ਮੋਦੀ ਦੀ ਧਾਕੜ ਸਰਕਾਰ ਨੇ ਸੁੱਟ ਦਿੱਤੀ ਧਾਰਾ 370 ਦੀ ਕੰਧ : ਪ੍ਰਧਾਨ ਮੰਤਰੀ
Saturday, May 18, 2024 - 06:27 PM (IST)
ਅੰਬਾਲਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ 'ਧਾਕੜ' ਸਰਕਾਰ ਸੀ, ਜਿਸ ਨੇ ਧਾਰਾ 370 ਦੀ ਕੰਧ ਸੁੱਟ ਦਿੱਤੀ ਅਤੇ ਨਤੀਜੇ ਵਜੋਂ ਕਸ਼ਮੀਰ ਹੁਣ ਵਿਕਾ ਦੇ ਰਸਤੇ ਅੱਗੇ ਵੱਧ ਰਿਹਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਭਾਰਤ ਦੀ ਸੈਨਾਵਾਂ ਅਤੇ ਫ਼ੌਜੀਆਂ ਨੂੰ ਧੋਖਾ ਦੇਣ ਦਾ ਰਿਹਾ ਹੈ ਅਤੇ 'ਜੀਪ ਘਪਲੇ' ਦਾ ਜ਼ਿਕਰ ਕੀਤਾ, ਜੋ ਕਿ ਕਾਂਗਰਸ ਸ਼ਾਸਨ ਦੌਰਾਨ ਪਹਿਲਾ ਘਪਲਾ ਸੀ। ਪੀ.ਐੱਮ. ਮੋਦੀ ਨੇ ਹਰਿਆਣਾ 'ਚ ਲੋਕ ਸਭਾ ਚੋਣਾਂ ਦੀ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੌਜੂਦ ਜਨਤਾ ਨੂੰ ਸਵਾਲ ਕੀਤਾ,''ਕੀ ਇਕ ਕਮਜ਼ੋਰ ਸਰਕਾਰ ਜੰਮੂ ਕਸ਼ਮੀਰ ਦੇ ਹਾਲਾਤ ਬਦਲ ਸਕਦੀ ਸੀ? ਹਥਿਆਰਬੰਦ ਫ਼ੋਰਸਾਂ 'ਚ ਹਰਿਆਣਾ ਵਲੋਂ ਵੱਡੀ ਗਿਣਤੀ 'ਚ ਫ਼ੌਜੀਆਂ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਸੱਤਾ 'ਚ ਸੀ ਤਾਂ ਹਰਿਆਣਾ 'ਚ ਮਾਵਾਂ ਆਪਣੇ ਬੱਚਿਆਂ ਦੀ ਸੁਰੱਖਿਆ ਬਾਰੇ ਸੋਚ ਕੇ ਚਿੰਤਤ ਸਨ। ਪੀ.ਐੱਮ. ਮੋਦੀ ਨੇ ਉੱਥੇ ਮੌਜੂਦ ਲੋਕਾਂ ਤੋਂ ਪੁੱਛਿਆ,''ਕੀ ਹੁਣ ਅਜਿਹੀਆਂ ਚੀਜ਼ਾਂ ਬੰਦ ਹੋ ਗਈਆਂ ਹਨ ਜਾਂ ਨਹੀਂ?'' ਇਸ ਰੈਲੀ 'ਚ ਆਏ ਲੋਕਾਂ ਨੇ ਜ਼ੋਰ ਨਾਲ 'ਹਾਂ' 'ਚ ਜਵਾਬ ਦਿੱਤਾ।
ਪੀ.ਐੱਮ. ਨੇ ਕਿਹਾ,''ਮੋਦੀ ਦੀ ਧਾਕੜ ਸਰਕਾਰ ਨੇ ਧਾਰਾ 370 ਦੀ ਕੰਧ ਸੁੱਟ ਦਿੱਤੀ ਅਤੇ ਕਸ਼ਮੀਰ ਹੁਣ ਵਿਕਾਸ ਦੇ ਰਸਤੇ 'ਤੇ ਅੱਗੇ ਵੱਧ ਰਿਹਾ ਹੈ।'' ਭਾਜਪਾ ਦੀ ਅਗਵਾਈ ਵਾਲੇ ਕੇਂਦਰ ਨੇ ਅਗਸਤ 2019 'ਚ ਸੰਵਿਧਾਨ ਦੀ ਧਾਰਾ 370 ਦੇ ਪ੍ਰਬੰਧਾਂ ਨੂੰ ਰੱਦ ਕਰ ਦਿੱਤਾ, ਜਿਸ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕੀਤੇ ਸਨ ਅਤੇ ਸਾਬਕਾ ਰਾਜ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਚਾਰ ਜੂਨ 'ਚ ਸਿਰਫ਼ 17 ਦਿਨ ਬਚੇ ਹਨ, ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਅਤੇ 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇੰਕਲੂਸਿਵ ਅਲਾਇੰਸ' (ਇੰਡੀਆ) 'ਚ ਉਸ ਦੇ ਸਹਿਯੋਗੀਆਂ ਨੂੰ ਵੋਟਿੰਗ ਦੇ ਪਹਿਲੇ ਚਾਰ ਪੜਾਵਾਂ 'ਚ ਕੋਈ ਸੀਟ ਨਹੀਂ ਮਿਲੀ ਹੈ। ਮੋਦੀ ਨੇ ਕਿਹਾ ਕਿ ਦੇਸ਼ ਭਗਤੀ ਹਰਿਆਣਾ ਦੀਆਂ ਰਗਾਂ 'ਚ ਦੌੜਦੀ ਹੈ। ਉਨ੍ਹਾ ਕਿਹਾ,''ਰਾਜ ਰਾਸ਼ਟਰ ਵਿਰੋਧੀ ਤਾਕਤਾਂ ਨੂੰ ਸਮਝਦਾ ਹੈ। ਇਸ ਲਈ ਹਰਿਆਣਾ 'ਚ ਹਰ ਘਰ ਕਹਿ ਰਿਹਾ ਹੈ- ਫਿਰ ਇਕ ਵਾਰ ਇਸ 'ਤੇ ਭੀੜ ਨੇ ਜਵਾਬ ਦਿੱਤਾ, ਮੋਦੀ ਸਰਕਾਰ।'' ਪ੍ਰਧਾਨ ਮੰਤਰੀ ਨੇ ਕਿਹਾ,''ਜਦੋਂ ਦੇਸ਼ 'ਚ ਧਾਕੜ ਸਰਕਾਰ ਹੁੰਦੀ ਹੈ ਤਾਂ ਦੁਸ਼ਮਣ ਕੁਝ ਵੀ ਕਰਨ ਤੋਂ ਪਹਿਲੇ 100 ਵਾਰ ਸੋਚਦਾ ਹੈ।'' ਉਨ੍ਹਾਂ ਕਿਹਾ ਕਿ ਜਿਸ ਪਾਕਿਸਤਾਨ ਦੇ ਹੱਥਾਂ 'ਚ ਪਹਿਲੇ ਬੰਬ ਸਨ, ਹੁਣ ਉਸ ਦੇ ਹੱਥਾਂ 'ਚ ਭੀਖ ਦਾ ਕਟੋਰਾ ਹੈ। ਮੋਦੀ ਨੇ ਕਿਹਾ,'ਜਦੋਂ ਧਾਕੜ ਸਰਕਾਰ ਹੁੰਦੀ ਹੈ ਤਾਂ ਦੁਸ਼ਮਣ ਘਬਰਾ ਜਾਂਦਾ ਹੈ। ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਲਈ 7 ਪੜਾਵਾਂ 'ਚ ਹੋ ਰਹੀਆਂ ਚੋਣਾਂ ਦੇ 6 ਪੜਾਅ ਦੇ ਅਧੀਨ 25 ਮਈ ਨੂੰ ਵੋਟਿੰਗ ਹੋਵੇਗੀ। ਰੈਲੀ ਵਿਚ ਸ਼ਾਮਲ ਹੋਣ ਵਾਲਿਆਂ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਸੰਸਦੀ ਸੀਟ ਤੋਂ ਭਾਜਪਾ ਦੇ ਉਮੀਦਵਾਰ ਮਨੋਹਰ ਲਾਲ ਖੱਟੜ, ਅੰਬਾਲਾ ਅਤੇ ਕੁਰੂਕਸ਼ੇਤਰ ਸੀਟ ਤੋਂ ਪਾਰਟੀ ਦੇ ਉਮੀਦਵਾਰ ਬੰਤੋ ਕਟਾਰੀਆ ਅਤੇ ਨਵੀਨ ਜਿੰਦਲ ਸ਼ਾਮਲ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8