ਮਨੂ ਗੰਡਾਸ ਨੇ ਜਿੱਤਿਆ ਸੀਜ਼ਨ ਦਾ ਛੇਵਾਂ ਖਿਤਾਬ, ਲਾਹਿੜੀ ਦੂਜੇ ਸਥਾਨ ''ਤੇ ਰਹੇ
Sunday, Dec 18, 2022 - 06:59 PM (IST)

ਕੋਲਕਾਤਾ : ਗੁਰੂਗ੍ਰਾਮ ਦੇ ਗੋਲਫਰ ਮਨੂ ਗੰਡਾਸ ਨੇ ਉਦਘਾਟਨੀ ਐਸਐਸਪੀ ਚੌਰਸੀਆ ਇਨਵੀਟੇਸ਼ਨਲ ਗੋਲਫ ਟੂਰਨਾਮੈਂਟ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਨੂੰ ਇੱਥੇ ਪੀਜੀਟੀਆਈ ਸੀਜ਼ਨ ਵਿੱਚ ਸਾਲ ਦਾ ਰਿਕਾਰਡ ਛੇਵਾਂ ਖ਼ਿਤਾਬ ਜਿੱਤਿਆ। ਗੰਡਾਸ (69-66-72-68) ਨੇ ਆਪਣੇ ਕਰੀਅਰ ਦੀ 7ਵੀਂ ਜਿੱਤ ਹਾਸਲ ਕੀਤੀ।
ਉਸ ਨੇ ਚੌਥੇ ਗੇੜ ਵਿੱਚ ਚਾਰ ਅੰਡਰ 68 ਦਾ ਸ਼ਾਨਦਾਰ ਕਾਰਡ ਖੇਡਿਆ ਜਿਸ ਨਾਲ ਉਹ 13 ਅੰਡਰ 275 ਦੇ ਸਕੋਰ ਨਾਲ ਪਹਿਲੇ ਸਥਾਨ 'ਤੇ ਰਿਹਾ। ਅਨਿਰਬਾਨ ਲਾਹਿੜੀ ਦੂਜੇ ਅਤੇ ਗਗਨਜੀਤ ਭੁੱਲਰ ਤੀਜੇ ਸਥਾਨ ’ਤੇ ਰਹੇ। ਇਸ ਜਿੱਤ ਨਾਲ ਗੰਡਾਸ ਨੂੰ ਇਨਾਮੀ ਰਾਸ਼ੀ ਵਜੋਂ 15,00,000 ਰੁਪਏ ਮਿਲੇ, ਜਿਸ ਨਾਲ ਉਹ ਟਾਟਾ ਸਟੀਲ ਪੀਜੀਟੀਆਈ ਰੈਂਕਿੰਗ ਵਿੱਚ ਦੂਜੇ ਤੋਂ ਪਹਿਲੇ ਸਥਾਨ 'ਤੇ ਆ ਗਿਆ। ਇਸ ਨਾਲ ਉਸ ਦੀ ਸੀਜ਼ਨ ਦੀ ਕਮਾਈ 80,78,938 ਰੁਪਏ ਹੋ ਗਈ।