ਕਦੇ ਸੁੱਤਾ ਟੈਂਟ ''ਚ, ਕਦੇ ਕਮਾਏ 500 ਰੁਪਏ, ਇਸ ਤਰ੍ਹਾਂ ਭਾਰਤੀ ਟੀਮ ਦਾ ਸਟਾਰ ਬਣਿਆ ਇਹ ਖਿਡਾਰੀ

Wednesday, Sep 06, 2017 - 01:05 PM (IST)

ਨਵੀਂ ਦਿੱਲੀ— ਮੁਹੰਮਦ ਸ਼ਮੀ ਨੇ ਹਾਲ ਹੀ ਵਿਚ (3 ਸਤੰਬਰ) ਆਪਣਾ 28ਵਾਂ ਬਰਥ ਡੇ ਸੈਲੀਬਰੇਟ ਕੀਤਾ। ਯੂਪੀ ਦੇ ਅਮਰੋਹਾ ਦੇ ਕਰੀਬ ਇਕ ਛੋਟੇ ਜਿਹੇ ਪਿੰਡ ਸਹਸਪੁਰ ਦੇ ਰਹਿਣ ਵਾਲੇ ਸ਼ਮੀ ਬਚਪਨ ਤੋਂ ਹੀ ਕ੍ਰਿਕਟਰ ਬਣਨਾ ਚਾਹੁੰਦੇ ਸਨ। ਉਨ੍ਹਾਂ ਦੇ ਪਿਤਾ ਵੀ ਆਪਣੇ ਜ਼ਮਾਨੇ ਦੇ ਤੇਜ਼ ਗੇਂਦਬਾਜ਼ ਰਹੇ, ਜਿਸਦੇ ਬਾਅਦ ਆਪਣੇ ਬੇਟੇ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਸ਼ਮੀ ਨੂੰ ਕ੍ਰਿਕਟ ਸਿੱਖਣ ਲਈ ਕੋਲਕਾਤਾ ਭੇਜ ਦਿੱਤਾ।

