IPL ਦੇ ਮਾਰਕੀ ਪਲੇਅਰ : ਜਾਣੋ ਕਿਹੋ ਜਿਹਾ ਹੈ ਇਨ੍ਹਾਂ ਦਾ ਪ੍ਰਦਰਸ਼ਨ, ਕਿਉਂ ਵਿਕੇ ਕਰੋੜਾਂ ''ਚ

Saturday, Feb 12, 2022 - 05:12 PM (IST)

IPL ਦੇ ਮਾਰਕੀ ਪਲੇਅਰ : ਜਾਣੋ ਕਿਹੋ ਜਿਹਾ ਹੈ ਇਨ੍ਹਾਂ ਦਾ ਪ੍ਰਦਰਸ਼ਨ, ਕਿਉਂ ਵਿਕੇ ਕਰੋੜਾਂ ''ਚ

ਸਪੋਰਟਸ ਡੈਸਕ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਲਈ 10 ਫ੍ਰੈਂਚਾਈਜ਼ੀਆਂ ਨੇ ਆਪਣੇ ਪਸੰਦੀਦਾ ਖਿਡਾਰੀਆਂ 'ਤੇ ਬੋਲੀ ਲਗਾਈ। ਇਸ ਦੌਰਾਨ ਨਜ਼ਰਾਂ 10 ਮਾਰਕੀ ਪਲੇਅਰਾਂ 'ਤੇ ਰਹੀਆਂ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਕੀਮਤ ਸ਼੍ਰੇਅਸ ਅਈਅਰ ਨੂੰ ਮਿਲੀ। ਸ਼੍ਰੇਅਸ ਨੂੰ 12.25 ਕਰੋੜ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੇ ਨਾਲ ਰੱਖਿਆ। ਜਦਕਿ ਮਾਰਕੀ ਖਿਡਾਰੀਆਂ 'ਚ ਸਭ ਤੋਂ ਘੱਟ ਬੋਲੀ ਅਸ਼ਵਿਨ 'ਤੇ ਲੱਗੀ ਜਿਨ੍ਹਾਂ ਨੂੰ ਰਾਜਸਥਾਨ ਨੇ ਆਪਣੀ ਟੀਮ 'ਚ 5 ਕਰੋੜ ਰੁਪਏ ਦੇ ਕੇ ਲਿਆ। ਜਾਣੋ ਇਨ੍ਹਾਂ 10 ਮਾਰਕੀ ਪਲੇਅਰਾਂ ਦਾ ਪ੍ਰਦਰਸ਼ਨ-

1. ਟ੍ਰੇਂਟ ਬੋਲਟ ਰਾਜਸਥਾਨ ਰਾਇਲਜ਼ 'ਚ

PunjabKesari
ਮੈਚ 62, ਵਿਕਟਾਂ 76, ਬੈਸਟ 4/18, ਇਕੋਨਮੀ 8.4
ਮੁੰਬਈ ਦੀ ਤੇਜ਼ ਗੇਂਦਬਾਜ਼ੀ ਬੁਮਰਾਹ ਨਾਲ ਸੰਭਾਲੀ। ਪਾਵਰਪਲੇਅ ਦੇ ਸਭ ਤੋਂ ਖ਼ਤਰਨਾਕ ਗੇਂਦਬਾਜ਼। ਲਗਾਤਾਰ ਵਿਕਟ ਕੱਢਣ ਲਈ ਜਾਣੇ ਗਏ। ਹੁਣ ਰਾਜਸਥਾਨ ਦੀ ਤੇਜ਼ ਗੇਂਦਬਾਜ਼ੀ ਦੀ ਵਾਗਡੋਰ ਸੰਭਾਲਣਗੇ।

ਇਹ ਵੀ ਪੜ੍ਹੋ : IPL ਆਕਸ਼ਨ 'ਚ ਵੱਡਾ ਹਾਦਸਾ, ਆਕਸ਼ਨਰ ਹਿਊਜ ਐਡਮੀਡਸ ਬੇਹੋਸ਼ ਹੋ ਕੇ ਡਿੱਗੇ, ਇੰਟਰਵਿਊ 'ਚ ਕਹੀਆਂ ਸਨ ਇਹ ਗੱਲਾਂ

