਿਸ਼ਵ ਕੱਪ (15 ਅਗਸਤ 2020) ਤੋਂ ਇੱਕ ਸਾਲ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਕ੍ਰਿਕਟ ਦੇ ਮੈਦਾਨ 'ਚ ਚੌਕੇ-ਛੱਕੇ ਮਾਰਨ ਵਾਲੇ ਧੋਨੀ ਦੀ ਲਵ ਸਟੋਰੀ ਵੀ ਘੱਟ ਖ਼ਾਸ ਨਹੀਂ ਸੀ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਧੋਨੀ ਨੇ ਖ਼ੁਦ ਸਾਕਸ਼ੀ ਨੂੰ ਪ੍ਰਪੋਜ਼ ਕੀਤਾ ਸੀ।

ਇਹ ਵੀ ਪੜ੍ਹੋ- ਵਿਰਾਟ ਕੋਹਲੀ ਨੂੰ ਦੁਬਾਰਾ ਨਹੀਂ ਮਿਲੇਗੀ ਕਪਤਾਨੀ, ਆਕਾਸ਼ ਚੋਪੜਾ ਨੇ ਦੱਸੀ ਵਜ੍ਹਾ

PunjabKesari
ਸਿੱਧੇ ਤੌਰ 'ਤੇ ਵਿਆਹ ਲਈ ਕੀਤਾ ਸੀ ਪ੍ਰਪੋਜ਼
ਦਰਅਸਲ, ਇੱਕ ਸ਼ੋਅ 'ਚ ਧੋਨੀ ਨੇ ਇਸ ਰਾਜ਼ ਤੋਂ ਪਰਦਾ ਹਟਾ ਦਿੱਤਾ ਸੀ। ਜਦੋਂ ਉਨ੍ਹਾਂ ਦੇ ਇੱਕ ਪ੍ਰਸ਼ੰਸਕ ਨੇ ਧੋਨੀ ਤੋਂ ਪੁੱਛਿਆ ਕਿ ਉਨ੍ਹਾਂ ਨੇ ਸਾਕਸ਼ੀ ਨੂੰ ਪ੍ਰਪੋਜ਼ ਕਿਵੇਂ ਕੀਤਾ ਤਾਂ ਧੋਨੀ ਨੇ ਸਾਰੀ ਕਹਾਣੀ ਸੁਣਾਈ ਸੀ। ਧੋਨੀ ਨੇ ਦੱਸਿਆ ਸੀ, 'ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਅਸੀਂ ਵਿਆਹ ਤੋਂ ਦੋ ਸਾਲ ਪਹਿਲਾਂ ਡੇਟ ਕੀਤਾ ਸੀ। ਵੈਲੇਨਟਾਈਨ ਡੇ ਸੀ ਅਤੇ ਮੈਂ ਆਸਟ੍ਰੇਲੀਆ 'ਚ ਸੀ। ਮੈਂ ਪ੍ਰਪੋਜ਼ ਨਹੀਂ ਕੀਤਾ... ਅਸੀਂ ਗੱਲ ਕਰ ਰਹੇ ਸੀ ਮੈਂ ਉਸ ਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਤੁਹਾਨੂੰ ਪਸੰਦ ਕਰਦਾ ਹਾਂ। ਪਰ ਲਵ ਯੂ ਦੀ ਬਜਾਏ, ਮੇਰੇ ਮੂੰਹੋਂ ਸਿੱਧਾ ਨਿਕਲਿਆ, ਕੀ ਤੁਸੀਂ ਮੇਰੇ ਨਾਲ ਵਿਆਹ ਕਰਾਓਗੇ? ਮੇਰੇ ਕੇਸ 'ਚ ਆਈ ਲਵ ਯੂ ਤੋਂ ਪਹਿਲਾਂ ਤੁਸੀਂ ਮੇਰੇ ਨਾਲ ਵਿਆਹ ਕਰਾਓਗੇ? ਪੁੱਛ ਲਿਆ ਮੈਂ। 

