ਧੋਨੀ ਦੇ ਕ੍ਰਿਕਟ ਤੋਂ ਸੰਨਿਆਸ ਨਾ ਲੈਣ ਦਾ ਵੱਡਾ ਕਾਰਨ ਆਇਆ ਸਾਹਮਣੇ, ਜਾਣੋ ਪੂਰਾ ਮਾਮਲਾ

Saturday, Aug 31, 2019 - 10:50 AM (IST)

ਧੋਨੀ ਦੇ ਕ੍ਰਿਕਟ ਤੋਂ ਸੰਨਿਆਸ ਨਾ ਲੈਣ ਦਾ ਵੱਡਾ ਕਾਰਨ ਆਇਆ ਸਾਹਮਣੇ, ਜਾਣੋ ਪੂਰਾ ਮਾਮਲਾ

ਸਪੋਰਟਸ ਡੈਸਕ— ਬੀ. ਸੀ. ਸੀ. ਆਈ.  ਨੇ ਬੀਤੇ ਵੀਰਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਅਗਲੇ ਮਹੀਨੇ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ, ਜਿਸ ’ਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਟੀ-20 ਟੀਮ ’ਚ ਸ਼ਾਮਲ ਨਾ ਹੋਣ ਦੇ ਚਲਦੇ ਇਕ ਵਾਰ ਫਿਰ ਤੋਂ ਉਨ੍ਹਾਂ ਦੇ ਸੰਨਿਆਸ ਲੈਣ ਦੀਆਂ ਖ਼ਬਰਾਂ ਤੇਜ਼ ਹੋ ਗਈਆਂ ਹਨ। ਇੱਥੋਂ ਤਕ ਕਿ ਇਸ ਤੋਂ ਬਾਅਦ ਕ੍ਰਿਕਟ ਪੰਡਤਾਂ ਨੇ ਇਹ ਸੰਭਾਵਨਾ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਕੀ ਧੋਨੀ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ?

PunjabKesari

ਧੋਨੀ ਨੂੰ ਦੱਖਣੀ ਅਫਰੀਕਾ ਖਿਲਾਫ ਨਾ ਖਿਡਾਉਣ ਦਾ ਮਾਮਲਾ ਤੂਲ ਫੜੇ ਇਸ ਤੋਂ ਪਹਿਲਾਂ ਚੋਣਕਰਤਾਵਾਂ ਨੇ ਸਾਫ ਤੌਰ ’ਤੇ ਕਿਹਾ ਕਿ ਧੋਨੀ ਨੇ ਅਗਲੇ ਸਾਲ ਆਸਟਰੇਲੀਆ ’ਚ ਹੋਣ ਵਾਲੇ ਵਰਲਡ ਕੱਪ ਟੀ-20 ਲਈ ਟੀਮ ਤਿਆਰ ਹੋਣ ਦਾ ਸਮਾਂ ਦਿੱਤਾ ਹੈ ਤਾਂ ਜੋ ਅਸੀਂ ਅਗਲੇ ਸਾਲ ਹੋਣ ਵਾਲੇ ਵਰਲਡ ਕੱਪ ਟੀ-20 ਨੂੰ ਧਿਆਨ ’ਚ ਰਖਦੇ ਹੋਏ ਯੋਜਨਾ ਬਣਾ ਸਕੀਏ। ਉਨ੍ਹਾਂ ਕਿਹਾ ਕਿ ਵਿਕਟਕੀਪਰ ਬੱਲੇਬਾਜ਼ ਧੋਨੀ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਕਰੀਅਰ ’ਤੇ ਉਦੋਂ ਹੀ ਫੈਸਲਾ ਲੈਣਗੇ ਜਦੋਂ ਟੀਮ ਦਾ ਭਵਿੱਖ ਸਫਲ ਹੱਥਾਂ ’ਚ ਹੋਵੇਗਾ ਅਤੇ ਚੋਣਕਰਤਾ ਇਸ ਗੱਲ ਨੂੰ ਲੈ ਕੇ ਯਕੀਨੀ ਹੋਣਗੇ ਕਿ ਵਿਕਟਕੀਪਿੰਗ ਵਿਭਾਗ ’ਚ ਉਨ੍ਹਾਂ ਕੋਲ ਢੁਕਵੇਂ ਬਦਲ ਮੌਜੂਦ ਹਨ। ਧੋਨੀ ਇਸ ਗੱਲ ਨੂੰ ਸਮਝਦੇ ਹਨ ਕਿ ਜੇਕਰ ਰਿਸ਼ਭ ਪੰਤ ਸੱਟ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਸਾਡੇ ਕੋਲ ਛੋਟੇ ਫਾਰਮੈਟ ’ਚ ਉਨ੍ਹਾਂ ਦਾ ਸਹੀ ਬਦਲ ਮੌਜੂਦ ਨਹੀਂ ਹੈ। ਧੋਨੀ ਨੇ ਇਸ ਵਜ੍ਹਾ ਨਾਲ ਕੁਝ ਸਮਾਂ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ਹੈ। ਇਸ ਸਮੇਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦਾ ਕੋਈ ਸਵਾਲ ਨਹੀਂ ਹੈ।


author

Tarsem Singh

Content Editor

Related News