2. ਫਾਫ ਡੁ ਪਲੇਸਿਸ ਰਾਇਲ ਚੈਲੰਜਰਜ਼ ਬੈਂਗਲੌਰ 'ਚ

PunjabKesari
ਮੈਚ 100, ਦੌੜਾਂ 2035, ਔਸਤ 34.94, ਅਰਧ ਸੈਂਕੜੇ 22
ਭਰੋਸੇਮੰਦ ਬੱਲੇਬਾਜ਼, ਚੇਨਈ ਸੁਪਰ ਕਿੰਗਜ਼ ਲਈ ਲਗਾਤਾਰ ਦੌੜਾਂ ਬਣਾਉਂਦੇ ਰਹੇ ਹਨ। ਪਿਛਲੇ ਦੋ ਸੀਜ਼ਨ ਤੋਂ ਉਨ੍ਹਾਂ ਦੀ ਫਾਰਮ ਬਹੁਤ ਚੰਗੀ ਹੈ। ਬੈਂਗਲੌਰ ਨੇ ਇਨ੍ਹਾਂ 'ਤੇ ਦਾਅ ਖੇਡਿਆ ਹੈ। ਰਿਤਰਾਜ ਗਾਇਕਵਾੜ ਨੂੰ ਰਿਟੇਨ ਕੀਤਾ ਹੈ। ਫਾਫ ਨੂੰ ਓਪਨਿੰਗ 'ਤੇ ਆਜ਼ਮਾਇਆ ਜਾ ਸਕਦਾ ਹੈ।

3. ਪੈਟ ਕਮਿੰਸ ਕੋਲਕਾਤਾ ਨਾਈਟ ਰਾਈਡਰਜ਼ 'ਚ

PunjabKesari
ਮੈਚ 37, ਵਿਕਟ 38, ਬੈਸਟ 4/34, ਇਕੋਨਮੀ 8.24
ਕੋਲਕਾਤਾ ਨੂੰ ਤਜਰਬੇਕਾਰ ਗੇਂਦਬਾਜ਼ ਮਿਲੇਗਾ ਜੋ ਕਿ ਕਪਤਾਨੀ ਦੀ ਭੂਮਿਕਾ ਨਿਭਾਉਣ 'ਚ ਸਮਰਥ ਹੈ।

4. ਸ਼੍ਰੇਅਸ ਅਈਅਰ ਕੋਲਕਾਤਾ ਨਾਈਟ ਰਾਈਡਰਜ਼ 'ਚ

PunjabKesari
ਮੈਚ 87, ਦੌੜਾਂ 2375, ਔਸਤ 31.67, ਅਰਧ ਸੈਂਕੜੇ 16
ਕਪਤਾਨੀ ਲਈ ਪਹਿਲੀ ਪਸੰਦ ਹੋਣਗੇ। ਲੰਬੇ ਸਮੇਂ ਤਕ ਕੋਲਕਾਤਾ ਦੀ ਵਾਗਡੋਰ ਸੰਭਾਲ ਸਕਦੇ ਹਨ। ਦਿੱਲੀ ਦੀ ਕਪਤਾਨੀ ਕਰ ਚੁੱਕੇ ਹਨ। ਬਤੌਰ ਕਪਤਾਨ ਤੇ ਬੱਲੇਬਾਜ਼ ਇਨ੍ਹਾਂ ਦਾ ਪ੍ਰਦਰਸ਼ਨ ਕਾਫੀ ਚੰਗਾ ਹੈ।

ਇਹ ਵੀ ਪੜ੍ਹੋ : IPL ਨਿਲਾਮੀ ਦੇ ਇਤਿਹਾਸ 'ਚ ਯੁਵਰਾਜ ਸਿੰਘ ਦੇ ਬਾਅਦ ਦੂਜੇ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਬਣੇ ਈਸ਼ਾਨ ਕਿਸ਼ਨ

