ਮਿਤਾਲੀ ਨੇ ਖੋਲਿਆ ਰਾਜ, ਬੱਲੇਬਾਜ਼ੀ ਤੋਂ ਪਹਿਲਾਂ ਕਿਉਂ ਪੜ੍ਹੀ ਸੀ ਕਿਤਾਬ

06/25/2017 10:46:55 PM

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੇਜਬਾਨ ਇੰਗਲੈਂਡ ਦੇ ਖਿਲਾਫ 35 ਦੌੜਾਂ ਨਾਲ ਜਿੱਤ ਦਰਜ ਕਰਕੇ ਸ਼ਨੀਵਾਰ ਨੂੰ ਆਈ.ਸੀ.ਸੀ ਵਿਸ਼ਵ ਕੱਪ 2017 'ਚ ਆਪਣੇ ਮੁਕਾਬਲੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਸ ਮੈਚ 'ਚ ਭਾਰਤੀ ਟੀਮ ਦੀ ਕਪਤਾਨ ਮਿਤਾਲੀ ਨੇ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਲਗਾਤਾਰ 7 ਮੈਚਾਂ 'ਚ 50+ ਸਕੋਰ ਬਣਾਉਣ ਦਾ ਵਿਸ਼ਵ ਰਿਕਾਰਡ ਬਣਾਇਆ। ਮੈਚ ਦੇ ਦੌਰਾਨ ਮਿਤਾਲੀ ਰਾਜ ਆਪਣੇ ਬੱਲੇਬਾਜ਼ੀ ਤੋਂ ਪਹਿਲਾਂ ਇਕ ਕਿਤਾਬ ਪੜ੍ਹ ਦੀ ਨਜ਼ਰ ਆਈ। ਮਿਤਾਲੀ ਦੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀ ਹੈ।
ਇਸ 'ਤੇ ਪ੍ਰਤੀਕ੍ਰਿਆ ਦਿੰਦਿਆ ਹੋਏ ਖੁਦ ਮਿਤਾਲੀ ਰਾਜ ਨੇ ਹੁਣ ਖੁਲਾਸਾ ਕੀਤਾ ਕਿ ਕਿਉਂ ਉਹ ਆਪਣੀ ਬੱਲੇਬਾਜ਼ੀ ਤੋਂ ਪਹਿਲਾਂ ਕਿਤਾਬ ਪੜ੍ਹ ਰਹੀ ਸੀ। ਮਿਤਾਲੀ ਨੇ ਦੱਸਿਆ ਕਿ ਮੈਨੂੰ ਸਾਡੀ ਫੀਲਡਿੰਗ ਕੋਚ ਨਾਲ ਪੜ੍ਹਨ ਲਈ ਕਿਤਾਬਾਂ ਖਰੀਦ ਦੀ ਸੀ। ਉਨ੍ਹਾਂ ਨੇ ਮੈਨੂੰ 'ਰੂਬੀ ਡੇ' ਦੀ ਇਕ ਕਿਤਾਬ ਪੜ੍ਹਨ ਲਈ ਦਿੱਤੀ ਸੀ, ਜਿਸ 'ਚ ਆਪਣੀ ਬੱਲੇਬਾਜ਼ੀ ਤੋਂ ਪਹਿਲਾਂ ਪੜ੍ਹ ਰਹੀ ਸੀ। ਮਿਤਾਲੀ ਨੇ ਕਿਹਾ ਕਿ ਇਹ ਅਰਾਮ ਨਾਲ ਬੈਠ ਕੇ ਪੜ੍ਹਨ ਦੇ ਲਈ ਵਧੀਆ ਮੌਸਮ ਸੀ ਅਤੇ ਇਸ ਨਾਲ ਆਪਣੀ ਬੱਲੇਬਾਜ਼ੀ ਤੋਂ ਪਹਿਲਾਂ ਖੁਦ ਨੂੰ ਕਾਫੀ ਸ਼ਾਂਤੀ ਰੱਖਣ ਦੀ ਮਦਦ ਮਿਲਦੀ ਹੈ।


Related News