ਦੇਸ਼ ਦੇ ਹੀਰੋ ਬਣੇ ਸ਼ੰਮੀ ਨੇ ਸਾਂਝਾ ਕੀਤਾ ਜ਼ਿੰਦਗੀ ਦਾ ਕਿੱਸਾ, ਬੋਲੇ- ਕਦੇ ਖੁਦਕੁਸ਼ੀ ਦਾ ਵੀ ਆਇਆ ਸੀ ਖ਼ਿਆਲ

Thursday, Nov 16, 2023 - 03:11 PM (IST)

ਦੇਸ਼ ਦੇ ਹੀਰੋ ਬਣੇ ਸ਼ੰਮੀ ਨੇ ਸਾਂਝਾ ਕੀਤਾ ਜ਼ਿੰਦਗੀ ਦਾ ਕਿੱਸਾ, ਬੋਲੇ- ਕਦੇ ਖੁਦਕੁਸ਼ੀ ਦਾ ਵੀ ਆਇਆ ਸੀ ਖ਼ਿਆਲ

ਮੁੰਬਈ- ਬੀਤੇ ਦਿਨ ਹੋਏ ਵਰਲਡ ਕੱਪ ਸੈਮੀਫਾਈਨਲ ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਹੋਏ ਕ੍ਰਿਕਟ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਭਾਰਤ ਨੇ ਇਹ ਮੈਚ ਜਿੱਤ ਲਿਆ ਹੈ। ਉੱਥੇ ਹੀ ਮੁਹੰਮਦ ਸ਼ੰਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਨਿਊਜ਼ੀਲੈਂਡ ਨੂੰ ਇਸ ਮੈਚ 'ਚ 7 ਵਿਕਟਾਂ ਨਾਲ ਹਰਾ ਕੇ ਰਿਕਾਰਡ ਕਾਇਮ ਕੀਤਾ ਹੈ। ਇਸ ਨਾਲ ਸ਼ੰਮੀ ਭਾਰਤੀ ਗੇਂਦਬਾਜ਼ਾਂ ਵਿਚ ਵਰਲਡ ਕੱਪ 'ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਜ਼ਹੀਰ ਖਾਨ ਦੇ ਪਿਛਲੇ ਰਿਕਾਰਡ ਨੂੰ ਵੀ ਤੋੜਿਆ ਹੈ। ਇਸ ਤੋਂ ਇਲਾਵਾ ਸ਼ੰਮੀ ਨੇ ਇਸ ਵਰਲਡ ਕੱਪ ਵਿਚ ਕੁੱਲ 23 ਵਿਕਟਾਂ ਲਈਆਂ ਹਨ। 

ਇਹ ਵੀ ਪੜ੍ਹੋ- ਟੀਮ ਇੰਡੀਆ ਦੀ ਸ਼ਾਨਦਾਰ ਜਿੱਤ 'ਤੇ PM ਮੋਦੀ ਹੋਏ ਗਦਗਦ, ਇਨ੍ਹਾਂ ਨੇਤਾਵਾਂ ਨੇ ਵੀ ਦਿੱਤੀ ਵਧਾਈ

ਇਸ ਦਰਮਿਆਨ ਸ਼ੰਮੀ ਨੇ ਦੱਸਿਆ ਕਿ ਉਨ੍ਹਾਂ ਨੇ 3 ਵਾਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਨੂੰ ਮੇਰੇ ਪਰਿਵਾਰ ਦਾ ਸਾਥ ਨਾ ਮਿਲਿਆ ਹੁੰਦਾ ਤਾਂ ਮੈਂ ਕਦੋਂ ਦਾ ਕ੍ਰਿਕਟ ਛੱਡ ਦਿੰਦਾ। ਮੈਂ 3 ਵਾਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੇਰਾ ਘਰ 24ਵੀਂ ਮੰਜ਼ਿਲ 'ਤੇ ਹੈ, ਜਿਸ ਦੇ ਚੱਲਦੇ ਮੇਰੇ ਪਰਿਵਾਰ ਨੂੰ ਡਰ ਸੀ ਕਿ ਮੈਂ ਕਿਤੇ ਅਪਾਰਟਮੈਂਟ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਨਾ ਕਰ ਲਵਾਂ। ਇਹ ਸਾਲ 2015 ਸੀ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿਚ ਵੀ ਉੱਥਲ-ਪੁਥਲ ਮਚੀ ਰਹੀ। ਉਸ ਸਮੇਂ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ ਸੀ। ਅੱਜ ਦੁਨੀਆ ਭਰ ਵਿਚ ਸ਼ੰਮੀ ਛਾਏ ਹੋਏ ਹਨ, ਕਾਰਨ ਹੈ ਉਨ੍ਹਾਂ ਦਾ ਦਮਦਾਰ ਪ੍ਰਦਰਸ਼ਨ, ਜੋ ਉਨ੍ਹਾਂ ਨੇ ਕ੍ਰਿਕਟ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਨਿਊਜ਼ੀਲੈਂਡ ਖਿਲਾਫ਼ ਕੀਤਾ। ਅੱਜ ਸ਼ੰਮੀ ਦੀ ਗੇਂਦਬਾਜ਼ੀ ਨੂੰ ਪੂਰੀ ਦੁਨੀਆ ਨੇ ਮੰਨਿਆ ਹੈ।

ਇਹ ਵੀ ਪੜ੍ਹੋ-  IND vs NZ: ਇਹ ਰਹੇ ਭਾਰਤ ਦੀ ਜਿੱਤ ਦੇ ਹੀਰੋ, ਜਿਨ੍ਹਾਂ ਦੇ ਦਮ 'ਤੇ ਟੀਮ ਪਹੁੰਚੀ ਫਾਈਨਲ 'ਚ

ਦੱਸ ਦੇਈਏ ਕਿ ਮੁਹੰਮਦ ਸ਼ੰਮੀ ਨੇ ਇਕ ਵਾਰ ਫਿਰ ਗੇਂਦਬਾਜ਼ੀ 'ਚ 7 ਵਿਕਟਾਂ ਲੈ ਕੇ ਆਪਣਾ ਕਮਾਲ ਦਿਖਾਇਆ, ਜਿਸ ਦੀ ਬਦੌਲਤ ਭਾਰਤ ਨੇ ਬੁੱਧਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਹਾਰਨ ਦੇ ਮਿੱਥ ਨੂੰ ਤੋੜ ਕੇ ਚੌਥੀ ਵਾਰ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਇਸ ਵੱਡੀ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਲੋਕਾਂ ਨੇ ਖੁਸ਼ੀ ਜਤਾਈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News