ਦੇਸ਼ ਲਈ ਹੋਰ ਤਮਗੇ ਜਿੱਤਣਾ ਟੀਚਾ : ਮਨੂ ਭਾਕਰ

05/10/2018 9:20:30 AM

ਨਵੀਂ ਦਿੱਲੀ—ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ 16 ਸਾਲਾ ਨਿਸ਼ਾਨੇਬਾਜ਼ ਮਨੂ ਭਾਕਰ ਨੇ ਦੇਸ਼ ਲਈ ਏਸ਼ੀਆਈ ਖੇਡਾਂ ਸਮੇਤ ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ 'ਚ ਹੋਰ ਤਮਗੇ ਜਿੱਤਣ ਦਾ ਟੀਚਾ ਰੱਖਿਆ ਹੈ। ਹਰਿਆਣਾ ਦੇ ਝੱਜਰ ਦੀ ਮਨੂ ਨੇ ਮਹਿਲਾ ਹਾਈਜੀਨ ਬ੍ਰਾਂਡ ਪੀ-ਸੇਫ ਦੀ ਬ੍ਰਾਂਡ ਅੰਬੈਸਡਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਕਿਹਾ ਕਿ ਮੇਰਾ ਅਭਿਆਸ ਜ਼ੋਰਾਂ 'ਤੇ ਚੱਲ ਰਿਹਾ ਹੈ। ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਮੈਂ ਅੱਗੇ ਵੀ ਦੇਸ਼ ਲਈ ਤਮਗੇ ਜਿੱਤਾਂ।

ਮਨੂ ਨੇ ਦੱਸਿਆ ਕਿ ਉਸ ਨੇ ਹੁਣ ਜਰਮਨੀ ਵਿਚ ਜੂਨੀਅਰ ਅਤੇ ਸੀਨੀਅਰ ਵਿਸ਼ਵ ਕੱਪ ਵਿਚ ਹਿੱਸਾ ਲੈਣ ਜਾਣਾ ਹੈ। ਇਸ ਤੋਂ ਬਾਅਦ ਉਸ ਦੇ ਸਾਹਮਣੇ ਏਸ਼ੀਆਈ ਖੇਡਾਂ ਦੀ ਸਖਤ ਚੁਣੌਤੀ ਹੋਵੇਗੀ। ਫਿਰ ਉਹ ਯੁਵਾ ਓਲੰਪਿਕ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ। ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲੇ ਏਸ਼ੀਆਈ ਖੇਡਾਂ ਦੀ ਚੁਣੌਤੀ ਨੂੰ ਜ਼ਿਆਦਾ ਸਖਤ ਹੋਣ ਦੇ ਸਵਾਲ 'ਤੇ ਮਨੂ ਨੇ ਕਿਹਾ ਕਿ ਤੁਹਾਨੂੰ ਤਮਗਾ ਕਦੇ ਹੱਥ ਵਿਚ ਰੱਖ ਕੇ ਨਹੀਂ ਮਿਲਦਾ। 

ਇਸ ਦੇ ਲਈ ਮਿਹਨਤ ਕਰਨੀ ਪੈਂਦੀ ਹੈ ਤੇ ਇਸ ਨੂੰ ਜਿੱਤਣਾ ਪੈਂਦਾ ਹੈ। ਏਸ਼ੀਆਈ ਖੇਡਾਂ ਦਾ ਪੱਧਰ ਕਾਫੀ ਵੱਖਰਾ ਹੈ। ਇਸ 'ਚ ਜ਼ਿਆਦਾ ਦੇਸ਼ ਹਿੱਸਾ ਲੈਂਦੇ ਹਨ ਪਰ ਤਮਗਾ ਜਿੱਤਣ ਲਈ ਮੈਨੂੰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ ਅਤੇ ਮੈਂ ਇਸ ਦੇ ਲਈ ਪੂਰੀ ਕੋਸ਼ਿਸ਼ ਕਰਾਂਗੀ। 


Related News