ਮੈਰੀਕਾਮ ਨੇ ਨਿਖਤ ਨੂੰ ਰਿੰਗ ''ਚ ਖ਼ੁਦ ਨੂੰ ਸਾਬਤ ਕਰਨ ਨੂੰ ਕਿਹਾ

Friday, May 24, 2019 - 09:25 AM (IST)

ਮੈਰੀਕਾਮ ਨੇ ਨਿਖਤ ਨੂੰ ਰਿੰਗ ''ਚ ਖ਼ੁਦ ਨੂੰ ਸਾਬਤ ਕਰਨ ਨੂੰ ਕਿਹਾ

ਗੁਹਾਟੀ— ਮਸ਼ਹੂਰ ਮੁੱਕੇਬਾਜ਼ ਮੈਰੀਕਾਮ ਨੇ ਵਿਰੋਧੀ ਮੁੱਕੇਬਾਜ਼ ਨਿਖਤ ਜ਼ਰੀਨ ਨੂੰ ਹਰਾਉਣ ਦੇ ਬਾਅਦ ਆਪਣੀ ਵਿਰੋਧੀ ਨੂੰ ਬੇਵਜ੍ਹਾ ਦੀ ਟਿੱਪਣੀ ਕਰਨ ਦੀ ਜਗ੍ਹਾ ਰਿੰਗ 'ਚ ਖ਼ੁਦ ਨੂੰ ਸਾਬਤ ਕਰਨ ਦੀ ਸਲਾਹ ਦਿੱਤੀ। ਮੈਰੀਕਾਮ ਸਾਬਕਾ ਵਿਸ਼ਵ ਚੈਂਪੀਅਨ ਨਿਖਤ ਦੀ ਮੀਡੀਆ 'ਚ ਕੀਤੀ ਟਿੱਪਣੀ 'ਤੇ ਪ੍ਰਤੀਕਿਰਿਆ ਦੇ ਰਹੀ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੀ 'ਆਦਰਸ਼' ਨਾਲ ਭਿੜਨ ਨੂੰ ਲੈ ਕੇ ਰੋਮਾਂਚਿਤ ਹੈ ਅਤੇ ਇੰਡੀਆ ਓਪਨ ਦੇ 51 ਕਿਲੋਗ੍ਰਾਮ ਸੈਮੀਫਾਈਨਲ 'ਚ 'ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਸਖਤ ਚੁਣੌਤੀ ਦੇਵੇਗੀ।' 

ਮੈਰੀਕਾਮ ਨੇ ਸੈਮੀਫਾਈਨਲ 'ਚ ਨਿਖਤ ਨੂੰ ਹਰਾਉਣ ਦੇ ਬਾਅਦ ਫਾਈਨਲ 'ਚ ਜਗ੍ਹਾ ਬਣਾਉਣ ਦੇ ਬਾਅਦ ਕਿਹਾ, ''ਹਰੇਕ ਮੁਕਾਬਲਾ ਮੇਰੇ ਲਈ ਨਵਾਂ ਤਜਰਬਾ ਹੈ। ਮੈਨੂੰ ਨਹੀਂ ਪਤਾ ਕਿ ਉਹ ਕੁੜੀ ਕੌਣ ਹੈ। ਮੈਂ ਇੰਨੇ ਸਾਲਾਂ ਤੋਂ ਚੁਣੌਤੀ ਪੇਸ਼ ਕਰ ਰਹੀ ਹਾਂ। ਅਖ਼ਬਾਰਾਂ 'ਚ ਆਇਆ ਕਿ ਉਹ ਮੈਨੂੰ ਚੁਣੌਤੀ ਦੇ ਰਹੀ ਹੈ।'' ਉਨ੍ਹਾਂ ਕਿਹਾ, ''ਪਹਿਲਾਂ ਰਿੰਗ ਦੇ ਅੰਦਰ ਖ਼ੁਦ ਨੂੰ ਸਾਬਤ ਕਰੋ ਅਤੇ ਫਿਰ ਕੁਝ ਬੋਲੋ (ਮੇਰੇ ਖ਼ਿਲਾਫ਼)। ਉਸ ਨੇ ਕੌਮਾਂਤਰੀ ਪੱਧਰ 'ਤੇ ਸਿਰਫ ਇਕ ਤਮਗਾ ਜਿੱਤਿਆ ਹੈ ਅਤੇ ਉਸ ਦਾ ਹੰਕਾਰ ਦੇਖੋ। ਇਹ ਬੁਰੀ ਆਦਤ ਹੈ।''


author

Tarsem Singh

Content Editor

Related News