ਗਾਇਕ ਰਣਜੀਤ ਬਾਵਾ ਨੇ ਆਖਿਰ ਕਿਉਂ ਲਿਖਿਆ - 'ਗਰਮੀ ਬਹੁਤ ਆ ਪਹਿਲਾਂ ਹੀ ਹੋਰ ਅੱਗ ਨਾ ਲਾਓ...'

Friday, May 31, 2024 - 12:07 PM (IST)

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਇੱਕ ਪੋਸਟ ਸ਼ੇਅਰ ਕੀਤੀਆਂ ਹਨ, ਜਿਸ ਦੀ ਹਰ ਪਾਸੇ ਚਰਚੇ ਹੋ ਰਹੇ ਹਨ। ਇਨ੍ਹਾਂ ਪੋਸਟਾਂ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ, ਇੰਟਰਵਿਊਆਂ 'ਚ ਰੋਈ ਜਾਂਦੇ ਨੇ...ਸਿੰਪਥੀ ਦੀ ਮਾਲਾ ਪਰੋਈ ਜਾਂਦੇ ਨੇ...। ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਰਣਜੀਤ ਬਾਵਾ ਵੱਲੋਂ ਪੰਜਾਬੀ ਕਲਾਕਾਰਾਂ ਨੂੰ ਟਾਰਗੇਟ ਕੀਤਾ ਗਿਆ ਹੈ। ਹਾਲਾਂਕਿ ਹੁਣ ਕਲਾਕਾਰ ਵੱਲੋਂ ਇਸ ਪੋਸਟ 'ਤੇ ਨਫਰਤ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ। ਰਣਜੀਤ ਬਾਵਾ ਨੇ ਇੱਕ ਹੋਰ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ, ''ਗਰਮੀ ਬਹੁਤ ਆ, ਪਹਿਲਾਂ ਹੀ ਹੋਰ ਅੱਗ ਨਾ ਲਾਓ... ਪਿਛਲੇ ਸਾਲ ਗਾਣਾ ਬਣਾਇਆ ਸੀ, ਉਹਦੀਆਂ ਲਾਈਨਸ ਆ...ਕਿਸੇ ਨੂੰ ਟਾਰਗੇਟ ਨਹੀਂ ਕੀਤਾ ਗਿਆ। ਸਭ ਆਪਣੀ-ਆਪਣੀ ਮਿਹਨਤ ਕਰ ਰਹੇ। ਚਿੱਲ ਕਰ... ਲਵ ਪੀਸ।''

ਕਈ ਔਕੜਾਂ, ਤਕਲੀਫ਼ਾਂ ਦਾ ਸਾਹਮਣੇ ਕਰਕੇ ਪਈ ਪ੍ਰਸਿੱਧੀ
ਦੱਸ ਦਈਏ ਕਿ 15 ਸਾਲ ਤੱਕ ਲੰਬਾ ਸੰਘਰਸ਼, ਕਈ ਔਕੜਾਂ, ਤਕਲੀਫਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਰਣਜੀਤ ਬਾਵਾ ਨੇ ਹਿੰਮਤ ਨਾ ਹਾਰੀ ਅਤੇ ਜ਼ਿੰਦਗੀ 'ਚ ਕੁਝ ਕਰਨ ਦੇ ਜਜ਼ਬੇ ਨਾਲ ਉਨ੍ਹਾਂ ਨੇ ਹਰ ਔਕੜ ਨੂੰ ਬਹੁਤ ਹੀ ਆਸਾਨੀ ਨਾਲ ਪਾਰ ਕੀਤਾ। ਉਨ੍ਹਾਂ ਦੇ ਸੰਘਰਸ਼ ਦਾ ਸਫ਼ਰ ਸਾਲ 1999 'ਚ ਸ਼ੁਰੂ ਹੋਇਆ ਸੀ ਅਤੇ ਇਸ ਸੰਘਰਸ਼ 'ਚ ਉਨ੍ਹਾਂ ਦਾ ਸਾਥ ਮਾਸਟਰ ਮੰਗਲ ਸਿੰਘ ਨੇ ਦਿੱਤਾ ਸੀ। ਰਣਜੀਤ ਸਿੰਘ ਬਾਜਵਾ ਨੂੰ ਰਣਜੀਤ ਬਾਵਾ ਬਣਾਉਣ 'ਚ ਉਨ੍ਹਾਂ ਦਾ ਵੱਡਾ ਕਿਰਦਾਰ ਰਿਹਾ ਹੈ।

