ਪੰਜਾਬ ਕਿੰਗਜ਼ ਨੂੰ ਲੱਗਿਆ ਵੱਡਾ ਝਟਕਾ! IPL 2024 ਦੇ ਬਾਕੀ ਮੈਚਾਂ 'ਚੋਂ ਬਾਹਰ ਹੋਇਆ ਇਹ ਧਾਕੜ ਖ਼ਿਡਾਰੀ

Saturday, Apr 27, 2024 - 02:59 PM (IST)

ਸਪੋਰਟਸ ਡੈਸਕ: ਬੀਤੇ ਦਿਨੀਂ ਪੰਜਾਬ ਕਿੰਗਜ਼ ਦੀ ਟੀਮ ਨੇ ਜ਼ਬਰਦਸਤ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਈਡਨ ਗਾਰਡਨ ਵਿਚ ਖੇਡੇ ਗਏ ਮੁਕਾਬਲੇ 'ਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ ਇਸ ਮੈਚ ਦੇ ਖ਼ਤਮ ਹੁੰਦਿਆਂ ਸਾਰ ਟੀਮ ਨੂੰ ਇਕ ਵੱਡਾ ਝਟਕਾ ਲੱਗਿਆ ਹੈ। ਟੀਮ ਦੇ ਸਟਾਰ ਆਲਰਾਊਂਡਰ ਸਿਕੰਦਰ ਰਜ਼ਾ ਇਸ ਸੀਜ਼ਨ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ ਹਨ। 

ਇਹ ਖ਼ਬਰ ਵੀ ਪੜ੍ਹੋ - ਜਵਾਕ ਨੇ ਖੇਡ-ਖੇਡ 'ਚ ਬਦਲ ਦਿੱਤੀ ਪਰਿਵਾਰ ਦੀ ਕਿਸਮਤ! ਰਾਤੋ-ਰਾਤ ਬਣਿਆ ਕਰੋੜਾਂ ਦਾ ਮਾਲਕ (ਵੀਡੀਓ)

 

ਸਿਕੰਦਰ ਰਜ਼ਾ 3 ਮਈ ਤੋਂ ਬੰਗਲਾਦੇਸ਼ ਖ਼ਿਲਾਫ਼ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੀ-20 ਸੀਰੀਜ਼ ਵਿਚ ਹਿੱਸਾ ਲੈਣ ਲਈ ਆਪਣੇ ਜ਼ਿੰਬਾਬਵੇ ਦੀ ਟੀਮ ਨਾਲ ਜੁੜਣ ਵਾਸਤੇ ਵਾਪਸ ਚਲੇ ਗਏ ਹਨ। ਸਿਕੰਦਰ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਟਵੀਟ ਕਰਕੇ ਆਈ.ਪੀ.ਐੱਲ ਦੇ ਇਸ ਸੀਜ਼ਨ ਨੂੰ ਅੱਧ ਵਿਚਾਲੇ ਛੱਡਣ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਲਿਖਿਆ ਹੈ, " ਧੰਨਵਾਦ ਭਾਰਤ, ਆਈ.ਪੀ.ਐੱਲ. ਅਤੇ ਪੰਜਾਬ ਕਿੰਗਜ਼ ਦੇ ਨਾਲ ਮੈਂ ਹਰ ਮਿੰਟ ਦਾ ਆਨੰਦ ਲਿਆ। ਹੁਣ ਕੌਮੀ ਫਰਜ਼ ਨਿਭਾਉਣ ਦਾ ਸਮਾਂ ਹੈ। ਅਸੀਂ ਦੁਬਾਰਾ ਜ਼ਰੂਰ ਮਿਲਾਂਗੇ।" 

ਇਹ ਖ਼ਬਰ ਵੀ ਪੜ੍ਹੋ - ਅਮਰੀਕਾ 'ਚ ਡਰਾਈਵਿੰਗ ਲਾਇਸੈਂਸ ਬਣਨ 'ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਇੱਥੇ ਦੱਸ ਦਈਏ ਕਿ ਸਿਕੰਦਰ ਰਜ਼ਾ ਨੇ ਪਿਛਲੇ ਸਾਲ ਹੀ ਆਈ.ਪੀ.ਐੱਲ. ਵਿਚ ਡੈਬੀਊ ਕੀਤਾ ਸੀ, ਜਿਸ ਵਿਚ ਉਸ ਨੇ 7 ਮੁਕਾਬਲਿਆਂ ਵਿਚ 139 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਇਕ ਅਰਧ ਸੈਂਕੜਾ ਵੀ ਨਿਕਲਿਆ ਸੀ। ਉੱਥੇ ਹੀ ਇਸ ਸਾਲ ਉਸ ਨੂੰ ਪੰਜਾਬ ਵੱਲੋਂ ਸਿਰਫ਼ 2 ਹੀ ਮੈਚ ਖੇਡਣ ਦਾ ਮੌਕਾ ਮਿਲਿਆ, ਜਿਸ ਵਿਚ ਉਸ ਨੇ 21.50 ਦੀ ਔਸਤ ਨਾਲ 43 ਦੌੜਾਂ ਬਣਾਈਆਂ। ਗੇਂਦਬਾਜ਼ੀ ਵਿਚ ਵੀ ਉਹ ਇਕ ਵੀ ਵਿਕਟ ਹਾਸਲ ਨਹੀਂ ਕਰ ਸਕੇ। ਦੂਜੇ ਪਾਸੇ ਬੰਗਲਾਦੇਸ਼ ਦੀ ਟੀਮ ਆਉਣ ਵਾਲੇ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦਿਆਂ ਜ਼ਿੰਬਾਬਵੇ ਦੇ ਖ਼ਿਲਾਫ਼ ਸੀਰੀਜ਼ ਖੇਡ ਕੇ ਆਪਣੀਆਂ ਤਿਆਰੀਆਂ ਦੀ ਘੋਖ਼ ਕਰੇਗੀ। ਉੱਥੇ ਹੀ ਜ਼ਿੰਬਾਬਵੇ ਦੀ ਗੱਲ ਕਰੀਏ ਤਾਂ ਉਹ ਇਸ ਵਾਰ ਟੀ-20 ਵਿਸ਼ਵ ਕੱਪ ਲਈ ਕੁਆਲੀਫ਼ਾਈ ਨਹੀਂ ਕਰ ਸਕੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News