CAA ਕਾਨੂੰਨ ਕੋਈ ਨਹੀਂ ਹਟਾ ਸਕਦਾ, ਇਹ ਕਾਨੂੰਨ ਮੋਦੀ ਦੀ ਗਾਰੰਟੀ ਦਾ ਤਾਜ਼ਾ ਉਦਾਹਰਣ ਹੈ: PM ਮੋਦੀ
Thursday, May 16, 2024 - 01:44 PM (IST)
ਆਜਮਗੜ੍ਹ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਮੋਦੀ ਦੀ ਗਾਰੰਟੀ ਦਾ ਮਤਲਬ ਕੀ ਹੁੰਦਾ ਹੈ, ਇਸ ਦਾ ਤਾਜ਼ਾ ਉਦਾਹਰਣ ਨਾਗਰਿਕਤਾ ਸੋਧ ਕਾਨੂੰਨ (CAA) ਹੈ, ਜਿਸ ਦੇ ਤਹਿਤ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦਾ ਕੰਮ ਬੀਤੇ ਕੱਲ ਸ਼ੁਰੂ ਹੋ ਚੁੱਕਿਆ ਹੈ। ਪ੍ਰਧਾਨ ਮੰਤਰੀ ਅੱਜ ਆਜਮਗੜ੍ਹ ਤੋਂ ਭਾਜਪਾ ਉਮੀਦਵਾਰ ਦਿਨੇਸ਼ ਲਾਲ ਯਾਦਵ ਨਿਰਹੁਆ ਅਤੇ ਲਾਲਗੰਜ ਤੋਂ ਪਾਰਟੀ ਉਮੀਦਵਾਰ ਨੀਲਮ ਸੋਨਕਰ ਦੇ ਸਮਰਥਨ ਵਿਚ ਚੋਣਾਵੀ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੋਦੀ ਦੀ ਗਾਰੰਟੀ ਦਾ ਮਤਲਬ ਕੀ ਹੁੰਦਾ ਹੈ, ਇਸ ਦਾ ਤਾਜ਼ਾ ਉਦਾਹਰਣ CAA ਕਾਨੂੰਨ ਹੈ। ਕੱਲ ਹੀ CAA ਕਾਨੂੰਨ ਤਹਿਤ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਹ ਲੋਕ ਸ਼ਰਨਾਰਥੀ ਬਣ ਕੇ ਲੰਬੇ ਅਰਸੇ ਤੋਂ ਸਾਡੇ ਦੇਸ਼ ਵਿਚ ਰਹਿ ਰਹੇ ਹਨ। ਇਹ ਲੋਕ ਧਰਮ ਦੇ ਆਧਾਰ 'ਤੇ ਹੋਈ ਭਾਰਤ ਦੀ ਵੰਡ ਦੇ ਸ਼ਿਕਾਰ ਬਣੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਰਨਾਰਥੀਆਂ 'ਤੇ ਉੱਥੇ ਤਾਂ ਜ਼ੁਲਮ ਹੋਇਆ ਹੀ ਪਰ ਵੋਟ ਬੈਂਕ ਦੀ ਰਾਜਨੀਤੀ 'ਚ ਸ਼ਾਮਲ ਇੱਥੋਂ ਦੀਆਂ ਸਰਕਾਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਇਨ੍ਹਾਂ 'ਤੇ ਜ਼ੁਲਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
ਇਹ ਵੀ ਪੜ੍ਹੋ- Fact Check: ਰਾਹੁਲ ਗਾਂਧੀ ਬੋਲੇ- ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਹਨ, ਖ਼ਤਮ ਕਹਾਣੀ!
