ਵਾਡਾ ਨੇ 280 ਰੂਸੀ ਐਥਲੀਟਾਂ ’ਤੇ ਲਾਈ ਪਾਬੰਦੀ
Wednesday, Aug 27, 2025 - 02:04 PM (IST)

ਮਾਸਕੋ– ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਕਿਹਾ ਹੈ ਕਿ ਮਾਸਕੋ ਡੋਪਿੰਗ ਰੋਕੂ ਲੈਬਾਰਟਰੀ (ਐੱਲ. ਆਈ. ਐੱਮ. ਐੱਸ.) ਦੇ ਡੇਟਾਬੇਸ ਦੇ ਆਧਾਰ ’ਤੇ 280 ਰੂਸੀ ਐਥਲੀਟਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਵਿਚਾਲੇ ਵਾਡਾ ਦੀ ਆਪ੍ਰੇਸ਼ਨ ਐੱਲ. ਆਈ. ਐੱਮ. ਐੱਸ. ਜਾਂਚ ਜਿਹੜੀ 2019 ਵਿਚ ਮਾਸਕੋ ਡੋਪਿੰਗ ਰੋਕੂ ਲੈਬਾਰਟਰੀ ਤੋਂ ਵਾਡਾ ਖੁਫੀਆ ਤੇ ਜਾਂਚ ਵੱਲੋਂ ਪ੍ਰਾਪਤ ਅੰਕੜਿਆਂ ਤੇ ਨਮੂਨਿਆਂ ’ਤੇ ਆਧਾਰਿਤ ਸੀ, ਦੇ ਨਤੀਜੇ ਲਗਾਤਾਰ ਮਿਲ ਰਹੇ ਹਨ, 280 ਮਾਮਲਿਆਂ ਵਿਚ ਸਫਲਤਾਪੂਰਵਕ ਦੋਸ਼ ਸਿੱਧ ਹੋਏ ਹਨ ਤੇ ਸਾਰੇ ਮਾਮਲਿਆਂ ਦੀ ਅੱਗੇ ਦੀ ਜਾਂਚ ਤੋਂ ਬਾਅਦ ਹੋਰ ਵੀ ਮਾਮਲਿਆਂ ਵਿਚ ਦੋਸ਼ੀ ਸਿੱਧ ਹੋਣ ਦੀ ਉਮੀਦ ਹੈ।
ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਫੈਸਲਿਆਂ ਦੀ ਗਿਣਤੀ ਵੱਧ ਸਕਦੀ ਹੈ, ਕਿਉਂਕਿ 29 ਮਾਮਲਿਆਂ ਵਿਚ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕੀਤੀ ਗਈ ਹੈ ਤੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਦੇ 13 ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਰੂਸੀ ਡੋਪਿੰਗ ਰੋਕੂ ਏਜੰਸੀ (ਆਰ. ਯੂ.ਐੱਸ. ਏ. ਡੀ. ਏ.) ਉਨ੍ਹਾਂ ਤਿੰਨ ਸੰਗਠਨਾਂ ਵਿਚੋਂ ਇਕ ਹੈ ਜਿਹੜੀ ਵਿਸ਼ਵ ਡੋਪਿੰਗ ਰੋਕੂ ਜ਼ਾਬਤੇ ਦੀ ਪਾਲਣਾ ਨਹੀਂ ਕਰਦੀ ਹੈ।