ਇੰਡੋਨੇਸ਼ੀਆ ਦਾ ਸੇਮੇਰੂ ਜਵਾਲਾਮੁਖੀ 5 ਵਾਰ ਫਟਿਆ
Saturday, May 18, 2024 - 10:41 AM (IST)
ਜਕਾਰਤਾ (ਅਨਸ) - ਇੰਡੋਨੇਸ਼ੀਆ ਦੇ ਪੂਰਬੀ ਜਾਵਾ ਸੂਬੇ ਵਿਚ ਸੇਮੇਰੂ ਜੁਆਲਾਮੁਖੀ ਸ਼ੁੱਕਰਵਾਰ ਨੂੰ 5 ਵਾਰ ਫਟਿਆ, ਜਿਸ ਨਾਲ ਜਵਾਲਾਮੁਖੀ ਦੀ ਸੁਆਹ ਆਪਣੀ ਸਿਖਰ ਤੋਂ 900 ਮੀਟਰ ਤੱਕ ਫੈਲ ਗਈ। ਪਹਿਲਾ ਧਮਾਕਾ ਸਥਾਨਕ ਸਮੇਂ ਅਨੁਸਾਰ ਸਵੇਰੇ 6.29 ਵਜੇ ਹੋਇਆ, ਜਿਸ ਨਾਲ ਸਫੇਦ ਤੋਂ ਸਲੇਟੀ ਸੁਆਹ ਦਾ ਇਕ ਥੰਮ੍ਹ ਜਿਹਾ ਦੱਖਣ-ਪੱਛਮ ਵੱਲ 500 ਮੀਟਰ ਦੀ ਦੂਰੀ ਵੱਲ ਵਧ ਰਿਹਾ ਸੀ। ਦੂਜਾ ਧਮਾਕਾ ਸਵੇਰੇ 6.50 ਵਜੇ, ਤੀਜਾ ਸਵੇਰੇ 7.28 ਵਜੇ, ਚੌਥਾ ਸਵੇਰੇ 7.57 ਵਜੇ ਅਤੇ ਪੰਜਵਾਂ ਸਵੇਰੇ 8.05 ਵਜੇ ਹੋਇਆ।
ਅਧਿਕਾਰੀਆਂ ਨੇ ਗਰਮ ਬੱਦਲਾਂ ਅਤੇ ਲਾਵੇ ਦੇ ਵਹਾਅ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਲੋਕਾਂ ਨੂੰ ਟੋਏ ਦੇ 5 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਰਹਿਣ ਲਈ ਸੁਚੇਤ ਕੀਤਾ ਹੈ। ਲੋਕਾਂ ਨੂੰ ਸੇਮੇਰੂ ਕ੍ਰੇਟਰ ਤੋਂ ਨਿਕਲਣ ਵਾਲੇ ਲਾਵੇ ਦੀਆਂ ਨਦੀਆਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।