ਚੌਕੇ-ਛੱਕੇ ਲਾਉਣ ਲਈ ਤਿਆਰ ਸਾਬਕਾ ਸਟਾਰ ਕ੍ਰਿਕਟਰ ਮਿਤਾਲੀ ਰਾਜ! ਸੰਨਿਆਸ ਤੋਂ ਵਾਪਸੀ ਦੇ ਦਿੱਤੇ ਸੰਕੇਤ

Monday, Jul 25, 2022 - 06:48 PM (IST)

ਨਵੀਂ ਦਿੱਲੀ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਮਹਿਲਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਉਦਘਾਟਨ ਸੈਸ਼ਨ ਦੇ ਜ਼ਰੀਏ ਕ੍ਰਿਕਟ 'ਚ ਵਾਪਸੀ ਦਾ ਸੰਕੇਤ ਦਿੱਤਾ ਹੈ। ਮਿਤਾਲੀ ਨੇ ਸੋਮਵਾਰ ਨੂੰ ਆਈ. ਸੀ. ਸੀ. ਦੀ ਪੋਡਕਾਸਟ 'ਤੇ ਕਿਹਾ, 'ਮੈਂ ਉਸ ਬਦਲ (ਮਹਿਲਾ ਆਈ. ਪੀ. ਐੱਲ.) ਨੂੰ ਖ਼ੁੱਲ੍ਹਾ ਰਖਿਆ ਹੈ। ਮੈਂ ਅਜੇ ਤਕ ਕੋਈ ਫ਼ੈਸਲਾ ਨਹੀਂ ਕੀਤਾ ਹੈ। ਅਜੇ ਮਹਿਲਾ ਆਈ. ਪੀ. ਐੱਲ. ਦੇ ਆਯੋਜਨ 'ਚ ਕੁਝ ਸਮਾਂ ਬਾਕੀ ਹੈ। ਉਸ ਦੇ ਪਹਿਲੇ ਸੈਸ਼ਨ ਦਾ ਹਿੱਸਾ ਬਣਨਾ ਮਜ਼ੇਦਾਰ ਹੋਵੇਗਾ।'

ਇਹ ਵੀ ਪੜ੍ਹੋ : IND vs WI : ਭਾਰਤ ਦੀ ਜਿੱਤ ਦੇ ਹੀਰੋ ਰਹੇ ਅਕਸ਼ਰ ਪਟੇਲ ਨੇ ਤੋੜਿਆ ਧੋਨੀ ਦਾ 17 ਸਾਲ ਪੁਰਾਣਾ ਰਿਕਾਰਡ

ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਮਹਿਲਾ ਆਈ. ਪੀ. ਐੱਲ. ਦੀ ਸ਼ੁਰੂਆਤ ਅਗਲੇ ਸਾਲ ਹੋਣੀ ਹੈ। ਮਿਤਾਲੀ ਨੇ ਪਿਛਲੇ ਮਹੀਨੇ ਆਪਣੇ 23 ਸਾਲ ਲੰਬੇ ਕੌਮਾਂਤਰੀ ਕ੍ਰਿਕਟ 'ਤੇ ਬ੍ਰੇਕ ਲਗਾ ਦਿੱਤੀ ਸੀ। ਮਿਤਾਲੀ ਨੇ ਕਿਹਾ, 'ਮੈਨੂੰ ਲੱਗਾ ਸੀ ਕਿ ਇਸ ਨਾਲ (ਰਿਟਾਇਰਮੈਂਟ ਨਾਲ) ਮੇਰੀ ਜ਼ਿੰਦਗੀ ਦੀ ਰਫ਼ਤਾਰ ਘੱਟ ਹੋ ਜਾਵੇਗੀ। ਮੈਨੂੰ ਆਪਣੇ ਦਿਨ, ਹਫ਼ਤੇ ਜਾਂ ਅਗਲੀ ਸੀਰੀਜ਼ ਦੀ ਯੋਜਨਾ ਨਹੀਂ ਬਣਾਉਣੀ ਹੋਵੇਗੀ। ਜਦੋਂ ਮੈਂ ਸੰਨਿਆਸ ਲੈਣ ਦਾ ਐਲਾਨ ਕੀਤਾ, ਉਦੋਂ ਮੈਂ ਕੋਰੋਨਾ ਨਾਲ ਇਨਫੈਕਟਿਡ ਸੀ। ਜਦੋਂ ਮੈਂ ਇਸ ਤੋਂ ਉੱਭਰੀ ਤਾਂ ਫ਼ਿਲਮ (ਮਿਤਾਲੀ ਦੀ ਬਾਇਓਪਿਕ 'ਸ਼ਾਬਾਸ਼ ਮਿੱਠੂ') ਦੇ ਪ੍ਰਮੋਸ਼ਨ 'ਚ ਰੁੱਝ ਗਈ।'

ਇਹ ਵੀ ਪੜ੍ਹੋ : ਹਰਿਆਣਾ ਦੀ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਹੋਵੇਗੀ ਅਕਤੂਬਰ 'ਚ : ਹਰਜੀਤ ਸਿੰਘ ਗਰੇਵਾਲ

ਉਨ੍ਹਾਂ ਕਿਹਾ, 'ਫਿਲਹਾਲ ਜ਼ਿੰਦਗੀ ਓਨੀ ਹੀ ਰੁਝੇਵਿਆਂ ਭਰੀ ਹੈ ਜਿੰਨੀ ਇਕ ਖਿਡਾਰੀ ਦੇ ਤੌਰ 'ਤੇ ਸੀ। ਮੇਰੀ ਜੀਵਨ ਸ਼ੈਲੀ 'ਚ ਅਜੇ ਤਕ ਕੋਈ ਬਦਲਾਅ ਨਹੀਂ ਆਇਆ ਹੈ। ਹੋ ਸਕਦਾ ਹੈ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਖ਼ਤਮ ਹੋ ਜਾਣ, ਤਾਂ ਸ਼ਾਇਦ ਮੈਨੂੰ ਇਸ ਗੱਲ ਦਾ ਫ਼ਰਕ ਮਹਿਸੂਸ ਹੋਵੇਗਾ ਕਿ ਸੰਨਿਆਸ ਲੈਣ ਦੇ ਬਾਅਦ ਕੀ ਹੁੰਦਾ ਹੈ।' ਮਿਤਾਲੀ ਨੇ ਆਪਣਾ ਕੌਮਾਂਤਰੀ ਕਰੀਅਰ 'ਚ 232 ਮੈਚ ਖੇਡ ਕੇ 50 ਤੋਂ ਜ਼ਿਆਦਾ ਦੀ ਔਸਤ ਨਾਲ 7805 ਦੌੜਾਂ ਬਣਾਈਆਂ। ਉਨ੍ਹਾਂ ਨੇ 89 ਟੀ20 ਮੈਚਾਂ 'ਚ 2364 ਦੌੜਾਂ ਜੋੜੀਆਂ, ਜਦਕਿ 12 ਟੈਸਟ ਮੈਚਾਂ 'ਚ 699 ਦੌੜਾਂ ਬਣਾਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News