ਵੱਡਾ ਹਾਦਸਾ ਟਲਿਆ, ਰਨਵੇ 'ਤੇ ਟਰੈਕਟਰ-ਟ੍ਰਾਲੀ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼

Friday, May 17, 2024 - 08:36 PM (IST)

ਵੱਡਾ ਹਾਦਸਾ ਟਲਿਆ, ਰਨਵੇ 'ਤੇ ਟਰੈਕਟਰ-ਟ੍ਰਾਲੀ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼

ਪੁਣੇ, (ਭਾਸ਼ਾ)- ਦਿੱਲੀ ਜਾਣ ਵਾਲੇ ਏਅਰ ਇੰਡੀਆ ਦੇ ਇਕ ਜਹਾਜ਼ ਦੀ ਉਡਾਣ ਪੁਣੇ ਹਵਾਈ ਅੱਡੇ ’ਤੇ ਸਾਮਾਨ ਲੈ ਕੇ ਜਾਣ ਵਾਲੀ ਟਰੈਕਟਰ-ਟ੍ਰਾਲੀ ਨਾਲ ਟਕਰਾਉਣ ਤੋਂ ਬਾਅਦ ਰੱਦ ਕਰ ਦਿੱਤੀ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੁਣੇ ਹਵਾਈ ਅੱਡੇ ’ਤੇ ਇਹ ਜਹਾਜ਼ ਟੇਕ-ਆਫ ਲਈ ਰਨਵੇਅ ਵੱਲ ਵਧ ਰਿਹਾ ਸੀ। ਏਅਰਲਾਈਨ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਇਹ ਘਟਨਾ ਵੀਰਵਾਰ ਸ਼ਾਮ ਲੱਗਭਗ 4 ਵਜੇ ਵਾਪਰੀ। ਸੂਤਰਾਂ ਨੇ ਦੱਸਿਆ ਕਿ ਜਹਾਜ਼ ’ਚ ਲਗਭਗ 200 ਯਾਤਰੀ ਸਵਾਰ ਸਨ ਅਤੇ ਘਟਨਾ ਤੋਂ ਬਾਅਦ ਉਹ ਲੱਗਭਗ 6 ਘੰਟੇ ਤੱਕ ਹਵਾਈ ਅੱਡੇ ’ਤੇ ਫਸੇ ਰਹੇ। ਏਅਰ ਇੰਡੀਆ ਨੇ ਕਿਹਾ ਕਿ ਯਾਤਰੀਆਂ ਨੂੰ ਉਨ੍ਹਾਂ ਦਾ ਪੂਰਾ ਕਿਰਾਇਆ ਵਾਪਸ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਅਗਲੀ ਯਾਤਰਾ ਮੁਫਤ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ।


author

Rakesh

Content Editor

Related News