ਵਿਰੋਧੀ ਗਠਜੋੜ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਮੋਦੀ CAA ਲੈ ਕੇ ਆਏ ਹਨ ਅਤੇ ਜਿਸ ਦਿਨ ਮੋਦੀ ਜਾਣਗੇ, ਇਹ CAA ਵੀ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨਤਾ ਨੂੰ ਪਤਾ ਲੱਗ ਗਿਆ ਹੈ ਕਿ ਵੋਟ ਬੈਂਕ ਦੀ ਰਾਜਨੀਤੀ ਕਰਕੇ, ਹਿੰਦੂ-ਮੁਸਲਮਾਨਾਂ ਨੂੰ ਲੜਾ ਕੇ ਤੁਸੀਂ ਧਰਮ ਨਿਰਪੱਖਤਾ ਦਾ ਅਜਿਹਾ ਲਿਬਾਸ ਪਹਿਨ ਲਿਆ ਹੈ ਕਿ ਤੁਹਾਡੀ ਅਸਲੀਅਤ ਸਾਹਮਣੇ ਨਹੀਂ ਆ ਰਹੀ ਪਰ ਮੋਦੀ ਨੇ ਤੁਹਾਡੀ ਸੱਚਾਈ ਦਾ ਪਰਦਾਫਾਸ਼ ਕਰ ਦਿੱਤਾ ਹੈ। ਤੁਸੀਂ ਸੱਤ ਦਹਾਕਿਆਂ ਤੱਕ ਦੇਸ਼ ਨੂੰ ਫਿਰਕਾਪ੍ਰਸਤੀ ਦੀ ਅੱਗ ਵਿਚ ਸੰਘਰਸ਼ ਕਰਨ ਲਈ ਮਜਬੂਰ ਕੀਤਾ ਸੀ। ਕਸ਼ਮੀਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਨੇ ਕਸ਼ਮੀਰ ਵਿਚ ਸ਼ਾਂਤੀ ਦੀ ਗਾਰੰਟੀ ਦਿੱਤੀ ਸੀ। ਮੋਦੀ ਨੇ ਧਾਰਾ 370 ਦੀ ਕੰਧ ਢਾਹ ਦਿੱਤੀ।
ਇਹ ਵੀ ਪੜ੍ਹੋ- ਬੈਲਗੱਡੀ ਰਾਹੀਂ ਵੋਟਾਂ ਮੰਗਣ ਨਿਕਲੇ ਨੇਤਾਜੀ, ਬੋਲੇ- ਬਿਜਲੀ ਅਤੇ ਖਾਦ ਫਰੀ, ਕਿਸਾਨਾਂ ਨੂੰ ਦੇਵਾਂਗੇ ਪੈਨਸ਼ਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਚੋਣਾਂ ਦੌਰਾਨ ਹੜਤਾਲਾਂ ਹੁੰਦੀਆਂ ਸਨ, ਅੱਤਵਾਦੀ ਧਮਕੀਆਂ ਦਿੰਦੇ ਸਨ ਪਰ ਇਸ ਵਾਰ ਸ਼੍ਰੀਨਗਰ ਵਿਚ ਪਿਛਲੀਆਂ ਕਈ ਚੋਣਾਂ ਦੇ ਰਿਕਾਰਡ ਟੁੱਟ ਗਏ। ਵਿਰੋਧੀ ਪਾਰਟੀਆਂ ਸਮਾਜਵਾਦੀ ਪਾਰਟੀ ਅਤੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ-ਕਾਂਗਰਸ, ਪਾਰਟੀਆਂ ਦੋ ਹਨ ਪਰ ਦੁਕਾਨ ਇਕ ਹੀ ਹੈ। ਇਹ ਝੂਠ ਦਾ ਸਾਮਾਨ ਵੇਚਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ ਪੂਰੀ ਤਰ੍ਹਾਂ ਤੁਸ਼ਟੀਕਰਨ ਦੀ ਦਲਦਲ ਵਿਚ ਧਸ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਮਾਜਵਾਦੀ ਪਾਰਟੀ ਦੇ ਚੋਟੀ ਦੇ ਆਗੂ ਰਾਮ ਮੰਦਰ ਨੂੰ ਲੈ ਕੇ ਹਰ ਰੋਜ਼ ਮਾੜੀਆਂ ਗੱਲਾਂ ਕਰ ਰਹੇ ਹਨ। ਕਾਂਗਰਸ ਦੇ ਸ਼ਹਿਜ਼ਾਦੇ ਨੇ ਤਾਂ ਰਾਮ ਮੰਦਰ ਨੂੰ ਗਾਲ੍ਹਾਂ ਕੱਢਣ ਦਾ ਮਿਸ਼ਨ ਹੀ ਪੂਰਾ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e