ਧੋਨੀ ਦੀ ਕਪਤਾਨੀ 'ਚ ਨਹੀਂ ਖੇਡਣਗੇ ਇਹ 3 ਖਿਡਾਰੀ

11/15/2018 9:21:03 AM

ਨਵੀਂ ਦਿੱਲੀ— ਆਈ.ਪੀ.ਐੱਲ. ਚੈਂਪੀਅਨਜ਼ ਚੇਨਈ ਸੁਪਰਕਿੰਗਜ਼ (ਸੀ.ਐੱਸ.ਕੇ.) ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ 2019 ਸੈਸ਼ਨ ਲਈ 22 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਚੇਨਈ ਨੇ ਖਿਤਾਬ ਜਿੱਤਣ ਵਾਲੀ ਆਪਣੀ ਟੀਮ 'ਚੋਂ ਸਿਰਫ ਤਿੰਨ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਦੋ ਸਾਲ ਦੇ ਬੈਨ ਤੋਂ ਬਾਅਦ ਆਈ.ਪੀ.ਐੱਲ. 'ਚ ਵਾਪਸੀ ਕਰਦੇ ਹੋਏ ਸੀ.ਐੱਸ.ਕੇ. ਨੇ ਫਾਈਨਲ 'ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ 2018 ਸੈਸ਼ਨ ਦਾ ਖਿਤਾਬ ਜਿੱਤਿਆ ਸੀ। ਟੀਮ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁਡ ਦੇ ਇਲਾਵਾ ਭਾਰਤੀ ਖਿਡਾਰੀਆਂ ਕਨਿਸ਼ਕ ਸੇਠ ਅਤੇ ਕਸ਼ੀਟੀਜ਼ ਸ਼ਰਮਾ ਨੂੰ ਰਿਲੀਜ਼ ਕੀਤਾ ਹੈ।
 

ਫ੍ਰੈੈਂਚਾਇਜੀਓ ਨੂੰ 15 ਨਵੰਬਰ ਤੱਕ ਆਈ.ਪੀ.ਐੱਲ. ਸੰਚਾਲਨ ਪਰਿਸ਼ਦ ਨੂੰ ਅਗਲੇ ਮਹੀਨੇ ਹੋਣ ਵਾਲੀ 2019 ਖਿਡਾਰੀਆਂ ਦੀ ਨੀਲਾਮੀ ਲਈ ਆਪਣੇ ਰਿਟੇਨ ਅਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਜਾਣਕਾਰੀ ਦੇਣੀ ਹੈ। ਜ਼ਖਮੀ ਆਲਰਾਊਂਡਰ ਕੇਦਾਰ ਯਾਦਵ ਦੇ ਵਿਕਲਪ ਦੇ ਤੌਰ 'ਤੇ ਚੁਣੇ ਗਏ ਇੰਗਲੈਂਡ ਦੇ ਆਲਰਾਊਂਡਰ ਡੇਵਿਡ ਵਿਲੀ ਨੂੰ ਟੀਮ 'ਚ ਬਰਕਰਾਰ ਰੱਖਿਆ ਗਿਆ ਹੈ। ਯਾਦਵ ਨੂੰ ਪਹਿਲੇ ਮੈਚ 'ਚ ਹੀ ਸੱਟ ਲੱਗ ਗਈ ਸੀ ਅਤੇ ਉਹ ਬਾਕੀ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਪਾਏ ਸਨ। ਇਸ ਆਲਰਾਊਂਡਰ ਨੂੰ ਹਾਲਾਂਕਿ ਟੀਮ 'ਚ ਬਰਕਰਾਰ ਰੱਖਿਆ ਗਿਆ ਹੈ। ਵੁਡ ਨੂੰ ਸਿਰਫ ਇਕ ਮੈਚ ਖੇਡਣ ਦਾ ਮੌਕਾ ਮਿਲਿਆ ਸੀ। ਜਦਕਿ ਕਨਿਸ਼ਕ ਅਤੇ ਕਸ਼ੀਟੀਜ਼ ਇਕ ਵੀ ਮੈਚ 'ਚ ਨਹੀਂ ਖੇਡੇ।
 

ਸੀ.ਐੱਸ.ਕੇ. ਨੇ ਕਪਤਾਨ ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ, ਹਰਭਜਨ ਸਿੰਘ ਅਤੇ ਰਵਿੰਦਰ ਜਡੇਜਾ ਨੂੰ 2018 ਦੀ ਨੀਲਾਮੀ ਤੋਂ ਪਹਿਲਾਂ ਰਿਟੇਨ ਕੀਤਾ ਸੀ ਅਤੇ ਡ੍ਰੇਵਨ ਬ੍ਰਾਵੋ ਅਤੇ ਫਾਫ ਡੂ ਪਲੇਸਿਸ ਲਈ ਰਾਈਟ ਟੂ ਮੈਚ ਕਾਰਡ ਦੀ ਵਰਤੋ ਕੀਤੀ। ਟੀਮ ਨੇ ਨਿਊਜ਼ੀਲੈਂਡ ਦੇ ਆਲਰਾਊਂਡਰ ਮਿਸ਼ੇਲ ਸਟਾਰਕ ਦਾ ਵਿਕਲਪ ਨਹੀਂ ਮੰਗਿਆ ਸੀ ਜੋ ਜ਼ਖਮੀ ਹੋ ਗਏ ਸਨ। ਸਟਾਰਕ ਟੀਮ 'ਚ ਵਾਪਸੀ ਕਰਨਗੇ।

 


suman saroa

Content Editor

Related News