PunjabKesari

ਰਣਜੀਤ ਬਾਜਵਾ ਤੋਂ ਇੰਝ ਬਣੇ ਰਣਜੀਤ ਬਾਵਾ
ਮਾਸਟਰ ਮੰਗਲ ਸਿੰਘ ਰਣਜੀਤ ਬਾਵਾ ਦੇ ਪ੍ਰਿੰਸੀਪਲ ਰਹੇ ਹਨ। ਪੜਾਈ ਦੌਰਾਨ ਹੀ ਰਣਜੀਤ ਬਾਵਾ ਨੂੰ ਗਾਉਣ ਦਾ ਸੌਂਕ ਸੀ ਅਤੇ ਰਣਜੀਤ ਬਾਵਾ ਵਿਚਲੇ ਕਲਾਕਾਰ ਨੂੰ ਪਛਾਣਨ ਵਾਲੇ ਮਾਸਟਰ ਮੰਗਲ ਸਿੰਘ ਹੀ ਸਨ। ਇਸ ਦਾ ਖੁਲਾਸਾ ਰਣਜੀਤ ਬਾਵਾ ਨੇ ਇਕ ਇੰਟਰਵਿਊ ਦੌਰਾਨ ਕੀਤਾ। ਰਣਜੀਤ ਬਾਵਾ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ 'ਮਾਸਟਰ ਮੰਗਲ ਸਿੰਘ ਮੈਨੂੰ ਸਕੂਲ 'ਚ ਬਿਠਾ ਕੇ 4-4 ਘੰਟੇ ਰਿਆਜ਼ ਕਰਵਾਉਂਦੇ ਸਨ ਅਤੇ ਉਨ੍ਹਾਂ ਵਿਚਲੀਆਂ ਕਮੀਆਂ ਨੂੰ ਦੱਸਦੇ ਸਨ।' ਹਾਲਾਂਕਿ ਮਾਸਟਰ ਮੰਗਲ ਸਿੰਘ ਦਾ ਗਾਇਕੀ ਨਾਲ ਦੂਰ-ਦੂਰ ਤੱਕ ਵਾਸਤਾ ਨਹੀਂ ਸੀ। ਗਾਇਕੀ 'ਚ ਜਦੋਂ ਥੋੜੀ ਨਿਪੁੰਨਤਾ ਬਾਵਾ ਨੇ ਹਾਸਲ ਕਰ ਲਈ ਸੀ ਪਰ ਬਾਵਾ ਦੇ ਇਸ ਹੁਨਰ ਦੀ ਕਦੇ ਵੀ ਉਨ੍ਹਾਂ ਦੇ ਉਸਤਾਦ ਨੇ ਤਾਰੀਫ ਨਹੀਂ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਉਹ ਆਪਣੀ ਤਾਰੀਫ ਸੁਣ ਕੇ ਮਿਹਨਤ ਕਰਨਾ ਛੱਡ ਦੇਣਗੇ।

PunjabKesari

ਰਣਜੀਤ ਬਾਵਾ ਹਮੇਸ਼ਾ ਹੈ ਇਸ ਗੱਲ ਦਾ ਅਫਸੋਸ
ਰਣਜੀਤ ਬਾਵਾ ਦਾ ਪਹਿਲਾ ਗੀਤ 'ਜੱਟ ਦੀ ਅਕਲ' 2013 'ਚ ਆਇਆ ਸੀ। ਇਸ ਗੀਤ ਤੋਂ ਪਹਿਲਾਂ ਹੀ ਸਾਲ 2012 'ਚ ਮਾਸਟਰ ਮੰਗਲ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਰਣਜੀਤ ਬਾਵਾ ਨੂੰ ਇਸ ਗੱਲ ਦਾ ਬਹੁਤ ਹੀ ਅਫਸੋਸ ਹੈ ਕਿ ਜਦੋਂ ਉਹ ਕਾਮਯਾਬ ਹੋ ਗਏ ਪਰ ਮਾਸਟਰ ਮੰਗਲ ਸਿੰਘ ਉਨ੍ਹਾਂ ਦੀ ਇਸ ਕਾਮਯਾਬੀ ਨੂੰ ਦੇਖਣ ਲਈ ਇਸ ਦੁਨੀਆ 'ਚ ਨਹੀਂ ਹਨ। ਅੱਜ ਰਣਜੀਤ ਬਾਵਾ ਦਾ ਨਾਂ ਕਾਮਯਾਬ ਗਾਇਕਾਂ ਦੀ ਲਿਸਟ 'ਚ ਆਉਂਦਾ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News