ਮੋਹਨ ਬਾਗਾਨ ਨੇ ਕੇਰਲ ਬਲਾਸਟਰਸ ਨੂੰ ਹਰਾਇਆ

Monday, Feb 01, 2021 - 11:56 AM (IST)

ਮੋਹਨ ਬਾਗਾਨ ਨੇ ਕੇਰਲ ਬਲਾਸਟਰਸ ਨੂੰ ਹਰਾਇਆ

ਮਡਗਾਂਵ— ਮਾਰਸੇਲਿਨਹੋ ਤੇ ਰਾਏ ਕ੍ਰਿਸ਼ਣਾ ਦੇ ਗੋਲ ਦੀ ਮਦਦ ਨਾਲ ਏ. ਟੀ. ਕੇ. ਮੋਹਨ ਬਾਗਾਨ ਨੇ ਐਤਵਾਰ ਨੂੰ ਇੱਥੇ ਇੰਡੀਅਨ ਸੁਪਰ ਲੀਗ ਫ਼ੁੱਟਬਾਲ ਟੂਰਨਾਮੈਂਟ ’ਚ ਕੇਰਲ ਬਸਾਟਰਸ ਨੂੰ 3-2 ਨਾਲ ਹਰਾਇਆ। ਕੇਰਲ ਬਲਾਸਟਰਸ ਦੀ ਟੀਮ ਨੇ ਗੈਰੀ ਹੂਪਰ (14ਵੇਂ ਮਿੰਟ) ਤੇ ਕੋਸਟਾ ਏਨਹਾਮੋਈਨੇਸੂ (51ਵੇਂ ਮਿੰਟ) ਦੇ ਗੋਲ ਦੀ ਬਦੌਲਤ 2-0 ਦੀ ਬੜ੍ਹਤ ਬਣਾਈ। ਏ. ਟੀ. ਕੇ. ਮੋਹਨ ਬਾਗਾਨ ਨੇ ਹਾਲਾਂਕਿ ਮਾਰਸਲਿਨਹੋ (59ਵੇਂ ਮਿੰਟ) ਤੇ ਕ੍ਰਿਸ਼ਣਾ (65ਵੇਂ ਤੇ 87ਵੇਂ ਮਿੰਟ) ਦੇ ਗੋਲ ਦੀ ਬਦੌਲਤ ਜ਼ੋਰਦਾਰ ਵਾਪਸੀ ਕਰਦੇ ਹੋਏ ਜਿੱਤ ਦਰਜ ਕੀਤੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News