ਇਹ ਵੀ ਪੜ੍ਹੋ- Ashes : ਐਂਡਰਸਨ ਨੂੰ ਕਿਉਂ ਕੀਤਾ ਗਿਆ ਬਾਹਰ? ਸਟੋਕਸ ਨੇ ਤੋੜੀ ਚੁੱਪੀ

PunjabKesari
ਇਸ ਖਿਡਾਰੀ ਕਾਰਨ ਮਿਲੇ ਸਨ ਧੋਨੀ ਅਤੇ ਸਾਕਸ਼ੀ
ਸਾਕਸ਼ੀ ਨੇ ਇੰਸਟਾਗ੍ਰਾਮ ਰੋਬਿਨ ਉਥੱਪਾ ਅਤੇ ਉਨ੍ਹਾਂ ਦੀ ਪਤਨੀ ਸ਼ੀਤਲ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਅਤੇ ਦੱਸਿਆ ਕਿ ਇਹ ਰੋਬਿਨ ਉਥੱਪਾ ਹੀ ਹਨ ਜਿਸ ਨੇ ਧੋਨੀ ਨੂੰ ਆਪਣੀ ਜ਼ਿੰਦਗੀ 'ਚ ਲਿਆਂਦਾ ਸੀ। ਸਾਕਸ਼ੀ ਨੇ ਇਸ ਲਈ ਰੋਬਿਨ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਹ ਅਤੇ ਧੋਨੀ ਸਿਰਫ਼ ਰੋਬਿਨ ਉਥੱਪਾ ਕਾਰਨ ਹੀ ਇਕੱਠੇ ਹਨ। ਸਾਕਸ਼ੀ ਸਿੰਘ ਧੋਨੀ ਨੇ ਉਥੱਪਾ ਅਤੇ ਉਨ੍ਹਾਂ ਦੀ ਪਤਨੀ ਸ਼ੀਤਲ ਨਾਲ ਤਸਵੀਰ ਖਿਚਵਾਉਂਦੇ ਹੋਏ ਲਿਖਿਆ, "ਇਨ੍ਹਾਂ ਦਾ ਧੰਨਵਾਦ, ਮਾਹੀ ਅਤੇ ਮੈਂ ਇਕੱਠੇ ਹਾਂ। ਰੋਬਿਨ ਅਤੇ ਸ਼ੀਤਲ ਨੂੰ ਮਿਲਣਾ ਸੱਚਮੁੱਚ ਬਹੁਤ ਵਧੀਆ ਰਿਹਾ। ਸ਼ੀਤਲ ਯੂ ਆਰ ਲੁਕਿੰਗ ਹੌਟ।"

PunjabKesari
ਧੋਨੀ ਅਤੇ ਸਾਕਸ਼ੀ ਦਾ ਵਿਆਹ
ਧੋਨੀ ਅਤੇ ਸਾਕਸ਼ੀ ਦਾ ਵਿਆਹ 4 ਜੁਲਾਈ 2010 ਨੂੰ ਹੋਇਆ ਸੀ। ਉਨ੍ਹਾਂ ਦੀ ਇੱਕ ਬੇਟੀ ਹੈ ਜਿਸ ਦਾ ਨਾਮ ਜੀਵਾ ਹੈ। ਧੋਨੀ ਅਤੇ ਸਾਕਸ਼ੀ ਦੀ ਲਵ ਸਟੋਰੀ ਕਾਫ਼ੀ ਫਿਲਮੀ ਹੈ। ਦੋਵੇਂ ਪਹਿਲੀ ਵਾਰ ਕੋਲਕਾਤਾ 'ਚ ਭਾਰਤ-ਪਾਕਿਸਤਾਨ ਮੈਚ ਦੌਰਾਨ ਮਿਲੇ ਸਨ। ਧੋਨੀ ਅਤੇ ਸਾਕਸ਼ੀ ਦੀ ਮੁਲਾਕਾਤ ਦਾ ਜ਼ਿਕਰ ਧੋਨੀ ਦੀ ਬਾਇਓਪਿਕ 'ਐੱਮਐੱਸ ਧੋਨੀ ਅਨਟੋਲਡ ਸਟੋਰੀ' 'ਚ ਵੀ ਕੀਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News