ਫੁੱਟਬਾਲਰ ਮੌਰੋ ਦੀ ਵਿਆਹੁਤਾ ਜ਼ਿੰਦਗੀ ਖਤਰੇ ''ਚ, ਪਤਨੀ ਨੇ ਸਾੜੀ ਦੋਵਾਂ ਦੀ ਫੋਟੋ

Wednesday, Feb 20, 2019 - 04:49 AM (IST)

ਫੁੱਟਬਾਲਰ ਮੌਰੋ ਦੀ ਵਿਆਹੁਤਾ ਜ਼ਿੰਦਗੀ ਖਤਰੇ ''ਚ, ਪਤਨੀ ਨੇ ਸਾੜੀ ਦੋਵਾਂ ਦੀ ਫੋਟੋ

ਜਲੰਧਰ - ਅਰਜਨਟੀਨਾ ਦੇ ਫੁੱਟਬਾਲਰ ਮੌਰੋ ਇਕਾਰਡੀ ਤੇ ਉਸ ਦੀ ਮਾਡਲ ਪਤਨੀ ਵਾਂਡਾ ਵਿਚ ਦੂਰੀਆਂ ਹੋਰ ਵਧ ਗਈਆਂ ਹਨ। ਬੀਤੇ ਦਿਨੀਂ ਖਬਰ ਆਈ ਸੀ ਕਿ ਦੋਵਾਂ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਹੈ। ਇਸ ਵਿਚਾਲੇ ਵਾਂਡਾ ਨੇ ਆਪਣੇ ਇੰਸਾਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕਰ ਕੇ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਉਕਤ ਵੀਡੀਓ ਵਿਚ ਵਾਂਡਾ ਮੌਰੋ ਦੇ ਨਾਲ ਵਾਲੀ ਫੋਟੋ ਸਾੜਦੀ ਹੋਈ ਦਿਸ ਰਹੀ ਹੈ। ਇਸ ਤੋਂ ਇਹ ਕਿਆਸ ਲੱਗ ਰਹੇ ਹਨ ਕਿ ਵਾਂਡਾ ਵਲੋਂ ਰਿਸ਼ਤੇ ਨੂੰ ਖਤਮ ਕਰ ਦਿੱਤਾ ਗਿਆ ਹੈ।

PunjabKesari
ਵੱਡੀ ਗੱਲ ਇਹ ਹੈ ਕਿ ਇਹ ਜੋੜਾ ਅਜੇ ਇਕ ਦਿਨ ਪਹਿਲਾਂ ਹੀ ਫੁੱਟਬਾਲ ਮੈਚ ਇਕੱਠੇ ਦੇਖਣ ਪਹੁੰਚਿਆ ਸੀ। ਦੋਵਾਂ ਦੇ ਰਿਸ਼ਤੇ ਵਿਚ ਅਚਾਨਕ ਇੰਨੀ ਵੱਡੀ ਤਰੇੜ ਕਿਵੇਂ ਆ ਗਈ, ਇਸ ਨੂੰ ਲੈ ਕੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਮੌਰੋ ਦਾ ਕਿਸੇ ਹੋਰ ਲੜਕੀ ਨਾਲ ਚੱਕਰ ਚੱਲ ਰਿਹਾ ਹੈ, ਜਿਸ ਕਾਰਨ ਵਾਂਡਾ ਬੇਹੱਦ ਨਿਰਾਸ਼ ਸੀ। ਸ਼ਾਇਦ ਇਸੇ ਕਾਰਨ ਉਸ ਨੇ ਪਤੀ ਮੌਰੋ ਨਾਲੋਂ ਰਿਸ਼ਤੇ ਤੋੜਨ ਵਿਚ ਹੀ ਭਲਾਈ ਸਮਝੀ। 

PunjabKesari
ਵਾਂਡਾ ਦਾ ਇਸ ਤੋਂ ਪਹਿਲਾਂ 2008 ਵਿਚ ਮੈਕਸੀ ਲੋਪੇਜ਼ ਨਾਲ ਵਿਆਹ ਹੋਇਆ ਸੀ। 5 ਸਾਲ ਟਿਕੇ ਇਸ ਵਿਆਹ ਦੌਰਾਨ ਵਾਂਡਾ ਨੇ ਮੈਕਸੀ ਦੇ 3 ਬੇਟਿਆਂ ਨੂੰ ਜਨਮ ਦਿੱਤਾ। 2014 ਵਿਚ ਮੌਰੇ ਨਾਲ ਵਿਆਹ ਤੋਂ ਬਾਅਦ ਉਸ ਨੇ ਦੋ ਬੇਟੀਆਂ ਨੂੰ ਜਨਮ ਦਿੱਤਾ। ਜ਼ਿਕਰਯੋਗ ਹੈ ਕਿ ਮੌਰੋ ਨੇ ਜਦੋਂ ਵਾਂਡਾ ਨਾਲ ਵਿਆਹ ਕੀਤਾ, ਉਦੋਂ ਉਸ ਦੀ ਉਮਰ ਸਿਰਫ 21 ਸਾਲ ਦੀ ਸੀ। ਵਾਂਡਾ ਪੇਸ਼ੇ ਤੋਂ ਟੀ. ਵੀ. ਹੋਸਟ ਹੈ। ਉਹ ਫੁੱਟਬਾਲ ਏਜੰਟ ਰਹਿਣ ਦੇ ਨਾਲ ਕਈ ਕੰਪਨੀਆਂ ਵਿਚ ਮਾਡਲਿੰਗ ਵੀ ਕਰ ਚੁੱਕੀ ਹੈ।

PunjabKesari


author

Gurdeep Singh

Content Editor

Related News