ਪਤਨੀ ਤੇ ਉਸ ਦੇ ਪ੍ਰੇਮੀ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 3 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

Sunday, Jun 16, 2024 - 02:53 AM (IST)

ਪਤਨੀ ਤੇ ਉਸ ਦੇ ਪ੍ਰੇਮੀ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 3 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਖੰਨਾ (ਜ.ਬ.)- ਥਾਣਾ ਸਿਟੀ ਖੰਨਾ ਦੇ ਪਿੰਡ ਬਗਲੀ ਕਲਾਂ ਵਿਖੇ ਪਤਨੀ ਅਤੇ ਉਸ ਦੇ ਪ੍ਰੇਮੀ ਤੋਂ ਤੰਗ ਆ ਕੇ ਪਤੀ ਨੇ ਖੁਦਕੁਸ਼ੀ ਕਰ ਲਈ ਹੈ। ਹੁਸਨਪ੍ਰੀਤ ਸਿੰਘ (21) ਨੇ ਆਪਣੇ ਘਰ ਵਿਚ ਫਾਹਾ ਲਾ ਲਿਆ। ਖੁਦਕੁਸ਼ੀ ਦਾ ਕਾਰਨ ਸਹੁਰੇ ਪਰਿਵਾਰ ਵਲੋਂ ਪ੍ਰੇਸ਼ਾਨ ਕਰਨਾ ਦੱਸਿਆ ਜਾ ਰਿਹਾ ਹੈ।

ਸੁਸਾਈਡ ਨੋਟ ਵਿਚ ਸਹੁਰੇ ਪਰਿਵਾਰ ਦੇ ਨਾਲ-ਨਾਲ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਕਾਰਨ ਪੁਲਸ ਨੇ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰਵਨੀਤ ਕੌਰ (ਮ੍ਰਿਤਕ ਦੀ ਪਤਨੀ), ਸੁਖਦੇਵ ਸਿੰਘ (ਸਹੁਰਾ), ਸੁਖਜੀਵਨ ਕੌਰ (ਸੱਸ), ਜਸਪ੍ਰੀਤ ਸਿੰਘ (ਸਾਲਾ) ਵਾਸੀ ਕਰੌਦੀ ਅਤੇ ਸਨਮ (ਪਤਨੀ ਦਾ ਪ੍ਰੇਮੀ) ਨਿਵਾਸੀ ਦਾਊਮਾਜਰਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ- NEET ਪੇਪਰ ਲੀਕ ਮਾਮਲੇ 'ਚ ਵੱਡਾ ਖੁਲਾਸਾ, ਮੁਲਜ਼ਮਾਂ ਨੇ ਕਬੂਲੀ 'ਵਿਚੋਲਿਆਂ' ਨੂੰ 30-30 ਲੱਖ ਰੁਪਏ ਦੇਣ ਦੀ ਗੱਲ

ਬਲਵਿੰਦਰ ਸਿੰਘ ਵਾਸੀ ਬਗਲੀ ਕਲਾਂ ਨੇ ਦੱਸਿਆ ਕਿ ਉਸ ਦੇ ਲੜਕੇ ਹੁਸਨਪ੍ਰੀਤ ਸਿੰਘ ਦਾ ਵਿਆਹ 3 ਮਹੀਨੇ ਪਹਿਲਾਂ ਕਰੌਦੀ ਦੀ ਰਵਨੀਤ ਕੌਰ ਨਾਲ ਹੋਇਆ ਸੀ। ਰਵਨੀਤ ਕੌਰ ਨੇ ਕੈਨੇਡਾ ਜਾਣਾ ਸੀ। ਵਿਆਹ ਤੋਂ ਬਾਅਦ ਉਸ ਦੇ ਸਹੁਰੇ ਵਾਲੇ ਉਸ ਦੇ ਲੜਕੇ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ।

ਜਦੋਂ ਰਵਨੀਤ ਕੌਰ ਗਰਭਵਤੀ ਹੋ ਗਈ ਤਾਂ ਉਸ ਨੂੰ ਆਪਣੇ ਨਾਨਕੇ ਘਰ ਲਿਜਾਇਆ ਗਿਆ ਅਤੇ ਗਰਭਪਾਤ ਕਰਵਾ ਦਿੱਤਾ ਗਿਆ। ਜਦੋਂ ਉਸ ਦੇ ਪੁੱਤਰ ਨੇ ਆਪਣੇ ਸਹੁਰਿਆਂ ਤੋਂ ਪੁੱਛਿਆ ਤਾਂ ਉਸ ਦਾ ਜਵਾਬ ਮਿਲਿਆ ਕਿ ਰਵਨੀਤ ਨੇ ਅਜੇ ਕੈਨੇਡਾ ਜਾਣਾ ਹੈ। ਬਲਵਿੰਦਰ ਅਨੁਸਾਰ ਨੂੰਹ ਰਵਨੀਤ ਉਸ ਦੇ ਲੜਕੇ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ।

ਇਹ ਵੀ ਪੜ੍ਹੋ- ''ਹੈਲੋ, ਮੈਂ ਤੇਰਾ ਦੋਸਤ ਬੋਲ ਰਿਹਾ ਹਾਂ...'',ਠੱਗ ਨੇ ਅਜਿਹੇ ਤਰੀਕੇ ਨਾਲ ਮਾਰੀ ਠੱਗੀ ਕਿ ਤੁਸੀਂ ਵੀ ਰਹਿ ਜਾਓਗੇ ਹੈਰਾਨ

ਹੁਸਨਪ੍ਰੀਤ ਨੇ ਆਪਣੇ ਮੋਬਾਈਲ ਵਿਚ ਇਕ ਸੁਸਾਈਡ ਨੋਟ ਲਿਖਿਆ, ਜਿਸ ਵਿਚ ਲਿਖਿਆ ਕਿ ਉਸ ਦੀ ਪਤਨੀ ਰਵਨੀਤ ਕੌਰ ਦਾ ਦਾਊਮਾਜਰਾ ਦੇ ਸਨਮ ਨਾਲ ਅਫੇਅਰ ਚੱਲ ਰਿਹਾ ਹੈ। ਇਸ ਕਾਰਨ ਉਹ ਚਿੰਤਤ ਰਹਿੰਦਾ ਸੀ। ਉਸ ਦੇ ਸਹੁਰੇ ਵਾਲੇ ਵੀ ਉਸ ਨੂੰ ਬਹੁਤ ਤੰਗ ਕਰਦੇ ਸਨ। ਇਸ ਸਭ ਤੋਂ ਦੁਖੀ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News