ਮਨੀਸ਼ ਪਾਂਡੇ ਨੇ ਇਕ ਹੱਥ ਨਾਲ ਵਾਰਨਰ ਦਾ ਰਾਕੇਟ ਕੈਚ ਫੜ ਕੀਤਾ ਕਮਾਲ, ਦੇਖੋ ਵੀਡੀਓ
Saturday, Jan 18, 2020 - 10:59 AM (IST)

ਸਪੋਰਟਸ ਡੈਸਕ— ਰਾਜਕੋਟ ਵਨ ਡੇ 'ਚ ਟੀਮ ਇੰਡੀਆ ਨੇ 341 ਦੌੜਾਂ ਦਾ ਵੱਡਾ ਟੀਚਾ ਰੱਖ ਕੇ ਜਦੋਂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੀ ਸਸਤੇ 'ਚ ਵਿਕਟ ਹਾਸਲ ਕੀਤੀ ਤਾਂ ਸਟੇਡੀਅਮ 'ਚ ਬੈਠੇ ਦਰਸ਼ਕਾਂ ਤੋਂ ਇਲਾਵਾ ਟੀਮ ਇੰਡੀਆ ਦੇ ਖਿਡਾਰੀ ਵੀ ਖੁਸ਼ੀ ਨਾਲ ਝੂੱਮਣ ਲੱਗੇ। ਮੁੰਬਈ ਵਨ ਡੇ 'ਚ ਸੈਂਕੜਾ ਲਾਉਣ ਤੋਂ ਬਾਅਦ ਵਾਰਨਰ ਦੂੱਜੇ ਵਨ ਡੇ 'ਚ ਤੇਜ਼ ਸ਼ੁਰੂਆਤ ਕਰਦੇ ਹੋਏ ਨਜ਼ਰ ਆ ਰਿਹਾ ਸੀ। ਅਜਿਹੇ ਸਮੇਂ 'ਚ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਇਕ ਗੇਂਦ 'ਤੇ ਜ਼ੋਰਦਾਰ ਸ਼ਾਟ ਲਗਾਉਣ ਦੇ ਚੱਕਰ 'ਚ ਵਾਰਨਰ ਮਨੀਸ਼ ਪਾਂਡੇ ਦੇ ਹੱਥੋਂ ਕੈਚ ਆਊਟ ਹੋ ਗਿਆ। ਮਨੀਸ਼ ਨੇ ਜੰਪ ਲਾ ਕੇ ਇਕ ਹੱਥ ਨਾਲ ਕੈਚ ਫੜਿਆ ਸੀ। ਉਸ ਦੀ ਇਸ ਕੈਚ ਨਾਲ ਸਾਥੀ ਖਿਡਾਰੀ ਰਵਿੰਦਰ ਜਡੇਜਾ ਇਨ੍ਹੇ ਖੁਸ਼ ਹੋਏ ਕਿ ਉਨ੍ਹਾਂ ਨੇ ਮਨੀਸ਼ ਨੂੰ ਗੋਦ 'ਚ ਚੁੱਕ ਲਿਆ ਅਤੇ ਖੂਬ ਜਸ਼ਨ ਮਨਾਇਆ।
Stretch and Catch it like Manish Pandeyhttps://t.co/6fJq1oMIoh via @bcci
— jasmeet (@jasmeet047) January 17, 2020
ਦੱਸ ਦੇਈਏ ਕਿ ਡੇਵਿਡ ਵਾਰਨਰ ਇਸ ਸਮੇਂ ਆਪਣੇ ਵਨ ਡੇ ਕਰੀਅਰ ਦੀ ਸਭ ਤੋਂ ਬਿਹਤਰੀਨ ਫ਼ਾਰਮ 'ਚ ਚੱਲ ਰਿਹਾ ਹੈ। ਬਾਲ ਟੈਪਰਿੰਗ ਦੇ ਕਾਰਨ ਲੱਗੇ ਇਕ ਸਾਲ ਦੀ ਪਾਬੰਦੀ ਤੋਂ ਬਾਅਦ ਵਾਰਨਰ ਨੇ ਪਹਿਲਾਂ ਆਈ. ਪੀ. ਐੱਲ 'ਚ 600 ਤੋਂ ਜ਼ਿਆਦਾ ਦੌੜਾਂ ਬਣਾਈਆਂ ਤਾਂ ਉਸ ਤੋਂ ਬਾਅਦ ਕ੍ਰਿਕਟ ਵਿਸ਼ਵ ਕੱਪ 'ਚ ਵੀ ਰਿਕਾਰਡ ਦ ਬਣਾਏ। ਇਕੱਲੀ ਏਸ਼ੇਜ਼ ਸੀਰੀਜ਼ ਨੂੰ ਛੱਡ ਦਿੱਤਾ ਜਾਵੇ ਤਾਂ ਵਾਰਨਰ ਜਿੱਥੇ ਵੀ ਜਾ ਰਹੇ ਹਨ, ਖੂਬ ਰਣ ਬਣਾ ਰਹੇ ਹਨ। ਵਾਰਨਰ ਦਾ ਬੱਲਾ ਟੀਮ ਇੰਡੀਆ ਦੇ ਖਿਲਾਫ ਵੀ ਖੂਬ ਬੋਲਦਾ ਹੈ। ਹੁਣ ਤੱਕ 17 ਮੈਚਾਂ 'ਚ 820 ਦੌੜਾਂ ਬਣਾ ਚੁੱਕਾ ਹੈ ਜਿਸ 'ਚ 3 ਸੈਂਕੜੇ ਅਤੇ 4 ਅਰਧ ਸੈਂਕੜੇ ਸ਼ਾਮਲ ਹਨ।