ਮਾਰਾਡੋਨਾ ਦਾ ਦੌਰਾ ਚੌਥੀ ਵਾਰ ਟਲਿਆ

10/06/2017 2:35:17 AM

ਕੋਲਕਾਤਾ— ਅਰਜਨਟੀਨਾ ਦੇ ਮਹਾਨ ਫੁੱਟਬਾਲ ਖਿਡਾਰੀ ਡਿਆਗੋ ਮਾਰਾਡੋਨਾ ਦੇ ਸ਼ਹਿਰ ਦੇ ਦੌਰੇ ਨੂੰ ਸੁਰੱਖਿਆ ਕਾਰਨਾਂ ਕਰਕੇ ਚੌਥੀ ਵਾਰ ਟਾਲ ਦਿੱਤਾ ਗਿਆ ਹੈ, ਕਿਉਂਕਿ ਉਸਦੀ ਯਾਤਰਾ ਦੌਰਾਨ ਹੀ ਫੀਫਾ ਅੰਡਰ-17 ਵਿਸ਼ਵ ਕੱਪ ਦੇ ਮੈਚ ਹੋਣੇ ਹਨ। ਆਯੋਜਕਾਂ ਨੇ ਇਕ ਦਿਨ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਤਿੰਨ ਵਾਰ ਟਲਣ ਤੋਂ ਬਾਅਦ ਦੌਰੇ ਦੇ 8 ਤੇ 9 ਅਕਤੂਬਰ ਨੂੰ ਹੋਣ ਦੀ ਪੁਸ਼ਟੀ ਹੋ ਗਈ ਹੈ ਪਰ 8 ਅਕਤੂਬਰ ਨੂੰ ਇੱਥੇ ਅੰਡਰ-17 ਵਿਸ਼ਵ ਕੱਪ ਦੇ ਮੈਚ ਸ਼ੁਰੂ ਹੋਣ ਕਾਰਨ ਪੁਲਸ ਅਧਿਕਾਰੀਆਂ ਨੇ ਅੱਜ ਇਸ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ।


Related News