ਜ਼ਖਮੀ ਰਾਸ਼ਿਦ ਖਾਨ ਦੀ ਜਗ੍ਹਾ MI ਕੇਪਟਾਊਨ ਨੂੰ ਮਿਲਿਆ ਨਵਾਂ ਕਪਤਾਨ

Sunday, Jan 07, 2024 - 05:09 PM (IST)

ਜ਼ਖਮੀ ਰਾਸ਼ਿਦ ਖਾਨ ਦੀ ਜਗ੍ਹਾ MI ਕੇਪਟਾਊਨ ਨੂੰ ਮਿਲਿਆ ਨਵਾਂ ਕਪਤਾਨ

ਕੇਪਟਾਊਨ: ਵੈਸਟਇੰਡੀਜ਼ ਦੇ ਸਾਬਕਾ ਆਲਰਾਊਂਡਰ ਕੀਰੋਨ ਪੋਲਾਰਡ ਨੂੰ ਐਤਵਾਰ ਤੋਂ ਸ਼ੁਰੂ ਹੋ ਰਹੀ ਐੱਸਏ20 ਲੀਗ ਲਈ ਜ਼ਖਮੀ ਰਾਸ਼ਿਦ ਖਾਨ ਦੀ ਥਾਂ ਐੱਮਆਈ ਕੇਪਟਾਊਨ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਐੱਮਆਈ ਕੇਪ ਟਾਊਨ ਨੇ ਪਹਿਲਾਂ ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਨੂੰ ਆਪਣਾ ਕਪਤਾਨ ਨਿਯੁਕਤ ਕੀਤਾ ਸੀ ਪਰ ਉਹ ਸੱਟ ਤੋਂ ਉਭਰ ਨਹੀਂ ਪਾਏ ਹਨ।

ਇਹ ਵੀ ਪੜ੍ਹੋ- ਜਮਾਲ ਨੇ ਪਾਕਿਸਤਾਨ ਨੂੰ ਦਿਵਾਈ ਬੜ੍ਹਤ ਪਰ ਆਸਟ੍ਰੇਲੀਆ ਦੀ ਜ਼ੋਰਦਾਰ ਵਾਪਸੀ
ਫਰੈਂਚਾਇਜ਼ੀ ਨੇ ਮੀਡੀਆ ਨੂੰ ਜਾਰੀ ਬਿਆਨ 'ਚ ਕਿਹਾ, 'ਰਾਸ਼ਿਦ ਖਾਨ ਫਿਲਹਾਲ ਸੱਟ ਤੋਂ ਉਭਰ ਰਹੇ ਹਨ ਅਤੇ ਖੇਡਣ ਲਈ ਉਪਲਬਧ ਨਹੀਂ ਹਨ। ਐੱਮਆਈ ਕੇਪਟਾਊਨ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਨ ਹੈ। ਰਾਸ਼ਿਦ ਖਾਨ ਨੂੰ ਭਾਰਤ ਖਿਲਾਫ ਟੀ-20 ਸੀਰੀਜ਼ ਲਈ ਅਫਗਾਨਿਸਤਾਨ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਪਰ ਉਨ੍ਹਾਂ ਦੇ ਇਸ 'ਚ ਖੇਡਣ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ- ਆਸਟ੍ਰੇਲੀਆ ’ਚ ਭਾਰਤੀ ਟੀਮ ਦੀ ਅਗਵਾਈ ਕਰੇਗੀ ਅਵਨੀ ਪ੍ਰਸ਼ਾਂਤ
ਇਸ ਦੌਰਾਨ ਐੱਮਆਈ ਅਮੀਰਾਤ ਨੇ ਵੈਸਟਇੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਨੂੰ ਆਈਐੱਲਟੀ20 ਲਈ ਆਪਣਾ ਕਪਤਾਨ ਨਿਯੁਕਤ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Aarti dhillon

Content Editor

Related News