ਆਈਸ ਹਾਕੀ ਗੋਲਕੀਪਰ Mikayla Demaiter 19 ਸਾਲ ਦੀ ਉਮਰ 'ਚ ਖੇਡ ਛੱਡ ਇੰਸਟਾਗ੍ਰਾਮ ਮਾਡਲ ਬਣੀ

Saturday, Jul 09, 2022 - 05:11 PM (IST)

ਆਈਸ ਹਾਕੀ ਗੋਲਕੀਪਰ Mikayla Demaiter 19 ਸਾਲ ਦੀ ਉਮਰ 'ਚ ਖੇਡ ਛੱਡ ਇੰਸਟਾਗ੍ਰਾਮ ਮਾਡਲ ਬਣੀ

ਸਪੋਰਟਸ ਡੈਸਕ- ਮਕਾਇਲਾ ਡੇਮੈਟਰ (Mikayla Demaiter) ਇੰਸਟਾਗ੍ਰਾਮ 'ਤੇ ਆਪਣੀਆਂ ਸ਼ਾਨਦਾਰ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ ਦਾ ਕਾਰਨ ਬਣੀ ਹੋਈ ਹੈ। 20 ਸਾਲਾ ਕੈਨੇਡੀਅਨ ਸੁੰਦਰੀ ਮਿਕਾਇਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੇਸ਼ੇਵਰ ਆਈਸ ਹਾਕੀ ਗੋਲਕੀਪਰ ਦੇ ਤੌਰ 'ਤੇ ਕੀਤੀ ਸੀ ਪਰ ਆਪਣੇ ਗਲੈਮਰਸ ਲੁੱਕ ਦੇ ਕਾਰਨ ਉਨ੍ਹਾਂ ਨੇ ਆਪਣਾ ਪੇਸ਼ਾ ਬਦਲ ਲਿਆ। ਹੁਣ ਉਹ ਇੰਸਟਾ. ਮਾਡਲ ਹੈ। ਉਨ੍ਹਾਂ ਦੀ ਖਿੱਚਵਾਈਆਂ ਫੋਟੋਜ਼ ਫੈਨਜ਼ ਬੇਹੱਦ ਪਸੰਦ ਕਰਦੇ ਹਨ।

PunjabKesari

PunjabKesari

ਕੈਨੇਡਾ ਦੇ ਇਕ ਉਪਨਗਰ ਵੁਡਬ੍ਰਿਜ ਦੀ ਜੰਮ-ਪਲ ਡੇਮੇਟਰ ਬਚਪਨ ਤੋਂ ਹੀ ਹਾਕੀ ਪ੍ਰਤੀ ਝੁਕਾਅ ਰਖਦੀ ਸੀ। ਘੱਟ ਉਮਰ 'ਚ ਹੀ ਉਹ ਸੂਬਾਈ ਮਹਿਲਾ ਹਾਕੀ ਲੀਗ ਬਲੂਵਾਟਰ ਹਾਕਸ 'ਚ ਖੇਡੀ।

PunjabKesari

PunjabKesari

PunjabKesari

ਪਿਛਲੇ ਸਾਲ ਜੂਨ 'ਚ ਡੇਮੈਟਰ ਨੇ ਇੰਸਟਾਗ੍ਰਾਮ 'ਤੇ ਖ਼ੁਲਾਸਾ ਕੀਤਾ ਕਿ ਉਹ 19 ਸਾਲ ਦੀ ਉਮਰ 'ਚ ਆਈਸ ਹਾਕੀ ਨੂੰ 'ਅਲਵਿਦਾ' ਕਹਿ ਰਹੀ ਹੈ। ਕਿਹਾ ਗਿਆ ਕਿ ਡੇਮੈਟਰ ਨੂੰ ਗੋਡੇ ਦੀ ਸਰਜਰੀ ਕਾਰਨ ਖੇਡ ਤੋਂ ਸੰਨਿਆਸ ਲੈਣਾ ਪਿਆ।

PunjabKesari

PunjabKesari

PunjabKesari

ਆਪਣੇ ਦਸਤਾਨਿਆਂ ਨੂੰ ਲਟਕਾਉਣ ਦੇ ਤੁਰੰਤ ਬਾਅਦ ਡੇਮੈਟਰ ਨੇ ਖ਼ੁਦ ਨੂੰ ਪੂਰੀ ਤਰ੍ਹਾਂ ਨਾਲ ਫੈਸ਼ਨ ਦੀ ਦੁਨੀਆ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ। ਪਿਛਲੇ ਇਕ ਜਾਂ ਦੋ ਸਾਲ 'ਚ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 1.2 ਮਿਲੀਅਨ ਫੋਲੋਅਰਸ ਹੋ ਗਏ ਹਨ, ਜੋ ਕਿ ਉਨ੍ਹਾਂ ਦੀ ਜਿਮ, ਸਵੀਮਿੰਗ ਪੂਲ ਤੇ ਸਮੁੰਦਰ ਕੰਢੇ 'ਤੇ ਖਿੱਚੀਆਂ ਗਈਆਂ ਤਸਵੀਰਾਂ ਨੂੰ ਖ਼ੂਬ ਪਸੰਦ ਕਰਦੇ ਹਨ।


author

Tarsem Singh

Content Editor

Related News