ਮੀਰਾਬਾਈ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ’ਚ ਜਿੱਤਿਆ ਸੋਨਾ
Tuesday, Aug 26, 2025 - 10:29 AM (IST)

ਅਹਿਮਦਾਬਾਦ- ਇਕ ਸਾਲ ਦੇ ਲੰਬੇ ਸਮੇਂ ਬਾਅਦ ਵਾਪਸੀ ਕਰਨ ਵਾਲੀ ਮੀਰਾਬਾਈ ਚਾਨੂ ਨੇ ਆਪਣੇ ਅਕਸ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਸੋਮਵਾਰ ਨੂੰ ਇੱਥੇ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਨਵਾਂ ਰਿਕਾਰਡ ਬਣਾ ਕੇ ਸੋਨ ਤਮਗਾ ਜਿੱਤਿਆ।
ਟੋਕੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਮੀਰਾਬਾਈ ਨੇ ਮਹਿਲਾਵਾਂ ਦੇ 48 ਕਿ. ਗ੍ਰਾ. ਭਾਰ ਵਰਗ ਵਿਚ ਕੁੱਲ 193 (84+109 ਕਿ. ਗ੍ਰਾ.) ਭਾਰ ਚੁੱਕ ਕੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿਚ ਕੁੱਲ, ਸਨੈਚ ਤੇ ਕਲੀਨ ਐਂਡ ਜਰਕ ਦਾ ਰਿਕਾਰਡ ਤੋੜ ਕੇ ਪਹਿਲਾ ਸਥਾਨ ਹਾਸਲ ਕੀਤਾ।
ਇਹ 31 ਸਾਲਾ ਖਿਡਾਰਨ ਇਸ ਤੋਂ ਪਹਿਲਾਂ 49 ਕਿ. ਗ੍ਰਾ. ਭਾਰ ਵਰਗ ਵਿਚ ਹਿੱਸਾ ਲੈਂਦੀ ਸੀ ਪਰ ਇਹ ਭਾਰ ਵਰਗ ਹੁਣ ਓਲੰਪਿਕ ਵਿਚ ਸ਼ਾਮਲ ਨਹੀਂ ਹੈ। ਮੀਰਾਬਾਈ ਪਿਛਲੇ ਸਾਲ ਅਗਸਤ ਵਿਚ ਪੈਰਿਸ ਓਲੰਪਿਕ ਤੋਂ ਬਾਅਦ ਪਹਿਲੀ ਵਾਰ ਕਿਸੇ ਪ੍ਰਤੀਯੋਗਿਤਾ ਵਿਚ ਹਿੱਸਾ ਲੈ ਰਹੀ ਹੈ। ਪੈਰਿਸ ਓਲੰਪਿਕ ਵਿਚ ਉਹ ਚੌਥੇ ਸਥਾਨ ’ਤੇ ਰਹੀ ਸੀ।