ਪਿਤਾ ਨੇ ਸਭ ਤੋਂ ਪਹਿਲਾਂ ਤਰਾਸ਼ਿਆ ਸ਼ਮੀ ਦਾ ਹੁਨਰ
ਸ਼ਮੀ ਦੇ ਪਿਤਾ ਤੌਸਿਫ ਅਲੀ ਵੀ ਆਪਣੇ ਜ਼ਮਾਨੇ ਵਿਚ ਤੇਜ਼ ਗੇਂਦਬਾਜ਼ ਹੋਇਆ ਕਰਦੇ ਸਨ। ਹਾਲਾਂਕਿ ਜ਼ਿਆਦਾ ਮੌਕੇ ਨਾ ਮਿਲਣ ਦੀ ਵਜ੍ਹਾ ਨਾਲ ਉਨ੍ਹਾਂ ਦਾ ਸੁਪਨਾ ਪੂਰਾ ਨਾ ਹੋ ਸਕਿਆ ਅਤੇ ਉਨ੍ਹਾਂ ਨੇ ਟਰੈਕਟਰ ਦੇ ਸਪੇਅਰ ਪਾਰਟਸ ਦੀ ਦੁਕਾਨ ਖੋਲ ਲਈ। ਉਨ੍ਹਾਂ ਦੇ ਤਿੰਨੋਂ ਬੇਟੇ ਵੀ ਉਨ੍ਹਾਂ ਦੀ ਤਰ੍ਹਾਂ ਵਧੀਆ ਕ੍ਰਿਕਟਰ ਨਿਕਲੇ ਅਤੇ ਤਿੰਨਾਂ ਨੂੰ ਤੇਜ਼ ਗੇਂਦਬਾਜ਼ੀ ਦਾ ਸ਼ੌਕ ਰਿਹਾ। ਇਹਨਾਂ ਵਿਚੋਂ ਵੱਡੇ ਬੇਟੇ ਨੇ ਕਿਡਨੀ ਵਿਚ ਪਥਰੀ ਹੋਣ ਦੇ ਬਾਅਦ ਫੈਮਿਲੀ ਬਿਜ਼ਨੈੱਸ ਸੰਭਾਲ ਲਿਆ। ਸ਼ਮੀ ਬਚਪਨ ਤੋਂ ਕ੍ਰਿਕਟ ਦੇ ਸ਼ੌਕੀਨ ਰਹੇ। ਉਨ੍ਹਾਂ ਨੂੰ ਪਿੰਡ ਵਿਚ ਜਿੱਥੇ ਜਗ੍ਹਾ ਮਿਲਦੀ, ਉਥੇ ਹੀ ਉਹ ਗੇਂਦਬਾਜੀ ਕਰਨ ਲੱਗ ਜਾਂਦੇ। ਘਰ ਦੇ ਵਿਹੜੇ ਵਿੱਚ, ਛੱਤ ਉੱਤੇ, ਬਾਹਰ ਖਾਲੀ ਪਈ ਜਗ੍ਹਾ ਉੱਤੇ, 22 ਗੱਜ ਲੰਬੀ ਹਰ ਜਗ੍ਹਾ ਉਸ ਦੇ ਲਈ ਪਿਚ ਹੁੰਦੀ ਸੀ।
ਸ਼ਮੀ ਸ਼ੁਰੂ ਤੋਂ ਹੀ ਕਾਫ਼ੀ ਤੇਜ਼ ਗੇਂਦਬਾਜ਼ੀ ਕਰਦੇ ਆ ਰਹੇ ਹਨ, ਉਨ੍ਹਾਂ ਦੀ ਰਫਤਾਰ ਨੇ ਬਹੁਤ ਘੱਟ ਉਮਰ ਵਿਚ ਹੀ ਉਨ੍ਹਾਂ ਨੂੰ ਆਸਪਾਸ ਦੇ ਪਿੰਡਾਂ ਵਿਚ ਫੇਮਸ ਬਣਾ ਦਿੱਤਾ ਸੀ।
ਬਦਰੁਦੀਨ ਦੀ ਕੋਚਿੰਗ ਵਿਚ ਸ਼ਮੀ ਨੂੰ ਕਾਫ਼ੀ ਫਾਇਦਾ ਤਾਂ ਹੋਇਆ, ਪਰ ਯੂਪੀ ਦੇ ਛੋਟੇ ਜਿਹੇ ਸ਼ਹਿਰ ਵਿਚ ਰਹਿ ਕੇ ਅੱਗੇ ਵਧਣ ਦੇ ਜ਼ਿਆਦਾ ਮੌਕੇ ਨਹੀਂ ਸਨ। ਕਰੀਬ ਸਾਲ ਭਰ ਬਾਅਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਚੰਗੀ ਤਿਆਰੀ ਲਈ ਕੋਲਕਾਤਾ ਭੇਜ ਦਿੱਤਾ।
ਟੇਂਟ ਵਿਚ ਗੁਜਾਰੀਆਂ ਕਈ ਰਾਤਾਂ
ਸ਼ਮੀ ਸਾਲ 2005 ਵਿਚ ਕਰੀਬ 16 ਸਾਲ ਦੀ ਉਮਰ ਵਿਚ ਕ੍ਰਿਕਟਰ ਬਣਨ ਦਾ ਸੁਪਨਾ ਲੈ ਕੇ ਯੂਪੀ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਕੋਲਕਾਤਾ ਪੁੱਜੇ ਸਨ। ਜਿੱਥੇ ਉਨ੍ਹਾਂ ਨੇ ਡਲਹੌਜੀ ਐਥਲੈਟਿਕਸ ਕਲੱਬ ਵਲੋਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ। ਕੋਲਕਾਤਾ ਪੁੱਜਣ ਦੇ ਬਾਅਦ ਸ਼ੁਰੂਆਤੀ ਦਿਨਾਂ ਵਿਚ ਸ਼ਮੀ ਕੋਲ ਰਹਿਣ ਦਾ ਕੋਈ ਠਿਕਾਣਾ ਨਹੀਂ ਸੀ, ਜਿਸਦੇ ਬਾਅਦ ਕਈ ਵਾਰ ਉਨ੍ਹਾਂ ਨੂੰ ਡਲਹੌਜੀ ਕਲੱਬ ਦੇ ਅੰਦਰ ਲੱਗੇ ਟੈਂਟ ਵਿਚ ਰਾਤਾਂ ਗੁਜ਼ਾਰਨੀਆਂ ਪਈਆਂ। ਹਾਲਾਂਕਿ ਕੁਝ ਦਿਨਾਂ ਬਾਅਦ ਥੋੜ੍ਹਾ ਪੈਸਾ ਮਿਲਣ ਦੇ ਬਾਅਦ ਉਹ ਉੱਥੇ ਦੇ ਬਾਕੀ ਕ੍ਰਿਕਟਰਾਂ ਨਾਲ ਰੂਮ ਸ਼ੇਅਰ ਕਰਕੇ ਰਹਿਣ ਲੱਗੇ। ਉਸ ਸਮੇਂ ਡਲਹੌਜੀ ਲਈ ਇਕ ਮੈਚ ਖੇਡਣ ਉੱਤੇ ਉਨ੍ਹਾਂ ਨੂੰ 500 ਰੁਪਏ ਮਿਲਦੇ ਸਨ। ਇਸ ਦੇ ਕੁੱਝ ਮਹੀਨਿਆਂ ਬਾਅਦ ਸ਼ਮੀ ਨੇ ਕੋਲਕਾਤਾ ਦਾ ਨਾਮੀ ਟਾਊਨ ਕਲੱਬ ਜੁਆਇੰਨ ਕਰ ਲਿਆ। ਜਿੱਥੇ ਉਨ੍ਹਾਂ ਨੂੰ ਸਾਲਾਨਾ 75000 ਰੁਪਏ ਦਾ ਕਾਂਟਰੈਕਟ ਮਿਲਿਆ। ਇਸ ਦੇ ਇਲਾਵਾ ਉਨ੍ਹਾਂ ਨੂੰ 100 ਰੁਪਏ ਨਿੱਤ ਖਾਣ ਦੇ ਵੀ ਮਿਲਦੇ ਸਨ। ਇਸ ਦੇ ਬਾਅਦ ਸ਼ਮੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।


Related News