ਸਿੰਧੂ ਵਿਸ਼ਵ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ’ਚ

Thursday, Aug 28, 2025 - 12:49 AM (IST)

ਸਿੰਧੂ ਵਿਸ਼ਵ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ’ਚ

ਪੈਰਿਸ (ਭਾਸ਼ਾ)– ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਇਕ ਵਾਰ ਫਿਰ ਆਖਰੀ ਪਲਾਂ ਵਿਚ ਮਿਲੀ ਬੜ੍ਹਤ ਦੀ ਬਦੌਲਤ ਬੁੱਧਵਾਰ ਨੂੰ ਮਲੇਸ਼ੀਆ ਦੀ ਲੇਤਸ਼ਾਨਾ ਕਰੂਪਾਥੇਵਨ ਨੂੰ ਹਰਾ ਕੇ ਬੀ. ਡਬਲਯੂ. ਐੱਫ. ਵਿਸ਼ਵ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਪ੍ਰੀ-ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਪਹਿਲੇ ਸੈੱਟ ਵਿਚ 12-18 ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਦੁਨੀਆ ਦੀ 40ਵੇਂ ਨੰਬਰ ਦੀ ਖਿਡਾਰਨ ਤੇਲਸ਼ਾਨਾ ਨੂੰ 42 ਮਿੰਟ ਵਿਚ 21-19, 21-15 ਨਾਲ ਹਰਾ ਦਿੱਤਾ।
ਇਸ ਤੋਂ ਪਹਿਲਾਂ ਭਾਰਤ ਦੀ ਮਿਕਸਡ ਡਬਲਜ਼ ਜੋੜੀ ਧਰੁਵ ਕਪਿਲਾ ਤੇ ਤਨਿਸ਼ਾ ਕ੍ਰੈਸਟੋ ਨੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤੀ ਜੋੜੀ ਨੇ ਰਾਊਂਡ ਆਫ-32 ਦੇ ਮੁਕਾਬਲੇ 'ਚ ਆਇਰਲੈਂਡ ਦੇ ਜੋਸ਼ੂਆ ਮੈਗੀ ਤੇ ਮੋਯਾ ਰਯਾਨ ਨੂੰ 21-11, 21-16 ਨਾਲ ਹਰਾਇਆ।
 


author

Hardeep Kumar

Content Editor

Related News