ਪੂਰੀ ਦੁਨੀਆ ਜਾਣਦੀ ਹੈ ਕਿ ਮੋਦੀ ਸਰਕਾਰ ''ਹੈਟ੍ਰਿਕ'' ਬਣਾਉਣ ਜਾ ਰਹੀ ਹੈ : ਨਰਿੰਦਰ ਮੋਦੀ

05/17/2024 1:16:19 PM

ਬਾਰਾਬੰਕੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਉਨ੍ਹਾਂ ਦੀ ਸਰਕਾਰ 'ਹੈਟ੍ਰਿਕ' ਬਣਾਉਣ ਜਾ ਰਹੀ ਹੈ ਅਤੇ ਨਵੀਂ ਸਰਕਾਰ 'ਚ ਉਨ੍ਹਾਂ ਨੂੰ ਗਰੀਬਾਂ, ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਲਈ ਬਹੁਤ ਸਾਰੇ ਵੱਡੇ ਫ਼ੈਸਲੇ ਲੈਣੇ ਹਨ। ਪ੍ਰਧਾਨ ਮੰਤਰੀ ਮੋਦੀ ਅੱਜ ਬਾਰਾਬੰਕੀ ਦੇ ਜੈਦਪੁਰ ਮਾਰਗ 'ਤੇ ਬਾਰਾਬੰਕੀ ਅਤੇ ਮੋਹਨਲਾਲਗੰਜ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰਾਂ ਦੇ ਪੱਖ 'ਚ ਚੋਣ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਂ ਕਿਹਾ,''ਚਾਰ ਜੂਨ ਬਹੁਤ ਦੂਰ ਨਹੀਂ ਹੈ। ਅੱਜ ਪੂਰਾ ਦੇਸ਼ ਅਤੇ ਪੂਰੀ ਦੁਨੀਆ ਜਾਣਦੀ ਹੈ ਕਿ ਮੋਦੀ ਸਰਕਾਰ ਦੀ 'ਹੈਟ੍ਰਿਕ' ਬਣਨ ਜਾ ਰਹੀ ਹੈ। ਨਵੀਂ ਸਰਕਾਰ 'ਚ ਮੈਨੂੰ ਗਰੀਬਾਂ, ਨੌਜਵਾਨਾਂ, ਔਰਤਾਂ, ਕਿਸਾਨਾਂ ਲਈ ਬਹੁਤ ਸਾਰੇ ਵੱਡੇ ਫ਼ੈਸਲੇ ਲੈਣੇ ਹਨ। ਇਸ ਲਈ ਮੈਂ ਬਾਰਾਬੰਕੀ ਅਤੇ ਮੋਹਨਲਾਲਗੰਜ ਦੇ ਲੋਕਾਂ ਤੋਂ ਆਸ਼ੀਰਵਾਦ ਮੰਗਣ ਆਇਆ ਹਾਂ।'' ਲੋਕ ਸਭਾ ਚੋਣਾਂ ਲਈ 7 ਪੜਾਵਾਂ 'ਚ ਵੋਟਿੰਗ ਤੋਂ ਬਾਅਦ ਚਾਰ ਜੂਨ ਨੂੰ ਇਕੋਂ ਸਮੇਂ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਕਿਹਾ,''ਅੱਜ ਇਕ ਪਾਸੇ ਦੇਸ਼ਹਿੱਤ ਲਈ ਸਮਰਪਿਤ ਭਾਜਪਾ ਦੀ ਅਗਵਾਈ ਰਾਜਗ ਗਠਜੋੜ ਹੈ, ਦੂਜੇ ਪਾਸੇ ਦੇਸ਼ 'ਚ ਅਸਥਿਰਤਾ ਪੈਦਾ ਕਰਨ ਲਈ 'ਇੰਡੀਆ' ਗਠਜੋੜ ਹੈ।''

