ਮਨੀਸ਼ ਪਾਂਡੇ ਨੇ ਅਨੋਖੇ ਅੰਦਾਜ਼ ’ਚ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਲਿਖਿਆ ਇਹ ਖ਼ਾਸ ਮੈਸੇਜ

07/16/2020 2:18:40 PM

ਸਪੋਰਟਸ ਡੈਸਕ– ਆਪਣੀ ਬੱਲੇਬਾਜ਼ੀ ਨਾਲ ਟੀਮ ਇੰਡੀਆ ਦੇ ਅਹਿਮ ਮੈਚ ਜਿੱਤਵਾ ਚੁੱਕੇ ਟੀਮ ਭਾਰਤੀ ਟੀਮ ਦੇ ਸਟਾਰ ਖਿਡਾਰੀ ਮਨੀਸ਼ ਪਾਂਡੇ ਸੋਸ਼ਲ ਮੀਡੀਆ ’ਤੇ ਸੁਰਖੀਆਂ ’ਚ ਚੱਲ ਰਹੇ ਹਨ।  ਉਨ੍ਹਾਂ ਨੇ ਆਪਣੀ ਪਤਨੀ ਅਸ਼੍ਰਿਤਾ ਸ਼ੈੱਟੀ ਨਾਲ ਇਕ ਰੋਮਾਂਟਿਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀ ਹੈ। 

PunjabKesari

ਦਰਅਸਲ, ਮਨੀਸ਼ ਪਾਂਡੇ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਤੁਹਾਡੇ ਨਾਲ ਜ਼ਿੰਦਗੀ ਦਾ ਹਰ ਦਿਨ ਬਿਹਤਰ ਹੋ ਜਾਂਦਾ ਹੈ... happy birthday love।’ ਦੱਸ ਦੇਈਏ ਕਿ ਮਨੀਸ਼ ਪਾਂਡੇ ਦੀ ਪਤਨੀ ਦਾ ਅੱਜ ਜਨਮਦਿਨ ਹੈ। ਪਾਂਡੇ ਨੇ ਆਪਣੀ ਪਤਨੀ ਨਾਲ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਉਸ ਨੂੰ ਖ਼ਾਸ ਅੰਦਾਜ਼ ’ਚ ਵਧਾਈ ਦਿੱਤੀ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਪਾਂਡੇ ਦੀ ਤਸਵੀਰ ’ਤੇ ਚੰਮ ਕੇ ਕੁਮੈਂਟ ਕੀਤੇ ਹਨ। 

PunjabKesari

ਜ਼ਿਕਰਯੋਗ ਹੈ ਕਿ ਮਨੀਸ਼ ਪਾਂਡੇ ਨੂੰ ਪਿਛਲੇ ਸਾਲ 2 ਦਸੰਬਰ 2019 ਨੂੰ ਆਪਣਾ ਜੀਵਨਸਾਥੀ ਮਿਲ ਗਿਆ ਸੀ। ਜੀ ਹਾਂ, ਟੈਲੇਂਟਿਡ ਕ੍ਰਿਕਟਰ ਦੇ ਰੂਪ ’ਚ ਉਭਰੇ ਪਾਂਡੇ ਨੇ ਮੁੰਬਈ ’ਚ ਸਾਊਥ ਇੰਡੀਅਨ ਅਭਿਨੇਤਰੀ ਅਸ਼੍ਰਿਤਾ ਸ਼ੈੱਟੀ ਨਾਲ ਵਿਆਹ ਕੀਤਾ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋਈਆਂ ਸਨ। 

PunjabKesari

ਹਾਲਾਂਕਿ, ਕ੍ਰਿਕਟ ਕਰੀਅਰ ’ਤੇ ਨਜ਼ਰ ਮਾਰੀਏ ਤਾਂ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾਉਣ ਵਾਲੇ ਮਨੀਸ਼ ਪਾਂਡੇ ਨੇ ਭਾਰਤੀ ਟੀਮ ਲਈ 23 ਵਨ ਡੇ ਅਤੇ 31 ਟੀ-20 ਮੁਕਾਬਲੇ ਖੇਡੇ ਹਨ। ਉਥੇ ਹੀ ਪਾਂਡੇ ਜੀ ਦਾ ਆਈ.ਪੀ.ਐੱਲ. ਕਰੀਅਰ ਕਾਫੀ ਸ਼ਾਨਦਾਰ ਰਿਹਾ ਹੈ। ਉਨ੍ਹਾਂ ਇਸ ਵਿਚ 130 ਮੈਚ ਖੇਡੇ ਹਨ ਜਿਨ੍ਹਾਂ ’ਚ ਮਨੀਸ਼ ਪਾਂਡੇ ਨੇ ਦੋ ਸੈਂਕੜੇ ਅਤੇ 15 ਅਰਧ ਸੈਂਕੜੇ ਬਣਾਏ ਹਨ। ਪਿਛਲੇ ਸੀਜ਼ਨ ਵੀ ਮਨੀਸ਼ ਪਾਂਡੇ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਟੀਮ ’ਚ ਉਨ੍ਹਾਂ ਦੀ ਵਾਪਸੀ ਦਾ ਰਸਤਾ ਆਸਾਨ ਹੋਇਆ ਸੀ। 


Rakesh

Content Editor

Related News