5. ਡੇਵਿਡ ਵਾਰਨਰ ਦਿੱਲੀ ਕੈਪੀਟਲਸ 'ਚ

PunjabKesari
ਮੈਚ 150, ਦੌੜਾਂ 5449, ਔਸਤ 41.6, ਸੈਂਕੜਾ 1, ਅਰਧ ਸੈਂਕੜੇ 4
ਦਿੱਲੀ ਦਾ ਓਪਨਿੰਗ ਕ੍ਰਮ ਹੋਰ ਮਜ਼ਬੂਤ ਹੋਵੇਗਾ। ਧਵਨ ਦੇ ਬਾਹਰ ਜਾਣ ਨਾਲ ਹੁਣ ਉਨ੍ਹਾਂ ਦੀ ਜਗ੍ਹਾ ਡੇਵਿਡ ਵਾਰਨਰ ਆਉਣਗੇ। ਪ੍ਰਿਥਵੀ ਦੇ ਨਾਲ ਲੈਫਟ ਰਾਈਟ ਦਾ ਕੰਬੀਨੇਸ਼ਨ ਫਿੱਟ ਬੈਠੇਗਾ। ਦਿੱਲੀ ਦੀ ਸਪੋਰਟ ਮੂਵ ਹੈ। ਇਸ ਤੋਂ ਪਹਿਲਾਂ ਵਾਰਨਰ ਹੈਦਰਾਬਾਦ ਵਲੋਂ ਖੇਡਦੇ ਹੋਏ ਖ਼ਿਤਾਬ ਵੀ ਦਿਵਾ ਚੁੱਕੇ ਹਨ।

6. ਸ਼ਿਖਰ ਧਵਨ ਪੰਜਾਬ ਕਿੰਗਜ਼ 'ਚ

PunjabKesari
ਮੈਚ 192, ਦੌੜਾਂ 5783, ਔਸਤ 34.6, ਸੈਂਕੜੇ 2, ਅਰਧ ਸੈਂਕੜੇ 44
ਧਵਨ ਆਖ਼ਰਕਾਰ ਹੈਦਰਾਬਾਦ ਤੇ ਦਿੱਲੀ ਦੇ ਬਾਅਦ ਪੰਜਾਬ ਕਿੰਗਜ਼ 'ਚ ਆਏ। ਓਪਨਿੰਗ ਕ੍ਰਮ ਮਯੰਕ ਅਗਰਵਾਲ ਦੇ ਨਾਲ ਵਧੀਆ ਚੁਆਇਸ, ਕੇ. ਐੱਲ. ਰਾਹੁਲ ਦਾ ਵਧੀਆ ਬਦਲ। ਓਪਨਿੰਗ ਕ੍ਰਮ ਹੋਰ ਮਜ਼ਬੂਤ।

7. ਕਗਿਸੋ ਰਬਾਡਾ ਪੰਜਾਬ ਕਿੰਗਜ਼ 'ਚ

PunjabKesari
ਮੈਚ 50, ਵਿਕਟ 76, ਬੈਸਟ 4.21, ਇਕੋਨਮੀ 8.21
ਕਗਿਸੋ ਰਬਾਡਾ ਦਿੱਲੀ ਤੋਂ ਰਿਲੀਜ਼ ਹੋਣ ਦੇ ਬਾਅਦ ਪੰਜਾਬ ਟੀਮ 'ਚ। ਪੰਜਾਬ ਫ੍ਰੈਂਚਾਈਜ਼ੀ ਦਾ ਚੰਗਾ ਮੂਵ। ਪੰਜਾਬ ਲਈ ਗੇਂਦਬਾਜ਼ੀ ਹਮੇਸ਼ਾ ਸਿਰਦਰਦ ਰਹੀ ਹੈ। ਸ਼ੰਮੀ ਦੇ ਜਾਣ ਦੇ ਬਾਅਦ ਮੁੱਖ ਗੇਂਦਬਾਜ਼ ਦੇ ਤੌਰ 'ਤੇ ਰਬਾਡਾ ਸਭ ਤੋਂ ਉੱਤਮ।

