ਮੋਦੀ ਨੂੰ ਮਿਲੇ ਭਾਰਤੀ ਟੀਮ ਦੇ ਇਹ ਧਾਕੜ ਬੱਲੇਬਾਜ਼, ਕਿਹਾ- ਪੀ.ਐੱਮ. ਕੋਲ ਹੈ ''ਗੋਲਡਨ ਵਿਜ਼ਨ''

06/28/2017 9:15:23 AM

ਨੀਦਰਲੈਂਡ— ਭਾਰਤੀ ਖਿਡਾਰੀ ਸੁਰੇਸ਼ ਰੈਨਾ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨੀਦਰਲੈਂਡ ਦੌਰੇ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਸੁਰੇਸ਼ ਰੈਨਾ ਨੇ ਟਵੀਟ ਕਰਕੇ ਲਿਖਿਆ ਕਿ ਜਿਸ ਇਨਸਾਨ ਕੋਲ ਗੋਲਡਨ ਵਿਜ਼ਨ ਹੈ, ਉਸ ਇਨਸਾਨ ਯਾਨੀ ਕਿ ਨਰਿੰਦਰ ਮੋਦੀ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ। ਰੈਨਾ ਨਾਲ ਉਨ੍ਹਾਂ ਦੀ ਪਤਨੀ ਪ੍ਰਿਯੰਕਾ ਵੀ ਸੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਰਤਗਾਲ, ਅਮਰੀਕਾ ਦੌਰੇ ਦੇ ਬਾਅਦ ਨੀਦਰਲੈਂਡ ਪੁੱਜੇ ਸਨ।


ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਚੈਂਪੀਅਨਸ ਟਰਾਫੀ 'ਚ ਆਪਣੀ ਜਗ੍ਹਾ ਬਣਾਉਣ 'ਚ ਨਾਕਾਮ ਰਹੇ ਰੈਨਾ ਨੇ ਫਰਾਂਸ 'ਚ ਪਰਿਵਾਰ ਨਾਲ ਅਨੰਦ ਮਾਣਦੇ ਹੋਏ ਇਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।

 


Related News