ਖੇਡ ਮੰਤਰੀ ਮਨਸੁੱਖ ਮਾਂਡਵੀਆ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਮੋਂਡੋ ਟ੍ਰੈਕ ਦਾ ਕੀਤਾ ਉਦਘਾਟਨ
Saturday, Aug 30, 2025 - 05:44 PM (IST)

ਨਵੀਂ ਦਿੱਲੀ (ਭਾਸ਼ਾ)– ਖੇਡ ਮੰਤਰੀ ਮਨਸੁੱਖ ਮਾਂਡਵੀਆ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਭਾਰਤ ਦੇ ਪਹਿਲੇ ਮੋਂਡੋ ਟ੍ਰੈਕ ਦਾ ਸ਼ੁੱਕਰਵਾਰ ਨੂੰ ਉਦਘਾਟਨ ਕੀਤਾ, ਜਿੱਥੇ 26 ਸਤੰਬਰ ਤੋਂ 5 ਅਕਤੂਬਰ ਤੱਕ ਵਿਸ਼ਵ ਪੈਰਾ-ਐਥਲੈਟਿਕਸ ਚੈਂਪੀਅਨਸ਼ਿਪ ਦਾ ਆਯੋਜਨ ਹੋਵੇਗਾ। ਭਾਰਤ ਇਸ ਦੇ ਨਾਲ ਹੀ ਦੁਨੀਆ ਦਾ 25ਵਾਂ ਦੇਸ਼ ਬਣ ਗਿਆ ਹੈ, ਜਿੱਥੇ ਇਸ ਤਰ੍ਹਾਂ ਦਾ ਟ੍ਰੈਕ ਬਣਾਇਆ ਗਿਆ ਹੈ। ਇਸ ਟ੍ਰੈਕ ਦਾ ਇਸਤੇਮਾਲ ਓਲੰਪਿਕ ਸਮੇਤ ਦੁਨੀਆ ਦੀਆਂ ਵੱਡੀਆਂ ਐਥਲੈਟਿਕਸ ਪ੍ਰਤੀਯੋਗਿਤਾਵਾਂ ਵਿਚ ਹੁੰਦਾ ਹੈ। ਇਸ ਉਦਘਾਟਨੀ ਸਮਾਰੋਹ ਵਿਚ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਸਾਬਕਾ ਲੌਂਗ ਜੰਪਰ ਅੰਜੂ ਬੌਬੀ ਜਾਰਜ, ਦੋ ਵਾਰ ਦਾ ਪੈਰਾਲੰਪਿਕ ਚੈਂਪੀਅਨ ਤੇ ਭਾਰਤੀ ਪੈਰਾਲੰਪਿਕ ਕਮੇਟੀ ਦਾ ਮੁਖੀ ਦੇਵੇਂਦ੍ਰ ਝਾਝਰੀਆ ਤੇ ਪੈਰਾਲੰਪਿਕ ਤਮਗਾ ਜੇਤੂ ਜੈਵਲਿਨ ਥ੍ਰੋਅਰ ਸੁਮਿਤ ਅੰਤਿਲ, ਫਰਾਟਾ ਦੌੜਾਕ ਪ੍ਰੀਤੀਪਾਲ ਤੇ ਸਿਮਰਨ ਸ਼ਰਮਾ ਵੀ ਮੌਜੂਦ ਸਨ।