ਮਯੰਕ ਨੇ ਧੋਨੀ-ਰੋਹਿਤ ਨਾਲ ਖੇਡਣ 'ਤੇ ਖੁਸ਼ੀ ਜਤਾਉਂਦੇ ਹੋਏ ਕਹੀ ਇਹ ਖਾਸ ਗੱਲ

Sunday, Feb 17, 2019 - 02:17 PM (IST)

ਮਯੰਕ ਨੇ ਧੋਨੀ-ਰੋਹਿਤ ਨਾਲ ਖੇਡਣ 'ਤੇ ਖੁਸ਼ੀ ਜਤਾਉਂਦੇ ਹੋਏ ਕਹੀ ਇਹ ਖਾਸ ਗੱਲ

ਨਵੀਂ ਦਿੱਲੀ— ਪੰਜਾਬ ਲਈ ਘਰੇਲੂ ਕ੍ਰਿਕਟ ਖੇਡਣ ਵਾਲੇ ਮਯੰਕ ਮਾਰਕੰਡਯ ਨੂੰ ਆਸਟਰੇਲੀਆ ਖਿਲਾਫ ਭਾਰਤ 'ਚ ਹੋਣ ਵਾਲੀ 2 ਮੈਚ ਦੀ ਟੀ-20 ਕੌਮਾਂਤਰੀ ਸੀਰੀਜ਼ ਲਈ ਟੀਮ ਇੰਡੀਆ 'ਚ ਜਗ੍ਹਾ ਮਿਲੀ ਹੈ। ਪਹਿਲੇ ਦਰਜੇ ਦੇ ਕ੍ਰਿਕਟ 'ਚ ਡੈਬਿਊ ਕਰਨ ਦੇ ਇਕ ਸਾਲ ਦੇ ਅੰਦਰ ਹੀ ਉਨ੍ਹਾਂ ਨੂੰ ਟੀਮ ਇੰਡੀਆ 'ਚ ਸ਼ਾਮਲ ਕੀਤਾ ਗਿਆ ਹੈ। ਉਹ ਇਸ ਗੱਲ ਨਾਲ ਜ਼ਿਆਦਾ ਉਤਸ਼ਾਹਤ ਹਨ ਕਿ ਉਹ ਮਹਿੰਦਰ ਸਿੰਘ ਧੋਨੀ ਨਾਲ ਖੇਡਣਗੇ ਅਤੇ ਮਾਹੀ ਉਨ੍ਹਾਂ ਦੀ ਗੇਂਦ 'ਤੇ ਕੀਪਿੰਗ ਕਰਨਗੇ। ਮਯੰਕ ਨੇ ਇਕ ਵੈੱਬਸਾਈਟ ਨਾਲ ਗੱਲਬਾਤ 'ਚ ਕਿਹਾ, ''ਮੈਂ ਇਹ ਨਹੀਂ ਸੋਚ ਰਿਹਾ ਕਿ ਮੈਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਮਿਲੇਗੀ ਜਾਂ ਨਹੀਂ, ਜੇਕਰ ਮੈਨੂੰ ਮੈਚ 'ਚ ਖੇਡਣ ਦਾ ਮੌਕਾ ਮਿਲੇ ਤਾਂ ਮੇਰੇ ਲਈ ਮੇਰੇ ਲਈ ਸਭ ਤੋਂ ਖਾਸ ਪਲ ਉਹ ਹੋਵੇਗਾ ਜਦੋਂ ਧੋਨੀ ਮੇਰੀ ਗੇਂਦ 'ਤੇ ਕੀਪਿੰਗ ਕਰਨਗੇ''
PunjabKesari
ਮਯੰਕ ਨੇ ਕਿਹਾ ਕਿ ਉਨ੍ਹਾਂ ਨੂੰ ਮੁੰਬਈ ਇੰਡੀਅਨਜ਼ ਵੱਲੋਂ ਖੇਡਦੇ ਹੋਏ ਚੰਗਾ ਤਜਰਬਾ ਹਾਸਲ ਹੋਇਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰੋਹਿਤ ਸ਼ਰਮਾ ਦੀ ਖੇਡ ਦਾ ਉਨ੍ਹਾਂ ਦੀ ਖੇਡ 'ਤੇ ਕਾਫੀ ਡੂੰਘਾ ਪ੍ਰਭਾਵ ਰਿਹਾ ਹੈ। ਮਯੰਕ ਨੇ ਇਹ ਵੀ ਦੱਸਿਆ ਕਿ, ''ਰੋਹਿਤ ਸ਼ਰਮਾ ਦੇ ਨਾਲ ਡਰੈਸਿੰਗ ਰੂਮ ਸ਼ੇਅਰ ਕਰਨਾ ਇਕ ਖਾਸ ਤਜਰਬਾ ਰਿਹਾ ਹੈ। ਰੋਹਿਤ ਨੇ ਆਈ.ਪੀ.ਐੱਲ. ਦੇ ਦੌਰਾਨ ਉਨ੍ਹਾਂ ਨੂੰ ਕਾਫੀ ਹੱਲਾਸ਼ੇਰੀ ਦਿੱਤੀ, ਮੈਂ ਹਮੇਸ਼ਾ ਉਨ੍ਹਾਂ ਨਾਲ ਗੱਲਬਾਤ ਕਰਦਾ ਰਹਿੰਦਾ ਹਾਂ। ਉਹ ਇਕ ਸ਼ਾਨਦਾਰ ਖਿਡਾਰੀ ਹਨ ਅਤੇ ਮੈਂ ਉਨ੍ਹਾਂ ਤੋਂ ਹਮੇਸ਼ਾ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ।''

PunjabKesari


author

Tarsem Singh

Content Editor

Related News