ਲੁਧਿਆਣੇ ਦੇ ਇਤਿਹਾਸ ’ਚ ਦੁਜੇ ਕੇਂਦਰੀ ਰਾਜ ਮੰਤਰੀ ਬਣੇ ਰਵਨੀਤ ਸਿੰਘ ਬਿੱਟੂ!
Monday, Jun 10, 2024 - 12:10 PM (IST)
ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਦੇ ਸਭ ਤੋ ਵੱਡੇ ਜ਼ਿਲ੍ਹੇ ਲੁਧਿਆਣੇ ’ਚ ਦੇਸ਼ ਦੀ ਵੰਡ ਤੋ ਲੈ ਕੇ ਹੁਣ ਤੱਕ ਕੇਂਦਰ ਦੀਆਂ ਬਣੀਆ ਸਰਕਾਰਾਂ ’ਚ ਰਵਨੀਤ ਸਿੰਘ ਬਿੱਟੂ ਦੂਜੇ ਕੇਂਦਰੀ ਰਾਜ ਮੰਤਰੀ ਹਨ। ਐਨ.ਡੀ.ਏ ਸਰਕਾਰ ’ਚ ਭਾਜਪਾ ਟਿਕਟ ’ਤੇ ਲੁਧਿਆਣੇ ਤੋ ਅਜ਼ਮਾ ਚੁੱਕੇ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਦੀ ਸੂਚੀ ’ਚ ਸ਼ਾਮਲ ਕਰਕੇ ਕੇਂਦਰੀ ਰਾਜ ਮੰਤਰੀ ਬਣਾਇਆ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ ਹਾਰਨ ਦੇ ਬਾਵਜੂਦ ਮੋਦੀ ਕੈਬਨਿਟ ਦਾ ਹਿੱਸਾ ਬਣੇ ਰਵਨੀਤ ਬਿੱਟੂ, ਅਜਿਹਾ ਕਰਨ ਵਾਲੇ ਬਣੇ ਤੀਜੇ ਮੰਤਰੀ
ਜਦੋ ਕਿ ਇਸਤੋਂ ਪਹਿਲਾ 2008 ’ਚ ਮਨੀਸ਼ ਤਿਵਾੜੀ ਲੁਧਿਆਣੇ ਤੋ ਐਮ.ਪੀ ਬਣੇ ਸਨ ਅਤੇ ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ’ਚ ਬਤੌਰ ਸੂਚਨਾ ’ਤੇ ਪ੍ਰਸਾਰਨ ਰਾਜ ਮੰਤਰੀ ਬਣੇ ਸਨ। ਇਸ ਤੋਂ ਪਹਿਲਾ ਲੁਧਿਆਣੇ ’ਚ ਕਿਸੇ ਵੀ ਪਾਰਟੀ ਦੇ ਐਮ.ਪੀ ਦੇ ਮੂੰਹ ਨੂੰ ਕੇਂਦਰੀ ਮੰਤਰੀ ਬਣਨ ਦਾ ਛੁਆਰਾ ਨਹੀ ਲੱਗਿਆ, ਬਾਕੀ ਹੁਣ ਦੇਖਦੇ ਹਾਂ ਮੋਦੀ ਸਰਕਾਰ ਬਿੱਟੂ ਨੂੰ ਕਿਹੜਾ ਮਹਿਕਮਾ ਦਿੰਦੀ ਹੈ ਜਾਂ ਫਿਰ ਕਿਸੇ ਨਾਲ ਅਟੈਚ ਕਰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e