ਸਮ੍ਰਿਤੀ ਮੰਧਾਨਾ ਨੇ ਲਗਾਤਾਰ ਦੂਜੇ ਵਨਡੇ ''ਚ ਲਗਾਇਆ ਸੈਂਕੜਾ, ਮਿਤਾਲੀ ਰਾਜ ਦੇ ਰਿਕਾਰਡ ਦੀ ਕੀਤੀ ਬਰਾਬਰੀ
Wednesday, Jun 19, 2024 - 06:32 PM (IST)
ਸਪੋਰਟਸ ਡੈਸਕ— ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਖਿਲਾਫ ਖੇਡ ਰਹੀ ਭਾਰਤੀ ਮਹਿਲਾ ਟੀਮ ਨੇ ਦੂਜੇ ਵਨਡੇ 'ਚ 3 ਵਿਕਟਾਂ ਗੁਆ ਕੇ 325 ਦੌੜਾਂ ਬਣਾਈਆਂ। ਭਾਰਤੀ ਟੀਮ ਵੱਲੋਂ ਦੋ ਸੈਂਕੜੇ ਲੱਗੇ। ਪਹਿਲੇ, ਸਮ੍ਰਿਤੀ ਮੰਧਾਨਾ ਨੇ 120 ਗੇਂਦਾਂ ਵਿੱਚ 18 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 136 ਦੌੜਾਂ ਬਣਾਈਆਂ, ਦੂਜੇ, ਹਰਮਨਪ੍ਰੀਤ ਕੌਰ ਨੇ 88 ਗੇਂਦਾਂ ਵਿੱਚ 9 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਸਮ੍ਰਿਤੀ ਦਾ ਇਹ ਵਨਡੇ ਕਰੀਅਰ ਦਾ 7ਵਾਂ ਸੈਂਕੜਾ ਸੀ। ਇਸ ਨਾਲ ਉਸ ਨੇ ਸਾਬਕਾ ਦਿੱਗਜ ਖਿਡਾਰੀ ਮਿਤਾਲੀ ਰਾਜ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਮਿਤਾਲੀ ਅਤੇ ਸਮ੍ਰਿਤੀ ਦੇ ਕੋਲ ਹੁਣ 7-7 ਸੈਂਕੜੇ ਹਨ। ਉਥੇ ਹੀ ਹਰਮਨਪ੍ਰੀਤ 6 ਸੈਂਕੜਿਆਂ ਨਾਲ ਇਸ ਸੂਚੀ 'ਚ ਦੂਜੇ ਨੰਬਰ 'ਤੇ ਆ ਗਈ ਹੈ।
ਮਹਿਲਾ ਵਨਡੇ 'ਚ ਸਭ ਤੋਂ ਤੇਜ਼ 7 ਸੈਂਕੜੇ
44 ਪਾਰੀਆਂ - ਮੇਗ ਲੈਨਿੰਗ, ਆਸਟ੍ਰੇਲੀਆ
62 ਪਾਰੀਆਂ - ਟੈਮੀ ਬਿਊਮੋਂਟ, ਇੰਗਲੈਂਡ
81 ਪਾਰੀਆਂ - ਸੂਜ਼ੀ ਬੇਟਸ, ਨਿਊਜ਼ੀਲੈਂਡ
83 ਪਾਰੀਆਂ - ਕੈਰਨ ਰੋਲਟਨ, ਆਸਟ੍ਰੇਲੀਆ
84 ਪਾਰੀਆਂ - ਸਮ੍ਰਿਤੀ ਮੰਧਾਨਾ, ਭਾਰਤ
87 ਪਾਰੀਆਂ - ਨੈਟ ਸਾਇਵਰ ਬਰੰਟ, ਇੰਗਲੈਂਡ
ਮੇਗ ਲੈਨਿੰਗ ਨੇ ਸਭ ਤੋਂ ਵੱਧ 15 ਸੈਂਕੜੇ ਲਗਾਏ
ਮਹਿਲਾ ਵਨਡੇ 'ਚ ਸਭ ਤੋਂ ਜ਼ਿਆਦਾ 15 ਸੈਂਕੜੇ ਲਗਾਉਣ ਦਾ ਰਿਕਾਰਡ ਆਸਟ੍ਰੇਲੀਆ ਦੀ ਮੇਗ ਲੈਨਿੰਗ ਦੇ ਨਾਂ ਹੈ, ਜਿਸ ਨੇ ਸਿਰਫ 103 ਮੈਚਾਂ 'ਚ 15 ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ ਦੇ ਨਾਂ 13 ਸੈਂਕੜੇ ਦਰਜ ਹਨ। ਇੰਗਲੈਂਡ ਦੇ ਨੈਟ ਸਾਇਵਰ ਬਰੰਟ, ਸ਼੍ਰੀਲੰਕਾ ਦੇ ਅਥਾਪਥੂ, ਇੰਗਲੈਂਡ ਦੇ ਟਿਮ ਬਿਊਮੋਂਟ ਅਤੇ ਐਡਵਰਡ ਨੇ 9-9 ਸੈਂਕੜੇ ਲਗਾਏ ਹਨ। ਸਮ੍ਰਿਤੀ ਤੋਂ ਅੱਗੇ ਇੰਗਲੈਂਡ ਦੀ ਐਸ ਟੇਲਰ, ਨਿਊਜ਼ੀਲੈਂਡ ਦੀ ਸੋਫੀਆ ਡੇਵਿਨ ਅਤੇ ਆਸਟਰੇਲੀਆ ਦੀ ਕੇ ਰੋਲਟਨ ਹਨ ਜਿਨ੍ਹਾਂ ਨੇ 8-8 ਸੈਂਕੜੇ ਲਗਾਏ ਹਨ।