ਹੁਣ ਧੋਨੀ ਵੀ ਕਰਵਾਉਂਣਗੇ ਵਿਆਹ !

11/12/2018 5:28:26 PM

ਨਵੀਂ ਦਿੱਲੀ— ਬੇਸ਼ੱਕ ਕ੍ਰਿਕਟ 'ਚ ਬੱਲੇ ਦੀ ਨਾਕਾਮੀ ਦੀ ਵਜ੍ਹਾ ਨਾਲ ਟੀਮ ਇੰਡੀਆ ਦੇ ਦਿੱਗਜ਼ ਮਹਿੰਦਰ ਸਿੰਘ ਧੋਨੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਕਾਰਪੋਰੇਟ ਵਰਲਡ 'ਚ ਅੱਜ ਵੀ ਉਨ੍ਹਾਂ ਦਾ ਰੂਤਬਾ ਬਰਕਰਾਰ ਹੈ। ਜੀ ਹਾਂ, ਹਾਲ ਹੀ 'ਚ ਭਾਰਤ ਮੈਟ੍ਰੀਮੋਨੀ ਨੇ ਧੋਨੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਉਣ ਦੀ ਘੋਸ਼ਣਾ ਕੀਤੀ ਹੈ। ਵੈਸ ਅੱਜਕਲ ਧੋਨੀ ਹੋਰ ਵਿਗਿਆਪਨਾਂ 'ਚ ਵੀ ਦਿਖਾਈ ਦੇ ਰਹੇ ਹਨ।

ਧੋਨੀ ਨੇ ਆਪਣੇ ਨਵੇਂ ਬ੍ਰਾਂਡ ਅੰਡੋਰਸਮੈਂਟ ਨੂੰ ਲੈ ਕੇ ਕਿਹਾ,' ਮੈਂ ਮਸ਼ਹੂਰ ਇੰਟਰਨੈਟ ਬ੍ਰਾਂਡ ਭਾਰਤ ਮੈਟ੍ਰੀਮੋਨੀ ਨਾਲ ਜੁੜ ਕੇ ਖੁਸ਼ ਹਾਂ, ਇਹ ਸਭ ਤੋਂ ਭਰੋਸੇਮੰਦ ਅਤੇ ਸਫਲ ਮੈਟ੍ਰੀਮੋਨੀ ਬਰਾਂਡ ਹੈ, ਜਿਸ ਨੇ ਲੱਖਾਂ ਭਾਰਤੀਆਂ ਨੂੰ ਪਿੱਛਲੇ 18 ਸਾਲਾਂ 'ਚ ਜੀਵਨ ਸਾਥੀ ਖੋਜਣ 'ਚ ਮਦਦ ਕੀਤੀ ਹੈ। ਮੈਨੂੰ ਇਕ ਭਰੋਸੇਮੰਦ ਬਰਾਂਡ ਨਾਲ ਜੁੜੇ ਹੋਣ 'ਤੇ ਮਾਣ ਹੈ। ਇਹ ਨਿਸ਼ਚਿਤ ਰੂਪ ਨਾਲ ਇਕ ਚੰਗੀ ਸਾਂਝੇਦਾਰੀ ਹੈ।'
 


ਇੰਨਾ ਹੀ ਨਹੀਂ, ਭਾਰਤ ਮੈਟ੍ਰੀਮੋਨੀ ਡਾਟ ਕਾਮ ਦੇ ਸੀ.ਈ.ਓ. ਮੁਰੂਗਵਲ ਜਾਨਕੀਰਮਨ ਨੇ ਕਿਹਾ,' ਸਾਨੂੰ ਮਹਿੰਦਰ ਸਿੰਘ ਧੋਨੀ ਵਰਗੀ ਖੇਡ ਹਸਤੀ ਨਾਲ ਜੁੜ ਕੇ ਮਾਣ ਮਹਿਸੂਸ ਹੋ ਰਿਹਾ ਹੈ। ਉਹ ਆਪਣੀ ਲੀਡਰਸ਼ਿਪ ਕੁਆਲਿਟੀ ਦੀ ਵਜ੍ਹਾ ਨਾਲ ਦੇਸ਼ ਦੇ ਲੱਖਾਂ ਨੌਜਵਾਨਾਂ ਲਈ ਇਕ ਪ੍ਰੇਰਣਾ ਹੈ। ਜਦਕਿ ਉਹ ਆਪਣੀ ਖੁਸ਼ਹਾਲ ਵਿਆਹੁਤ ਜ਼ਿੰਦਗੀ, ਚੰਗੇ ਪਿਤਾ ਅਤੇ ਚੰਗੇ ਪਤੀ ਦੀ ਛਵੀ ਕਾਰਨ ਵੀ ਸਾਰਿਆ ਨੂੰ ਪ੍ਰੇਰਿਤ ਕਰਦੇ ਹਨ। ਮੈਟ੍ਰੀਮੋਨੀ ਡਾਟ ਕਾਮ ਆਨਲਾਈਨ ਮੈਚਮੈਂਕਿੰਗ ਅਤੇ ਮੈਰਿਜ ਸੇਵਾਵਾਂ ਉਪਲਬਧ ਕਰਾਉਣ ਵਾਲੀ ਕੰਪਨੀ ਹੈ। ਇਸ ਕੰਪਨੀ ਦੀਆਂ ਦੇਸ਼ ਭਰ 'ਚ 140 ਸ਼ਾਖਾਵਾਂ ਹਨ ਅਤੇ ਉਸ 'ਚ ਕੁਲ 3500 ਕਰਮਚਾਰੀ ਕੰਮ ਕਰਦੇ ਹਨ। ਕੰਪਨੀ ਭਾਰਤ ਮੈਟ੍ਰੀਮੋਨੀ ਡਾਟ ਕਾਮ, ਕਮਿਊਨਿਟੀਮੈਟ੍ਰੀਮੋਨੀ ਡਾਟ ਕਾਮ ਅਤੇ ਅਲੀਟਮੈਟ੍ਰੀਮੋਨੀ ਡਾਟ ਕਾਮ ਦਾ ਸੰਚਾਲਨ ਕਰਦੀ ਹੈ।

 


suman saroa

Content Editor

Related News