ਮਿਤਾਲੀ ਟੀ-20 ਮੈਚਾਂ ''ਚ 2000 ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬੱਲੇਬਾਜ਼ ਬਣੀ
Thursday, Jun 07, 2018 - 06:15 PM (IST)

ਕੁਆਲਾਲੰਪੁਰ : ਸਟਾਰ ਮਹਿਲਾ ਬੱਲੇਬਾਜ਼ ਮਿਤਾਲੀ ਰਾਜ ਅੱਜ ਟੀ-20 ਅੰਤਰਰਾਸ਼ਟਰੀ ਮੈਚਾਂ 'ਚ 2000 ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਕ੍ਰਿਕਟਰ ਬਣ ਗਈ ਹੈ। ਜੋਧਪੁਰ ਦੀ ਇਸ 35 ਸਾਲਾਂ ਖਿਡਾਰੀ ਨੇ ਇਹ ਉਪਲਬਧੀ ਮਹਿਲਾ ਏਸ਼ੀਆ ਕੱਪ ਟੀ-20 ਟੂਰਨਾਮੈਂਟ 'ਚ ਸ਼੍ਰੀਲੰਕਾ 'ਤੇ ਭਾਰਤ ਦੀ ਸੱਤ ਵਿਕਟਾਂ ਨਾਲ ਜਿੱਤ ਦੇ ਦੌਰਾਨ 23 ਦੌੜਾਂ ਦੀ ਪਾਰੀ 'ਚ ਓਸ਼ਾਦੀ ਰਾਣਾਸਿੰਘੇ 'ਤੇ 1 ਦੌੜ ਬਣਾ ਕੇ ਹਾਸਲ ਕੀਤੀ। ਹੁਣ ਉਨ੍ਹਾਂ ਦੇ 75 ਮੈਚਾਂ 'ਚ 2015 ਦੌੜਾਂ ਹੋ ਗਈਆਂ ਹਨ।
ਆਈ.ਸੀ.ਸੀ. ਨੇ ਵੀ ਮਿਤਾਲੀ ਦੀ ਉਪਲਬਧੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਟਵਿੱਟਰ 'ਤੇ ਵਧਾਈ ਦਿੱਤੀ। ਆਈ.ਸੀ.ਸੀ. ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ਮਿਤਾਲੀ ਰਾਜ ਨੂੰ ਟੀ-20 ਅੰਤਰਰਾਸ਼ਟਰੀ ਮੈਚਾਂ 'ਚ 2000 ਦੌੜਾਂ ਬਣਾਉਣ ਦੀ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਖਿਡਾਰੀ ਬਣਨ ਦੇ ਲਈ ਵਧਾਈ ਹੋਵੇ।
Congratulations to @M_Raj03 on reaching 2,000 T20I runs - the first player to reach the landmark for @BCCIWomen 👏 #INDvSL #WAC2018 pic.twitter.com/dWmslbT5CG
— ICC (@ICC) June 7, 2018
ਬੀ.ਸੀ.ਸੀ.ਆਈ. ਨੇ ਵੀ ਮਿਤਾਲੀ ਨੂੰ ਟਵੀਟ ਕਰਦੇ ਹੋਏ ਲਿਖਿਆ, ਮਿਤਾਲੀ ਰਾਜ ਵਧਾਈ। ਤੁਸੀਂ ਟੀ-20 ਅੰਤਰਰਾਸ਼ਟਰੀ ਮੈਚਾਂ 'ਚ 2000 ਦੌੜਾਂ ਬਣਾਉਣ ਵੀਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੋ। ਮਿਤਾਲੀ 2000 ਦੌੜਾਂ ਬਣਾਉਣ ਵਾਲੀ ਸੱਤਵੀਂ ਮਹਿਲਾ ਖਿਡਾਰੀ ਹਨ। ਇਸ ਸੂਚੀ 'ਚ ਚਾਰਲੋਟ ਐਡਵਡਸ 2605 ਦੌੜਾਂ ਬਣਾ ਕੇ ਸਿਖਰ 'ਤੇ ਕਾਬਿਜ਼ ਹੈ। ਉਨ੍ਹਾਂ ਦੇ ਬਾਅਦ ਸਟੇਫਨੀ ਟੇਲਰ 2582 ਅਤੇ ਸੂਜੀ ਬੇਟਸ 2515 ਦੌੜਾਂ ਬਣਾ ਕੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਭਾਰਤੀ ਪੁਰਸ਼ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਮ ਵੀ ਅਜੇ 1983 ਦੌੜਾਂ ਹੀ ਦਰਜ ਹਨ ਜਦੁਕ ਉਨ੍ਹਾਂ ਦੇ ਬਾਅਦ ਰੋਹਿਤ ਸ਼ਰਮਾ 1852 ਅਤੇ ਸੁਰੇਸ਼ ਰੈਨਾ 1499 ਦਾ ਨੰਬਰ ਆਉਂਦਾ ਹੈ
Congratulations to @M_Raj03. She becomes the first Indian woman to score 2000 runs in T20 Internationals. #INDvSL #ACC #WAC2018 pic.twitter.com/9Cl3buCGeF
— BCCI Women (@BCCIWomen) June 7, 2018