ਮੋਟਰ ਬਾਈਕ ਲੀਜੈਂਡ ਵੈਲੇਂਟਿਨੋ ਰੋਸੀ ਨੇ ਲਿਆ ਸੰਨਿਆਸ

Tuesday, Nov 16, 2021 - 03:36 AM (IST)

ਮੋਟਰ ਬਾਈਕ ਲੀਜੈਂਡ ਵੈਲੇਂਟਿਨੋ ਰੋਸੀ ਨੇ ਲਿਆ ਸੰਨਿਆਸ

ਜਲੰਧਰ- 7 ਵਾਰ ਦੇ ਮੋਟੋ ਜੀ. ਪੀ. ਵਿਸ਼ਵ ਚੈਂਪੀਅਨ ਵੈਲੇਂਟਿਨੋ ਰੋਸੀ ਨੇ ਵਾਲੇਂਸੀਆ ਗ੍ਰੈਂਡ ਪ੍ਰਿਕਸ ਵਿਚ 10ਵੇਂ ਸਥਾਨ 'ਤੇ ਰਹਿਣ ਤੋਂ ਬਾਅਦ ਆਪਣੇ 25 ਸਾਲ ਦੇ ਸ਼ਾਨਦਾਰ ਕਰੀਅਰ 'ਤੇ ਰੋਕ ਲਾ ਦਿੱਤੀ। 42 ਸਾਲਾ ਰੋਸੀ ਨੇ ਇਸ ਹਫਤੇ ਦੇ ਅੰਤ ਵਿਚ ਆਪਣੀ 432ਵੀਂ ਗ੍ਰੈਂਡ ਪ੍ਰਿਕਸ ਵਿਚ ਹਿੱਸਾ ਲਿਆ, ਜਿਸ ਵਿਚ ਸਾਰੇ ਵਰਗਾਂ 'ਚ ਉਹ 115 ਜਿੱਤਾਂ ਤੇ 235 ਪੋਡੀਅਮ ਫਿਨਿਸ਼ ਕਰਨ ਦਾ ਰਿਕਾਰਡ ਬਣਾ ਚੁੱਕਾ ਹੈ।

ਇਹ ਖ਼ਬਰ ਪੜ੍ਹੋ- ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦੀ ਸੋਚ ਰਿਹਾ ਹੈ ਇਹ ਪਾਕਿ ਗੇਂਦਬਾਜ਼

PunjabKesari
ਰੋਸੀ ਨੇ ਰਿਟਾਇਰਮੈਂਟ 'ਤੇ ਕਿਹਾ ਕਿ ਇਹ ਸਮਝਣਾ ਚੰਗਾ ਹੈ ਕਿ ਆਪਣੇ ਕਰੀਅਰ ਦੌਰਾਨ ਮੈਂ ਕੁਝ ਵੱਖਰਾ ਰਹਾਂ, ਜਿਵੇਂ ਇਕ ਆਈਕਾਨ। ਰੋਸੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 125 ਸੀ. ਸੀ. ਕੈਟੇਗਰੀ ਵਿਚ ਕੀਤੀ ਤੇ 1997 ਵਿਚ ਵਿਸ਼ਵ ਟਾਈਟਲ ਜਿੱਤਿਆ। ਉਸ ਤੋਂ ਬਾਅਦ 1999 ਵਿਚ 250 ਸੀ. ਸੀ. ਚੈਂਪੀਅਨਸ਼ਿਪ ਜਿੱਤੀ। ਉਹ ਇਕ ਸਾਲ ਬਾਅਦ ਪ੍ਰੀਮੀਅਕ ਕਲਾਸ ਵਿਚ ਚਲਾ ਗਿਆ ਤੇ 2001 ਤੇ 2009 ਵਿਚਾਲੇ 7 ਖਿਤਾਬ ਜਿੱਤੇ। ਰੋਸੀ ਨੇ ਕਿਹਾ ਕਿ ਮੈਂ ਹਮੇਸ਼ਾ ਇਸ ਦਬਾਅ ਦੀ ਕਲਪਨਾ ਕੀਤੀ ਸੀ। ਇਹ ਇਕ ਅਜੀਬ ਭਾਵਨਾ ਹੈ। ਮੈਂ ਇਸ ਨੂੰ ਆਮ ਦੀ ਤਰ੍ਹਾਂ ਰੱਖਣਾ ਚਾਹੁੰਦਾ ਹਾਂ ਪਰ ਇਹ ਸੰਭਵ ਨਹੀਂ ਹੈ। ਪ੍ਰੇਟੋਨਾਸ ਯਾਮਾਹਾ ਰਾਈਡਰ ਰੋਸੀ ਨੇ ਕਿਹਾ ਕਿ ਉਹ 10ਵਾਂ ਵਿਸ਼ਵ ਖਿਤਾਬ ਜਿੱਤਣਾ ਚਾਹੁੰਦਾ ਸੀ। ਉਸ ਨੇ ਕਿਹਾ ਕਿ ਮੈਂ 10ਵੀਂ ਚੈਂਪੀਅਨਸ਼ਿਪ ਲਈ ਬਹੁਤ ਸੰਘਰਸ਼ ਕੀਤਾ।

ਇਹ ਖ਼ਬਰ ਪੜ੍ਹੋ-  ਬੰਗਲਾਦੇਸ਼ ਟੈਸਟ ਸੀਰੀਜ਼ ਲਈ ਪਾਕਿ ਟੀਮ ਦਾ ਐਲਾਨ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News