ਪੀ.ਐੱਮ. ਮੋਦੀ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਇੱਥੇ ਜੋ ਬਬੁਆ ਜੀ ਯਾਨੀ ਸਮਾਜਵਾਦੀ ਸ਼ਹਿਜਾਦੇ ਹਨ, ਹੁਣ ਉਨ੍ਹਾਂ ਨੇ ਇਕ ਨਵੀਂ ਭੂਆ ਦੀ ਸ਼ਰਨ ਲਈ ਹੈ। ਉਨ੍ਹਾਂ ਦੀ ਇਹ ਨਵੀਂ ਭੂਆ ਬੰਗਾਲ 'ਚ ਹੈ। ਹੁਣ ਉਨ੍ਹਾਂ ਦੀ ਬੰਗਾਲ ਵਾਲੀ ਭੂਆ ਜੀ ਨੇ 'ਇੰਡੀਆ' ਗਠਜੋੜ ਵਾਲਿਆਂ ਨੂੰ ਕਿਹਾ ਹੈ ਕਿ ਮੈਂ ਤੁਹਾਨੂੰ ਬਾਹਰੋਂ ਸਮਰਥਨ ਦੇਵਾਂਗੀ।'' ਪ੍ਰਧਾਨ ਮੰਤਰੀ ਦਾ ਇਸ਼ਾਰਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲ ਸੀ। ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ,''ਇੰਡੀਆ ਗਠਜੋੜ ਦੀ ਇਕ ਹੋਰ ਪਾਰਟੀ ਨੇ ਆਪਣੀ ਸਹਿਯੋਗੀ ਦੂਜੀ ਪਾਰਟੀ ਨੂੰ ਕਹਿ ਦਿੱਤਾ ਹੈ ਕਿ ਖ਼ਬਰਦਾਰ ਜੇਕਰ ਸਾਡੇ ਖ਼ਿਲਾਫ਼ ਪੰਜਾਬ 'ਚ ਕੁਝ ਬੋਲਿਆ।'' ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਨੂੰ ਲੈ ਕੇ ਵੀ ਇਹ ਸਭ (ਵਿਰੋਧੀ ਨੇਤਾ) 'ਮੁੰਗੇਰੀ ਲਾਲ ਨੂੰ ਵੀ ਪਿੱਛੇ ਛੱਡ ਰਹੇ ਹਨ। ਇਨ੍ਹਾਂ ਦੇ ਸੁਫ਼ਨਿਆਂ ਦੀ ਹੱਦ ਦੇਖੋ, ਕਾਂਗਰਸ ਦੇ ਇਕ ਨੇਤਾ ਨੇ ਕਹਿ ਦਿੱਤਾ ਕਿ ਰਾਏਬਰੇਲੀ ਦੇ ਲੋਕ ਪ੍ਰਧਾਨ ਮੰਤਰੀ ਚੁਣਨਗੇ। ਇਹ ਸੁਣਦੇ ਹੀ ਸਮਾਜਵਾਦੀ ਸ਼ਹਿਜਾਦੇ ਦਾ ਦਿਲ  ਹੀ ਟੁੱਟ ਗਿਆ, ਸਿਰਫ਼ ਹੰਝੂ ਨਹੀਂ ਨਿਕਲੇ ਪਰ ਦਿਲ ਦੇ ਸਾਰੇ ਅਰਮਾਨ ਵਹਿ ਗਏ।'' ਮੋਦੀ ਨੇ ਕਿਹਾ,''ਤੁਹਾਨੂੰ ਕੰਮ ਕਰਨ ਵਾਲੇ ਅਤੇ ਤੁਹਾਡਾ ਭਲਾ ਕਰਨ ਵਾਲੇ ਸੰਸਦ ਮੈਂਬਰ ਚਾਹੀਦੇ ਹਨ, 5 ਸਾਲ ਮੋਦੀ ਨੂੰ ਗਾਲ੍ਹਾਂ ਦੇਣ ਵਾਲੇ ਨਹੀਂ। ਇਸ ਲਈ ਤੁਹਾਡੇ ਕੋਲ ਇਕ ਹੀ ਬਦਲ ਹੈ- ਕਮਲ ਦਾ ਫੁੱਲ।'' ਲੋਕ ਸਭਾ ਚੋਣਾਂ ਦੇ 5ਵੇਂ ਪੜਾਅ 'ਚ 20 ਮਈ ਨੂੰ ਬਾਰਾਬੰਕੀ ਅਤੇ ਮੋਹਨਲਾਲਗੰਜ 'ਚ ਵੋਟਿੰਗ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News