ਸਾਨੂੰ ਸੁਪਰ ਓਵਰ ਤੋਂ ਪਹਿਲਾਂ ਹੀ ਮੈਚ ਜਿੱਤ ਲੈਣਾ ਚਾਹੀਦਾ ਸੀ : ਮੋਨਾਂਕ ਪਟੇਲ

06/08/2024 1:45:56 PM

ਡਲਾਸ– ਅਮਰੀਕਾ ਦੀ ਟੀਮ ਦੇ ਕਪਤਾਨ ਮੋਨਾਂਕ ਪਟੇਲ ਨੇ ਕਿਹਾ ਕਿ ਉਸਦੀ ਟੀਮ ਨੂੰ ਮੈਚ ਨੂੰ ਸੁਪਰ ਓਵਰ ਵਿਚ ਜਾਣ ਹੀ ਨਹੀਂ ਦੇਣਾ ਚਾਹੀਦਾ ਸੀ। ਜਿੱਤ ਤੋਂ ਬਾਅਦ ਪਲੇਅਰ ਆਫ ਦਿ ਮੈਚ ਮੋਨਾਂਕ ਨੇ ਕਿਹਾ, ‘‘ਜਦੋਂ ਮੈਂ ਆਊਟ ਹੋਇਆ ਤਦ ਵੀ ਅਸੀਂ ਮੈਚ ਵਿਚ ਬਣੇ ਹੋਏ ਸੀ। ਸਾਨੂੰ ਮੈਚ ਨੂੰ ਸੁਪਰ ਓਵਰ ਵਿਚ ਜਾਣ ਹੀ ਨਹੀਂ ਦੇਣਾ ਚਾਹੀਦਾ ਸੀ। ਹਾਲਾਂਕਿ ਜਿਸ ਤਰ੍ਹਾਂ ਨਾਲ ਅਸੀਂ ਆਪਣੇ ਜਜ਼ਬਾਤਾਂ ਨੂੰ ਕਾਬੂ ਕਰਦੇ ਹੋਏ ਸੁਪਰ ਓਵਰ ਵਿਚ 18 ਦੌੜਾਂ ਬਣਾਈਆਂ ਤੇ ਫਿਰ ਉਨ੍ਹਾਂ ਦਾ ਬਚਾਅ ਕੀਤਾ, ਉਹ ਸ਼ਲਾਘਾਯੋਗ ਸੀ।’’
ਉਸ ਨੇ ਕਿਹਾ,‘‘ਸਾਡੀ ਯੋਜਨਾ ਸੀ ਕਿ ਅਸੀਂ ਟਾਸ ਜਿੱਤੀਏ ਤੇ ਪਹਿਲਾਂ ਗੇਂਦਬਾਜ਼ੀ ਕਰੀਏ। ਸਾਨੂੰ ਪਤਾ ਸੀ ਕਿ ਪਹਿਲਾਂ ਅੱਧੇ ਘੰਟੇ ਵਿਚ ਪਿੱਚ ’ਤੇ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲੇਗੀ। ਜਿਸ ਤਰ੍ਹਾਂ ਨਾਲ ਅਸੀਂ ਉਨ੍ਹਾਂ ਨੂੰ ਪਾਵਰਪਲੇਅ ਵਿਚ ਸ਼ਾਂਤ ਰੱਖਿਆ ਤੇ ਕੁਝ ਮਹੱਤਵਪੂਰਨ ਵਿਕਟਾਂ ਲਈਆਂ, ਉਸ ਨਾਲ ਸਾਨੂੰ ਬਹੁਤ ਮਦਦ ਮਿਲੀ। ਇਸ ਮੈਦਾਨ ’ਤੇ ਇਕ ਪਾਸੇ ਬਾਊਂਡਰੀ ਛੋਟੀ ਹੈ ਤੇ ਇਸ ਵਿਕਟ ’ਤੇ 160 ਦੌੜਾਂ ਇਕ ਹਾਸਲ ਕਰਨ ਵਾਲਾ ਸਕੋਰ ਸੀ।’’


Aarti dhillon

Content Editor

Related News