ਸ਼੍ਰੀਲੰਕਾ ਟੀਮ ਨੂੰ ਪਾਕਿ ਬੁਲਾਉਣ ਲਈ PCB ਨੇ ਦਿੱਤੇ ਵੱਧ ਪੈਸੇ, CEO ਨੇ ਦਿੱਤਾ ਜਵਾਬ

09/25/2019 2:08:54 PM

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ ਕਈ ਸਾਲਾਂ ਬਾਅਦ ਆਪਣੀ ਜ਼ਮੀਨ 'ਤੇ ਕ੍ਰਿਕਟ ਸੀਰੀਜ਼ ਦਾ ਆਯੋਜਨ ਕਰਨ ਲਈ ਤਿਆਰ ਹੋ ਚੁੱਕਿਆ ਹੈ। ਅੱਤਵਾਦੀ ਹਮਲੇ ਦਾ ਸ਼ੱਕ ਅਤੇ ਸੁਰੱਖਿਆ ਨੂੰ ਲੈ ਕੇ ਕਈ ਦੇਸ਼ਾਂ ਨੇ ਪਾਕਿਸਤਾਨ ਵਿਚ ਕ੍ਰਿਕਟ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਇਸ ਵਾਰ ਸ਼੍ਰੀਲੰਕਾ ਦੀ ਕ੍ਰਿਕਟ ਟੀਮ ਵਿਚ ਇਕ ਵਾਰ ਫਿਰ ਤੋਂ ਪਾਕਿਸਤਾਨ ਦਾ ਦੌਰਾ ਕਰਨ ਲਈ ਤਿਆਰ ਹੋ ਗਈ ਹੈ। ਹਾਲਾਂਕਿ ਸ਼੍ਰੀਲੰਕਾ ਟੀਮ ਆਪਣੇ ਸੀਨੀਅਰ ਖਿਡਾਰੀਆਂ ਦੀ ਗੈਰਮੌਜੂਦਗੀ ਵਿਚ ਪਾਕਿਸਤਾਨੀ ਦੌਰਾ ਕਰ ਰਹੀ ਹੈ ਪਰ ਇਸ ਵਿਚਾਲੇ ਪਾਕਿਸਤਾਨ ਕ੍ਰਿਕਟ ਬੋਰਡ ਇਕ ਵਾਰ ਫਿਰ ਤੋਂ ਚਰਚਾਵਾਂ ਵਿਚ ਆ ਗਿਆ ਹੈ। ਬੋਰਡ 'ਤੇ ਦੋਸ਼ ਲੱਗਾ ਹੈ ਕਿ ਪਾਕਿਸਤਾਨ ਦੌਰੇ ਲਈ ਸ਼੍ਰੀਲੰਕਾ ਕ੍ਰਿਕਟ ਟੀਮ ਨੂੰ ਰਾਜ਼ੀ ਕਰਨ ਲਈ ਉਨ੍ਹਾਂ ਨੂੰ ਵਾਧੂ ਪੈਸਾ ਦਿੱਤਾ ਗਿਆ ਹੈ।

PunjabKesari

ਹਾਲਾਂਕਿ ਹੁਣ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਇਨ੍ਹਾਂ ਚਰਚਾਵਾਂ ਨੂੰ ਖਾਰਜ ਕਰ ਦਿੱਤਾ ਹੈ। ਪੀ. ਸੀ. ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਸੀਮ ਖਾਨ ਨੇ ਕਿਹਾ ਕਿ ਸ਼੍ਰੀਲੰਕਾ ਕ੍ਰਿਕਟ ਟੀਮ ਨੂੰ ਪਾਕਿਸਤਾਨ ਦੌਰੇ ਲਈ ਇਕ ਵੀ ਪੈਸਾ ਨਹੀਂ ਦਿੱਤਾ ਗਿਆ ਹੈ। ਦੌਰੇ 'ਤੇ ਫੈਲੀਆਂ ਅਫਵਾਹਾਂ ਦੇ ਖਤਮ ਹੋਣ 'ਤੇ ਇਹ ਚਰਚਾਵਾਂ ਸ਼ੁਰੂ ਹੋ ਗਈਆਂ ਕਿ ਪੀ. ਸੀ. ਬੀ. ਨੇ ਦੌਰੇ ਲਈ ਵੱਡੀ ਰਕਮ ਦਾ ਭੁਗਤਾਨ ਕੀਤਾ ਹੈ ਪਰ ਵਸੀਮ ਖਾਨ ਨੇ ਇਸ ਤੋਂ ਸਾਫ ਇਨਕਾਰ ਕਰਦਿਆਂ ਕਿਹਾ, ''ਅਸੀਂ ਸ਼੍ਰੀਲੰਕਾ ਨੂੰ ਇਕ ਵੀ ਪੈਸਾ ਨਹੀਂ ਦੇ ਰਹੇ। ਉਹ ਬਿਨਾ ਅਜਿਹੇ ਕਿਸੇ ਭੁਗਤਾਨ ਦੇ ਪਾਕਿਸਤਾਨ ਆ ਰਹੇ ਹਨ।''

PunjabKesari


Related News