8. ਰਵੀਚੰਦਰਨ ਅਸ਼ਵਿਨ ਰਾਜਸਥਾਨ ਰਾਇਲਜ਼ 'ਚ

PunjabKesari
ਮੈਚ 167, ਵਿਕਟ 145, ਬੈਸਟ 4/34, ਇਕੋਨਮੀ 6.91
ਸੰਜੂ ਸੈਮਸਨ ਦੀ ਕਪਤਾਨੀ ਵਾਲੀ ਰਾਜਸਥਾਨ ਰਾਇਲਜ਼ ਨੇ ਅਸ਼ਵਿਨ 'ਤੇ ਦਾਅ ਲਾਇਆ। ਬਿਹਤਰੀਨ ਸਪਿਨਰ। ਚੰਗਾ ਤਜਰਬਾ। ਚੇਨਈ ਸੁਪਰ ਕਿੰਗਜ਼ ਤੇ ਦਿੱਲੀ ਜਿਹੀਆਂ ਟੀਮਾਂ ਨਾਲ ਖੇਡ ਚੁੱਕੇ। ਰਾਜਸਥਾਨ ਰਾਇਲਜ਼ ਲਈ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।

ਇਹ ਵੀ ਪੜ੍ਹੋ : IPL Auction 2022 LIVE: ਸ਼੍ਰੇਅਸ ਅਈਅਰ ਤੋਂ ਮਹਿੰਗੇ ਵਿਕੇ ਈਸ਼ਾਨ ਕਿਸ਼ਨ, ਮੁੰਬਈ ਨੇ 15.25 ਕਰੋੜ 'ਚ ਖ਼ਰੀਦਿਆ

9. ਮੁਹੰਮਦ ਸ਼ੰਮੀ ਗੁਜਰਾਤ ਟਾਈਟਨਸ 'ਚ

PunjabKesari
ਮੈਚ 77, ਵਿਕਟ 79, ਬੈਸਟ 3.15, ਇਕੋਨਮੀ 8.69
ਪੰਜਾਬ ਲਈ ਲੰਬੇ ਸਮੇਂ ਤੋਂ ਖੇਡੇ ਮੁਹੰਮਦ ਸ਼ੰਮੀ ਹੁਣ ਗੁਜਰਾਤ ਟਾਈਟਨਸ 'ਚ ਦਿਸਣਗੇ। ਸ਼ੰਮੀ ਸ਼ਾਨਦਾਰ ਲੈਅ 'ਚ ਹਨ। ਪਿਛਲੇ ਸੀਜ਼ਨਾਂ ਤੋਂ ਲਗਾਤਾਰ ਵਿਕਟਾਂ ਕੱਢ ਰਹੇ ਹਨ। ਗੁਜਰਾਤ ਦੀ ਗੇਂਦਬਾਜ਼ੀ ਮਜ਼ਬੂਤ ਹੋਵੇਗੀ।

10. ਕਵਿੰਟਨ ਡਿ ਕਾਕ ਲਖਨਊ ਸੁਪਰ ਜਾਇੰਟਸ 'ਚ

PunjabKesari
ਮੈਚ 77, ਦੌੜਾਂ 2256, ਔਸਤ 31.33, ਸੈਂਕੜਾ 1, ਅਰਧ ਸੈਂਕੜੇ 16
ਲਖਨਊ ਦਾ ਚੰਗਾ ਮੂਵ। ਡਿ ਕਾਕ ਬਿਹਤਰੀਨ ਓਪਨਿੰਗ ਬੱਲੇਬਾਜ਼। ਉੱਪਰਲੇ ਕ੍ਰਮ 'ਤੇ ਚੰਗਾ ਖੇਡਦੇ ਹਨ। ਮੁੰਬਈ ਤੋਂ ਵੱਖ ਹੋਣ ਦੇ ਬਾਅਦ ਨਜ਼ਰਾਂ ਉਨ੍ਹਾਂ 'ਤੇ ਰਹਿਣਗੀਆਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News