ਰੋਨਾਲਡੋ ਦੇ ਗੋਲ ਨਾਲ ਮੈਨਚੇਸਟਰ ਯੂਨਾਈਟਡ ਜਿੱਤਿਆ

Thursday, Sep 30, 2021 - 12:51 PM (IST)

ਰੋਨਾਲਡੋ ਦੇ ਗੋਲ ਨਾਲ ਮੈਨਚੇਸਟਰ ਯੂਨਾਈਟਡ ਜਿੱਤਿਆ

ਮੈਨਚੇਸਟਰ (ਭਾਸ਼ਾ) : ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਮੈਨਚੇਸਟਰ ਯੂਨਾਈਟਡ ਵਿਚ ਵਾਪਸੀ ਦੇ ਬਾਅਦ ਚੈਂਪੀਅਨ ਲੀਗ ਵਿਚ ਜੇਤੂ ਗੋਲ ਕੀਤਾ ਅਤੇ ਜਿੱਤ ਦਾ ਜਸ਼ਨ ਜਰਸੀ ਉਤਾਰ ਕੇ ਦਰਸ਼ਕਾਂ ਦੇ ਸਵਾਗਤ ਦਾ ਜਵਾਬ ਦਿੰਦੇ ਹੋਏ ਮਨਾਇਆ। ਚੈਂਪੀਅਨਸ ਲੀਗ ਵਿਚ 178ਵਾਂ ਮੈਚ ਖੇਡ ਰਹੇ ਰੋਨਾਲਡੋ ਨੇ ਸਟਾਪੇਜ ਟਾਈਮ ਦੇ 5ਵੇਂ ਮਿੰਟ ਵਿਚ ਗੋਲ ਕੀਤਾ। ਉਨ੍ਹਾਂ ਦੇ ਇਸ ਗੋਲ ਦੀ ਮਦਦ ਨਾਲ ਯੂਨਾਈਟਡ ਨੇ ਵਿਲਾਰੀਆਲ ਨੂੰ 2.1 ਨਾਲ ਹਰਾਇਆ।

ਇਸ ਮੈਚ ਨੂੰ ਦੇਖਣ ਲਈ ਮਹਾਨ ਦੌੜਾਕ ਉਸੇਨ ਬੋਲਟ ਵੀ ਸਟੇਡੀਅਮ ਵਿਚ ਸਨ ਜੋ ਲਾਲ ਅਤੇ ਚਿੱਟੇ ਰੰਗ ਦਾ ਯੂਨਾਈਡ ਦਾ ਸਕਾਰਫ ਗਲੇ ਵਿਚ ਪਾ ਕੇ ਬੈਠੇ ਸਨ। ਯੁਵੇਂਟਸ ਤੋਂ ਦੂਜੀ ਵਾਰ ਯੂਨਾਈਟਡ ਵਿਚ ਆਏ ਰੋਨਾਡਲੋ ਦਾ ਇਹ 5 ਮੈਚਾਂ ਵਿਚ 5ਵਾਂ ਗੋਲ ਸੀ। ਇਹ ਚੈਂਪੀਅਨ ਲੀਗ ਵਿਚ ਉਨ੍ਹਾਂ ਦਾ 136ਵਾਂ ਗੋਲ ਸੀ ਜੋ ਇਕ ਰਿਕਾਰਡ ਹੈ। ਯੂਨਾਈਟਡ ਨੇ ਗਰੁੱਪ ਐੱਫ ਵਿਚ ਸਵਿਟਜ਼ਰਲੈਂਡ ਦੀ ਟੀਮ ਯੰਗ ਬੁਆਏਜ਼ ਖ਼ਿਲਾਫ਼ 1.2 ਨਾਲ ਹਾਰ ਨਾਲ ਆਗਾਜ਼ ਕੀਤਾ ਸੀ।


author

cherry

Content Editor

Related News