ਲਾਓਸ ਦੇ ਰਾਸ਼ਟਰਪਤੀ ਸਿਸੋਲੀਥ ਕਰਨਗੇ ਰੂਸ ਦਾ ਦੌਰਾ

Monday, May 06, 2024 - 04:44 PM (IST)

ਵਿਏਨਟਿਏਨ (ਯੂਐਨਆਈ): ਦੱਖਣ-ਪੂਰਬੀ ਏਸ਼ੀਆਈ ਦੇਸ਼ ਲਾਓਸ ਦੇ ਰਾਸ਼ਟਰਪਤੀ ਥੋਂਗਲੌਨ ਸਿਸੌਲੀਥ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ 'ਤੇ 7 ਤੋਂ 11 ਮਈ ਤੱਕ ਉੱਚ ਪੱਧਰੀ ਵਫ਼ਦ ਨਾਲ ਰੂਸ ਦੀ ਸਰਕਾਰੀ ਯਾਤਰਾ ਕਰਨਗੇ। ਲਾਓਸ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਰਾਸ਼ਟਰਪਤੀ ਦੇ ਦੌਰੇ ਬਾਰੇ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ : ਚੀਨ ਦੇ ਰਾਸ਼ਟਰਪਤੀ ਖਿਲਾਫ਼ ਸੜਕਾਂ ’ਤੇ ਆਏ ਲੋਕ

ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਯਾਤਰਾ ਦਾ ਉਦੇਸ਼ ਦੋਵਾਂ ਦੇਸ਼ਾਂ ਦਰਮਿਆਨ ਦੋਸਤਾਨਾ ਸਬੰਧਾਂ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਲਾਓਸ ਅਤੇ ਰੂਸ ਦਰਮਿਆਨ ਦੋਸਤੀ ਸੰਧੀ ਦੀ 30ਵੀਂ ਵਰ੍ਹੇਗੰਢ ਦਾ ਜਸ਼ਨ ਮਨਾਉਣਾ ਹੈ। ਆਪਣੀ ਫੇਰੀ ਦੌਰਾਨ ਸਿਸੌਲੀਥ 1941 ਤੋਂ 1945 ਤੱਕ 'ਮਹਾਨ ਦੇਸ਼ਭਗਤੀ ਯੁੱਧ' ਵਿੱਚ ਸੋਵੀਅਤ ਯੂਨੀਅਨ ਦੀ ਜਿੱਤ ਦੀ 79ਵੀਂ ਵਰ੍ਹੇਗੰਢ ਮੌਕੇ ਇੱਕ ਯਾਦਗਾਰੀ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News