ਮਿਤਾਲੀ ਤੇ ਸਾਥੀਆਂ ਨੇ ਬੀਬੀਆਂ ਦੇ IPL ਦੇ ਐਲਾਨ ਦਾ ਕੀਤਾ ਸਵਾਗਤ
Sunday, Aug 02, 2020 - 10:48 PM (IST)
ਨਵੀਂ ਦਿੱਲੀ– ਭਾਰਤੀ ਮਹਿਲਾ ਵਨ ਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਸਮੇਤ ਹੋਰਨਾਂ ਕ੍ਰਿਕਟਰਾਂ ਨੇ ਐਤਵਾਰ ਨੂੰ ਬੀ. ਸੀ. ਸੀ. ਆਈ. ਮੁਖੀ ਸੌਰਭ ਗਾਂਗੁਲੀ ਦੇ ਯੂ. ਏ. ਈ. ਵਿਚ ਮਹਿਲਾ ਆਈ. ਪੀ. ਐੱਲ. ਦਾ ਆਯੋਜਨ ਕਰਵਾਉਣ ਨੂੰ ਲੈ ਕੇ ਕੀਤੇ ਐਲਾਨ ਦਾ ਸਵਾਗਤ ਕੀਤਾ ਹੈ।
ਮਿਤਾਲੀ ਨੇ ਟਵੀਟ ਕੀਤਾ,''ਇਹ ਸ਼ਾਨਦਾਰ ਖਬਰ ਹੈ। ਸਾਡੀ ਵਨ ਡੇ ਵਿਸ਼ਵ ਕੱਪ ਮੁਹਿੰਮ ਅੰਤ ਸ਼ੁਰੂ ਹੋਵੇਗੀ। ਸੌਰਭ ਗਾਂਗੁਲੀ, ਬੀ. ਸੀ. ਸੀ.ਆਈ., ਜੈ ਸ਼ਾਹ ਨੂੰ ਧੰਨਵਾਦ ਤੇ ਮਹਿਲਾ ਕ੍ਰਿਕਟ ਨੂੰ ਸਮਰਥਨ ਦੇਣ ਲਈ ਬੋਰੀਆ ਮਜੂਮਦਾਰ ਨੂੰ ਵੀ ਧੰਨਵਾਦ।'' ਟੀਮ ਦੀ ਸੀਨੀਅਰ ਸਪਿਨਰ ਪੂਨਮ ਯਾਦਵ ਨੇ ਲਿਖਿਆ, ''ਚੰਗੀ ਖਬਰ! ਧੰਨਵਾਦ ਸੌਰਭ ਗਾਂਗੁਲੀ ਤੇ ਬੀ. ਸੀ. ਸੀ. ਆਈ.।''
ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਦੇ ਅਨੁਸਾਰ ਆਈ. ਪੀ. ਐੱਲ. ਦੇ ਲਈ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਆਈ. ਪੀ. ਐੱਲ. ਦਾ ਫਾਈਨਲ ਸ਼ਡਿਊਲ ਤੈਅ ਹੋ ਗਿਆ ਹੈ। ਹੁਣ ਇਹ ਟੂਰਨਾਮੈਂਟ 19 ਸਤੰਬਰ ਤੋਂ 10 ਨਵੰਬਰ ਤੱਕ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) 'ਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਬੀ. ਸੀ. ਸੀ. ਆਈ. ਨੇ ਸਾਫ ਕੀਤਾ ਹੈ ਕਿ ਮਹਿਲਾਵਾਂ ਦਾ ਆਈ. ਪੀ. ਐੱਲ. ਵੀ ਖੇਡਿਆ ਜਾਵੇਗਾ। ਆਈ. ਪੀ. ਐੱਲ. ਦੇ ਸਾਰੇ ਪ੍ਰਾਯੋਜਕ ਬਰਕਰਾਰ ਹਨ। ਜਿਸਦਾ ਮਤਬਲ ਹੈ ਕਿ ਆਈ. ਪੀ. ਐੱਲ. ਦੇ ਮੁੱਖ ਪ੍ਰਾਯੋਜਕ ਦੇ ਰੂਪ 'ਚ ਚੀਨੀ ਸਪਾਂਸਰ ਵੀਵੋ ਬਰਕਰਾਰ ਰਹੇਗਾ। ਟੂਰਨਾਮੈਂਟ 19 ਸਤੰਬਰ ਤੋਂ ਸ਼ੁਰੂ ਹੋ ਕੇ 53 ਦਿਨਾਂ ਤੱਕ ਚੱਲੇਗਾ। ਆਈ. ਪੀ. ਐੱਲ. ਫਾਈਨਲ 10 ਨਵੰਬਰ ਨੂੰ ਕਰਵਾਇਆ ਜਾਵੇਗਾ।