ਮੋਂਟੀਏਲ ਨੇ ਪੈਨਲਟੀ ''ਤੇ ਗੋਲ ਕੀਤਾ, ਸੇਵਿਲਾ ਨੇ ਯੂਰੋਪਾ ਲੀਗ ਦਾ ਖਿਤਾਬ ਜਿੱਤਿਆ

06/01/2023 8:04:29 PM

ਬੁਡਾਪੇਸਟ : ਵਿਸ਼ਵ ਕੱਪ ਫਾਈਨਲ ਵਿੱਚ ਅਰਜਨਟੀਨਾ ਦੀ ਨਿਰਣਾਇਕ ਪੈਨਲਟੀ ਨੂੰ ਗੋਲ 'ਚ ਬਦਲਣ ਤੋਂ ਬਾਅਦ, ਗੋਂਜ਼ਾਲੋ ਮੋਂਟੀਏਲ ਨੇ ਬੁੱਧਵਾਰ ਨੂੰ ਇੱਥੇ ਸੇਵਿਲਾ ਨੂੰ ਯੂਰੋਪਾ ਲੀਗ ਫੁੱਟਬਾਲ ਦੇ ਫਾਈਨਲ ਵਿੱਚ ਰੋਮਾ ਉੱਤੇ ਜਿੱਤ ਦਿਵਾਉਣ ਲਈ ਇੱਕ ਵਾਰ ਫਿਰ ਗੋਲ ਕੀਤਾ। ਸੇਵਿਲਾ ਨੇ ਆਪਣਾ ਸੱਤਵਾਂ ਯੂਰੋਪਾ ਲੀਗ ਖਿਤਾਬ ਜਿੱਤਿਆ। 

ਸੇਵਿਲਾ ਨੇ ਬੁਡਾਪੇਸਟ ਵਿੱਚ ਵਾਧੂ ਸਮੇਂ ਤੋਂ ਬਾਅਦ 1-1 ਨਾਲ ਡਰਾਅ ਦੇ ਬਾਅਦ ਪੈਨਲਟੀ ਸ਼ੂਟ-ਆਊਟ 4-1 ਨਾਲ ਜਿੱਤ ਲਿਆ। ਰੋਮਾ ਲਈ ਜਿਆਨਲੁਕਾ ਮਾਨਸੀਨੀ ਅਤੇ ਰੋਜਰ ਇਬਾਨੇਜ਼ ਗੋਲ ਕਰਨ ਵਿੱਚ ਅਸਫਲ ਰਹੇ। ਮੋਂਟੀਏਲ ਪਹਿਲੀ ਕੋਸ਼ਿਸ਼ ਤੋਂ ਖੁੰਝ ਗਿਆ ਪਰ ਗੋਲਕੀਪਰ ਰੂਈ ਪੈਟ੍ਰੀਸੀਓ ਵੱਲੋਂ ਫਾਊਲ ਕਰਨ ਤੋਂ ਬਾਅਦ ਉਸ ਨੂੰ ਦੂਜਾ ਮੌਕਾ ਦਿੱਤਾ ਗਿਆ, ਜਿਸ ਦਾ ਉਸ ਨੇ ਲਾਹਾ ਲੈਂਦੇ ਹੋਏ ਗੋਲ ਕੀਤਾ।


Tarsem Singh

Content Editor

Related News